ਕਾਰ ਖੇਤਾਂ ''ਚ ਪਲਟੀ, 2 ਜ਼ਖਮੀ
Saturday, Feb 03, 2018 - 12:44 PM (IST)
ਨਾਭਾ (ਪੁਰੀ, ਜੈਨ) - ਨਾਭਾ ਛੀਂਟਾਂਵਾਲਾ ਰੋਡ 'ਤੇ ਬਾਅਦ ਦੁਪਹਿਰ ਸੜਕ ਹਾਦਸੇ ਵਿਚ 2 ਕਾਰ ਸਵਾਰਾਂ ਦੇ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਸੰਗਰੂਰ ਵੱਲੋਂ ਨਾਭਾ ਆ ਰਹੀ ਤੇਜ਼ ਰਫ਼ਤਾਰ ਆਈ-20 ਕਾਰ ਜਦ ਪਿੰਡ ਛੀਂਟਾਂਵਾਲਾ ਮੋੜ 'ਤੇ ਪਹੁੰਚੀ ਤਾਂ ਖੇਤਾਂ ਵਿਚ ਪਲਟ ਗਈ।
ਇਸ ਵਿਚ ਸਵਾਰ 2 ਵਿਅਕਤੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਸਿਵਲ ਹਸਪਤਾਲ ਨਾਭਾ ਵਿਖੇ ਦਾਖ਼ਲ ਕਰਾਇਆ ਗਿਆ। ਇਥੋਂ ਪਟਿਆਲਾ ਵਿਖੇ ਰੈਫ਼ਰ ਕਰ ਦਿੱਤਾ ਗਿਆ।
