ਵੱਡਾ ਹਾਦਸਾ! ਦੋ ਸਕੂਲ ਬੱਸਾਂ ਦੀ ਹੋ ਗਈ ਟੱਕਰ, ਪੈ ਗਿਆ ਚੀਕ-ਚੀਹਾੜਾ
Thursday, May 01, 2025 - 08:15 PM (IST)

ਫਿਲੌਰ, (ਮਨੀਸ਼)- ਫਗਵਾੜਾ ਦੇ ਪਿੰਡ ਖੇੜਾ ਤੋਂ ਪਿੰਡ ਮੌਲੀ ਵਿਖੇ ਇਕ ਵੱਡਾ ਹਾਦਸਾ ਵਾਪਰ ਗਿਆ। ਇਥੇ ਸੜਕ ਕਿਨਾਰੇ ਖੇਤਾਂ ਵਿੱਚ ਸਕੂਲ ਬੱਸ ਪਲਟ ਜਾਣ ਕਾਰਨ ਚੀਕ-ਚੀਹਾੜਾ ਪੈ ਗਿਆ।
ਮਿਲੀ ਜਾਣਕਾਰੀ ਅਨੁਸਾਰ ਗੁਰਾਇਆ ਦੇ ਸ਼੍ਰੀ ਹਨੂਮੰਤ ਇੰਟਰਨੈਸ਼ਨਲ ਸਕੂਲ ਦੀ ਬੱਸ ਖੇਤਾਂ ਵਿੱਚ ਪਲਟ ਗਈ ਜਿਸ ਨਾਲ ਸਕੂਲ ਬੱਸ ਦੇ ਡਰਾਈਵਰ ਜੋਗੇਸ਼ ਕੁਮਾਰ ਅਤੇ ਕੰਡਕਟਰ ਜਖਮੀ ਹੋ ਗਏ ਜਿਨਾਂ ਨੂੰ ਇਲਾਜ ਲਈ ਸ਼ਹਿਰ ਦੇ ਨਿਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਇਸ ਹਾਦਸੇ ਦੌਰਾਨ ਬੱਸ ਵਿੱਚ ਸਵਾਰ ਦੋ ਬੱਚੇ ਵਾਲ-ਵਾਲ ਬਚ ਗਏ।
ਇਸ ਮੌਕੇ ਗੱਲਬਾਤ ਕਰਦਿਆਂ ਹਨੂਮੰਤ ਇੰਟਰਨੈਸ਼ਨਲ ਸਕੂਲ ਦੇ ਬੱਸ ਦੇ ਡਰਾਈਵਰ ਯੋਗੇਸ਼ ਕੁਮਾਰ ਨੇ ਦੱਸਿਆ ਕਿ ਸਾਹਮਣੇ ਤੋਂ ਆ ਰਹੀ ਫਗਵਾੜਾ ਦੇ ਕੈਂਬਰਿਜ ਇੰਟਰਨੈਸ਼ਨਲ ਸਕੂਲ ਦੀ ਬੱਸ ਤੇਜ਼ ਰਫਤਾਰ ਨਾਲ ਆ ਰਹੀ ਸੀ ਜਿਸ ਦੌਰਾਨ ਉਹ ਆਪਣੀ ਬੱਸ ਨੂੰ ਇੱਕ ਸਾਈਡ 'ਤੇ ਕਰਨ ਲੱਗਾ ਤਾਂ ਉਹ ਅਚਾਨਕ ਖੇਤਾਂ ਵਿੱਚ ਪਲਟ ਗਈ।
ਉਧਰ ਇਸ ਸਬੰਧੀ ਜਦੋਂ ਕੈਬਰੇਜ ਇੰਟਰਨੈਸ਼ਨਲ ਪਬਲਿਕ ਸਕੂਲ ਦੀ ਬੱਸ ਦੇ ਡਰਾਈਵਰ ਜਸਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਦੱਸਿਆ ਕਿ ਉਸਦੀ ਬੱਸ ਵਿੱਚ 6 ਤੋਂ 7 ਦੇ ਕਰੀਬ ਬੱਚੇ ਮੌਜੂਦ ਸਨ ਅਤੇ ਉਹ ਬੱਸ ਨੂੰ ਬੜੀ ਹੀ ਘੱਟ ਸਪੀਡ ਨਾਲ ਲਿਆ ਰਿਹਾ ਸੀ ਜਦਕਿ ਸਾਹਮਣੇ ਤੋਂ ਆ ਰਹੀ ਦੂਜੇ ਸਕੂਲ ਦੀ ਬੱਸ ਕਾਫੀ ਰਫਤਾਰ ਨਾਲ ਆ ਰਹੀ ਸੀ ਜਿਸ ਕਾਰਨ ਬੱਸ ਦਾ ਸੰਤੁਲਨ ਵਿਗੜ ਗਿਆ ਤੇ ਖੇਤਾਂ ਵਿੱਚ ਪਲਟ ਗਈ।