ਨੌਜਵਾਨ ਦਾ ਗੁਪਤ ਅੰਗ ਕੱਟਣ ਦੇ ਕੇਸ ''ਚ ਦੋ ਕਿੰਨਰਾਂ ਨੂੰ ਸਜ਼ਾ

09/23/2019 11:44:16 PM

ਮੋਹਾਲੀ,(ਕੁਲਦੀਪ): ਜ਼ਿਲਾ ਅਦਾਲਤ ਨੇ ਇਕ ਨੌਜਵਾਨ ਨੂੰ ਕਿੰਨਰ ਬਣਾਉਣ ਦੇ ਮਕਸਦ ਨਾਲ ਉਸ ਦਾ ਗੁਪਤ ਅੰਗ ਕੱਟਣ ਦੇ ਦੋਸ਼ਾਂ ਤਹਿਤ ਚੱਲ ਰਹੇ ਕੇਸ 'ਚ ਸੁਣਵਾਈ ਕਰਦਿਆਂ ਦੋ ਕਿੰਨਰਾਂ ਨੂੰ ਸਜ਼ਾ ਸੁਣਾ ਦਿੱਤੀ ਹੈ। ਦੋਵਾਂ ਨੂੰ ਅਦਾਲਤ ਵੱਲੋਂ ਜੁਰਮਾਨਾ ਵੀ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਅਦਾਲਤ ਨੇ ਮੁਲਜ਼ਮ ਪੂਜਾ ਮਹੰਤ ਨੂੰ ਚਾਰ ਸਾਲ ਕੈਦ ਤੇ ਜੀਤ ਰਾਣੀ ਨੂੰ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਇਸ ਤੋਂ ਇਲਾਵਾ ਦੋਵਾਂ ਨੂੰ 15-15 ਹਜ਼ਾਰ ਰੁਪਏ ਜੁਰਮਾਨਾ ਵੀ ਕੀਤਾ ਗਿਆ ਹੈ।

ਪ੍ਰਾਪਤ ਜਾਣਕਾਰੀ ਮੁਤਾਬਕ ਜ਼ਿਲਾ ਮੋਹਾਲੀ ਦੇ ਪਿੰਡ ਛੱਜੂਮਾਜਰਾ ਨਿਵਾਸੀ ਰਾਜੇਸ਼ ਕੁਮਾਰ ਨੂੰ ਕਿੰਨਰ ਬਣਾਉਣ ਦੀ ਨੀਯਤ ਨਾਲ ਉਸ ਦਾ ਗੁਪਤ ਅੰਗ ਕੱਟ ਦਿੱਤਾ ਗਿਆ ਸੀ। ਉਸ ਸਮੇਂ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਰਾਜੇਸ਼ ਨੇ ਦੱਸਿਆ ਕਿ ਉਹ ਕੰਮਕਾਜ ਦੀ ਤਲਾਸ਼ 'ਚ ਸੀ ਤੇ ਉਸ ਦੀ ਮੁਲਾਕਾਤ ਜੀਤ ਰਾਣੀ ਨਾਲ ਹੋਈ, ਜਿਸ ਨੇ ਉਸ ਨੂੰ ਆਪਣੀ ਕਾਰ ਦਾ ਡਰਾਈਵਰ ਰੱਖ ਲਿਆ ਸੀ ਤੇ ਉਹ ਉਸ ਦੇ ਘਰ ਹੀ ਰਹਿਣ ਲੱਗਾ ਸੀ।
ਉਸ ਨੇ ਦੱਸਿਆ ਕਿ ਜੂਨ 2009 ਦੀ ਇਕ ਰਾਤ ਨੂੰ ਪੂਜਾ ਰਾਣੀ ਮਹੰਤ ਆਪਣੀ ਇਕ ਹੋਰ ਸਾਥੀ ਨਾਲ ਉਸ ਦੇ ਘਰ ਆਈਆਂ ਤੇ ਉਸ ਨੂੰ ਨਸ਼ੀਲਾ ਪਦਾਰਥ ਪਿਲਾ ਕੇ ਕਿਸੇ ਅਣਪਛਾਤੀ ਥਾਂ ਲਿਜਾਇਆ ਗਿਆ। ਬਾਅਦ 'ਚ ਜਦੋਂ ਉਸ ਨੂੰ ਹੋਸ਼ ਆਇਆ ਤਾਂ ਉਸ ਦਾ ਗੁਪਤ ਅੰਗ ਗਾਇਬ ਸੀ, ਜੋ ਕਿ ਕੱਟ ਦਿੱਤਾ ਗਿਆ ਸੀ। ਉਸ ਨੂੰ ਪਤਾ ਲੱਗਾ ਕਿ ਉਸ ਜ਼ਬਰਦਸਤੀ ਕਿੰਨਰ ਬਣਾਉਣ ਦੀ ਨੀਯਤ ਨਾਲ ਉਸ ਦਾ ਗੁਪਤ ਅੰਗ ਕੱਟ ਦਿੱਤਾ ਗਿਆ ਹੈ। ਰਾਜੇਸ਼ ਦੀ ਸ਼ਿਕਾਇਤ ਉਤੇ ਪੁਲਸ ਸਟੇਸ਼ਨ ਸਿਟੀ ਖਰੜ ਵਿਖੇ 22 ਮਾਰਚ 2014 ਨੂੰ ਕੇਸ ਦਰਜ ਕਰ ਲਿਆ ਗਿਆ ਸੀ। ਇਸ ਕੇਸ ਦੀ ਸੁਣਵਾਈ ਮੋਹਾਲੀ ਦੀ ਜ਼ਿਲਾ ਅਦਾਲਤ ਵਿਚ ਚੱਲ ਰਹੀ ਸੀ। ਅੱਜ ਅਦਾਲਤ ਨੇ ਉਕਤ ਦੋਵੇਂ ਕਿੰਨਰਾਂ ਨੂੰ ਸਜ਼ਾ ਸੁਣਾ ਦਿੱਤੀ ਹੈ। ਪਹਿਲੇ ਮੁਲਜ਼ਮ ਪੂਜਾ ਮਹੰਤ ਨੂੰ ਸਜ਼ਾ ਸੁਣਾ ਕੇ ਅਦਾਲਤ ਨੇ ਜੇਲ ਭੇਜ ਦਿੱਤਾ ਹੈ, ਜਦਕਿ ਦੂਸਰੇ ਮੁਲਜ਼ਮ ਜੀਤ ਰਾਣੀ ਦੀ ਸਜ਼ਾ ਜ਼ਮਾਨਤਯੋਗ ਹੋਣ ਕਾਰਨ ਉਸ ਨੂੰ ਜੁਰਮਾਨਾ ਭਰਨ ਉਪਰੰਤ ਜ਼ਮਾਨਤ ਦੇ ਦਿੱਤੀ ਗਈ ਹੈ।


Related News