ਰੱਖੜੀ ਤੋਂ ਐਨ ਪਹਿਲਾਂ ਆਰੇ ਨੇ ਲਈ ਦੋ ਭੈਣਾਂ ਦੇ ਭਰਾ ਦੀ ਜਾਨ

Saturday, Aug 25, 2018 - 08:33 PM (IST)

ਰੱਖੜੀ ਤੋਂ ਐਨ ਪਹਿਲਾਂ ਆਰੇ ਨੇ ਲਈ ਦੋ ਭੈਣਾਂ ਦੇ ਭਰਾ ਦੀ ਜਾਨ

ਭਿੱਖੀਵਿੰਡ (ਭਾਟੀਆ, ਰਾਜੀਵ) ਰੱਖੜੀ, ਇਕ ਅਜਿਹਾ ਤਿਓਹਾਰ ਹੈ ਜਦੋ ਭੈਣਾਂ ਆਪਣੇ ਭਰਾ ਦੀ ਲੰਬੀ ਉਮਰ ਦੀ ਕਾਮਨਾ ਅਤੇ ਖੁਦ ਦੀ ਰੱਖਿਆ ਦਾ ਵਾਅਦਾ ਲੈ ਭਰਾਵਾਂ ਨੂੰ ਰੱਖੜੀ (ਧਾਗਾ) ਬੰਨਦੀਆਂ ਹਨ। ਭਾਰਤ 'ਚ ਇਸ ਤਿਉਹਾਰ ਨੂੰ ਬੇਹੱਦ ਪਵਿੱਤਰ ਮੰਨਿਆ ਗਿਆ ਹੈ ਪਰ ਅੱਜ ਇਸ ਤਿਉਹਾਰ ਤੋਂ ਐਨ ਪਹਿਲਾਂ ਤਰਨਤਾਰਨ ਜ਼ਿਲੇ ਦੇ ਕਸਬਾ ਭਿੱਖੀਵਿੰਡ 'ਚ ਵਾਪਰੀ ਇਕ ਘਟਨਾ ਨੇ 2 ਭੈਣਾਂ ਤੋਂ ਉਨ੍ਹਾਂ ਦਾ ਭਰਾ ਸਦਾ ਲਈ ਦੂਰ ਕਰ ਦਿੱਤਾ। ਦਰਅਸਲ ਹੋਇਆ ਇੰਝ ਕਿ ਕਸਬਾ ਭਿੱਖੀਵਿੰਡ ਦੇ ਖੇਮਕਰਨ ਰੋਡ 'ਤੇ ਸਥਿਤ ਲੱਕੜੀ ਦੇ ਆਰੇ 'ਤੇ ਗੁਰਪ੍ਰੀਤ ਸਿੰਘ ਮਠਾੜੂ (22) ਕੰਮ ਕਰ ਰਿਹਾ ਸੀ। ਇਸ ਦੌਰਾਨ ਆਰੇ ਨੂੰ ਜਦ ਉਹ ਪਟਾ ਚੜਾਉਣ ਲੱਗਾ ਤਾਂ ਅਚਾਨਕ ਉਹ ਪਟੇ ਦੀ ਲਪੇਟ 'ਚ ਆ ਗਿਆ। ਜਿਸ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਉਸਨੂੰ ਸਿਵਲ ਹਸਪਤਾਲ ਲੈ ਜਾਇਆ ਗਿਆ। ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਣ ਦਿੱਤਾ। ਰੱਖੜੀ ਤੋਂ ਐਨ ਇਕ ਦਿਨ ਪਹਿਲਾਂ ਭਰਾ ਦੀ ਬੇਵਕਤੀ ਮੌਤ ਦੀ ਖਬਰ ਸੁਣ ਗੁਰਪ੍ਰੀਤ ਦੀਆਂ ਦੋ ਭੈਣਾ ਦਾ ਬੇਹੱਦ ਬੁਰਾ ਹਾਲ ਸੀ। ਗੁਰਪ੍ਰ੍ਰੀਤ ਦੇ ਪਿਤਾ ਲਖਵਿੰਦਰ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਬੀ. ਟੈੱਕ. ਦੀ ਪੜਾਈ ਕਰਨ ਤੋਂ ਬਾਅਦ ਆਪਣੇ ਹੀ ਲੱਕੜ ਦੇ ਆਰੇ 'ਤੇ ਕੰਮ ਕਰਦਾ ਸੀ ।


Related News