ਕੈਨੇਡਾ ''ਚ ਪੰਜਾਬੀ ਲੁੱਟਣਗੇ ਬੁੱਲ੍ਹੇ, ਦੋ ਪੰਜਾਬੀ ਬਣੇ ਸਰਕਾਰ ਦੇ ''ਸਰਤਾਜ''

07/19/2017 12:06:20 PM

ਟੋਰਾਂਟੋ— ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆਂ 'ਚ ਰਹਿਣ ਵਾਲੇ ਪੰਜਾਬੀਆਂ ਲਈ ਖੁਸ਼ਖਬਰੀ ਹੈ। ਹਾਲ ਹੀ 'ਚ ਬ੍ਰਿਟਿਸ਼ ਕੋਲੰਬੀਆਂ ਚੋਣਾਂ 'ਚ ਜਿੱਤ ਹਾਸਲ ਕਰਨ ਵਾਲੇ ਪੰਜਾਬੀਆਂ 'ਚੋਂ 2 ਐੱਨ. ਡੀ. ਪੀ. ਵਿਧਾਇਕਾਂ ਨੂੰ ਉੱਥੇ ਕੈਬਨਿਟ ਮੰਤਰੀ ਦਾ ਦਰਜਾ ਮਿਲ ਗਿਆ ਹੈ। ਨਾਰਥ ਡੈਲਟਾ ਤੋਂ ਪੰਜਾਬੀ ਵਿਧਾਇਕ ਰਵੀ ਕਾਹਲੋਂ ਨੂੰ ਖੇਡਾਂ ਅਤੇ ਬਹੁ-ਪੱਖੀ ਸੱਭਿਆਚਾਰਕ ਵਿਭਾਗ ਦੇ ਸੰਸਦੀ ਸਕੱਤਰ ਦੇ ਤੌਰ 'ਤੇ ਚੁਣਿਆ ਗਿਆ ਹੈ। ਉੱਥੇ ਹੀ, ਸਰੀ-ਨਿਊਟਨ ਤੋਂ ਵਿਧਾਇਕ ਹੈਰੀ ਬੈਂਸ ਨੂੰ ਲੇਬਰ ਮੰਤਰੀ ਬਣਾਇਆ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਕੈਨੇਡਾ 'ਚ ਲਗਭਗ 5 ਲੱਖ ਪੰਜਾਬੀ ਰਹਿੰਦੇ ਹਨ। ਬ੍ਰਿਟਿਸ਼ ਕੋਲੰਬੀਆਂ, ਐਲਬਰਟਾ ਅਤੇ ਓਨਟਾਰੀਓ 'ਚ ਇਨ੍ਹਾਂ ਦੀ ਗਿਣਤੀ ਜ਼ਿਆਦਾ ਹੈ। 

PunjabKesari
ਬ੍ਰਿਟਿਸ਼ ਕੋਲੰਬੀਆਂ ਦੀ ਸਰਕਾਰ 'ਚ ਦੋ ਪੰਜਾਬੀਆਂ ਨੂੰ ਅਹਿਮ ਸਥਾਨ ਦਿੱਤੇ ਜਾਣਾ ਭਾਰਤ ਲਈ ਮਾਣ ਵਾਲੀ ਗੱਲ ਹੈ। ਉੱਥੇ ਹੀ, ਵਾਰ-ਵਾਰ ਜਿੱਤ ਹਾਸਲ ਕਰਨ ਵਾਲੇ ਜਗਰੂਪ ਬਰਾੜ ਅਤੇ ਵਿਧਾਇਕ ਰਾਜ ਚੌਹਾਨ ਨੂੰ ਮੰਤਰੀ ਨਹੀਂ ਬਣਾਇਆ ਗਿਆ। ਜਦੋਂ ਕਿ ਪਹਿਲਾਂ ਉਮੀਦ ਕੀਤੀ ਜਾ ਰਹੀ ਸੀ ਕਿ ਰਾਜ ਚੌਹਾਨ ਨੂੰ ਐੱਨ. ਡੀ. ਪੀ. ਵੱਲੋਂ ਕੈਬਨਿਟ ਮੰਤਰੀ ਬਣਾਇਆ ਜਾ ਸਕਦਾ ਹੈ। ਹੈਰੀ ਬੈਂਸ ਨੇ ਆਪਣਾ ਸਿਆਸੀ ਸਫਰ ਐੱਨ. ਡੀ. ਪੀ. ਪਾਰਟੀ ਵੱਲੋਂ 2005 'ਚ ਸਰੀ ਨਿਊਟਨ ਤੋਂ ਹੀ ਸ਼ੁਰੂ ਕੀਤਾ ਸੀ। 


Related News