ਅੰਮ੍ਰਿਤਸਰ ਏਅਰਪੋਰਟ 'ਤੇ ਫੜਿਆ ਗਿਆ ਦੋ ਕਿੱਲੋ ਸੋਨਾ, ਸੀਟ ਦੇ ਹੇਠਾਂ ਬੈਗ ਦੇਖ ਉੱਡੇ ਹੋਸ਼

Monday, Apr 15, 2024 - 06:38 PM (IST)

ਅੰਮ੍ਰਿਤਸਰ ਏਅਰਪੋਰਟ 'ਤੇ ਫੜਿਆ ਗਿਆ ਦੋ ਕਿੱਲੋ ਸੋਨਾ, ਸੀਟ ਦੇ ਹੇਠਾਂ ਬੈਗ ਦੇਖ ਉੱਡੇ ਹੋਸ਼

ਅੰਮ੍ਰਿਤਸਰ (ਨੀਰਜ)- ਕਸਟਮ ਵਿਭਾਗ ਵੱਲੋਂ 13 ਮਾਰਚ ਦੇ ਦਿਨ ਅਰਬ ਦੇਸ਼ ਤੋਂ ਆਈ ਏਅਰ ਇੰਡੀਆ ਐਕਸਪ੍ਰੈੱਸ ਦੇ ਜਹਾਜ਼ ’ਚ ਯਾਤਰੀ ਸੀਟ ਦੇ ਹੇਠਾਂ 1.31 ਕਰੋੜ ਰੁਪਏ ਦੀ ਕੀਮਤ ਦਾ ਦੋ ਕਿਲੋ ਲਾਵਾਰਿਸ ਸੋਨਾ ਫੜਿਆ ਗਿਆ ਸੀ। ਇਸ ਦੇ ਨਾਲ ਹੀ 10 ਅਪ੍ਰੈਲ ਦੇ ਦਿਨ ਸ਼ਾਰਜਾਹ ਤੋਂ ਆਈ ਇੰਡੀਗੋ ਦੀ ਫਲਾਈਟ ਨੰਬਰ 6ਈ1428 ਦੇ ਟਾਇਲਟ ਦੇ ਅੰਦਰੋਂ ਸਿਟ ਦੇ ਹੇਠਾਂ  51 ਲੱਖ ਦਾ ਸੋਨਾ ਬਰਾਮਦ ਕੀਤਾ ਗਿਆ ਸੀ। ਜਿਸ ਤੋਂ ਸਾਬਿਤ ਹੁੰਦਾ ਹੈ ਕਿ ਅੱਜ ਵੀ ਐੱਸ.ਜੀ.ਆਰ.ਡੀ. ਇੰਟਰਨੈਸ਼ਨਲ ਏਅਰਪੋਰਟ ਦੇ ਅੰਦਰ ਕੋਈ ਨਾ ਕੋਈ ਅਜਿਹੀ ‘ਕਾਲੀ ਭੇਡ’ ਜ਼ਰੂਰ ਹੈ ਜੋ ਸੋਨਾ ਸਮੱਗਲਰਾਂ ਨਾਲ ਮਿਲੀਭੁਗਤ ਕੀਤੇ ਹੋਏ ਹਨ ਅਤੇ ਦੇਸ਼ ਦੀ ਸੁਰੱਖਿਆ ਨਾਲ ਵੀ ਖਿਲਵਾੜ ਹੋ ਰਿਹਾ ਹੈ। ਸੁਰੱਖਿਆ ਏਜੰਸੀਆਂ ਜਿਸ ਵਿਚ ਮੁੱਖ ਰੂਪ ਨਾਲ ਕਸਟਮ ਵਿਭਾਗ ਦੇ ਸਾਹਮਣੇ ਵੀ ਇਹ ਸਵਾਲ ਖੜ੍ਹਾ ਹੋ ਚੁੱਕਾ ਹੈ ਕਿ ਆਖਿਰਕਾਰ ਇਨ੍ਹਾਂ ਦੋ ਕੇਸਾਂ ’ਚ ਫੜਿਆ ਗਿਆ 1.82 ਕਰੋੜ ਰੁਪਏ ਦੀ ਕੀਮਤ ਦਾ ਸੋਨਾ ਕਿਸ ਨੇ ਰਿਸੀਵ ਕਰਨਾ ਸੀ ਅਤੇ ਕਿਹਾ ਡਿਲਿਵਰ ਕਰਨਾ ਸੀ।  ਇਹ ਵੀ ਮੰਨਿਆ ਜਾ ਰਿਹਾ ਹੈ ਕਿ ਦੋ ਕੇਸ ਜੋ ਫਲਾਈਟ ਦੇ ਅੰਦਰ ਸਨ ਟ੍ਰੇਸ ਪਲੇਨ ਦੇ ਸਟਾਕ ਦੀ ਮਦਦ ਨਾਲ ਟ੍ਰੇਸ ਕਰ ਲਏ ਗਏ ਪਰ ਅਜਿਹੇ ਕੇਸ ਜੋ ਟ੍ਰੇਸ ਹੀ ਨਹੀਂ ਹੋਏ ਉਨ੍ਹਾਂ ਵਿਚ ਕਿਹੜਾ ਅਧਿਕਾਰੀ ਜਾਂ ਕਰਮਚਾਰੀ ਹੈ ਜਿਸ ਦੀ ਸਮੱਗਲਰਾਂ ਨਾਲ ਮਿਲੀਭੁਗਤ ਹੈ। ਇਸ ਗੁੱਥੀ ਨੂੰ ਸੁਲਝਾ ਪਾਉਣਾ ਏਅਰਪੋਰਟ ’ਤੇ ਤਾਇਨਾਤ ਹਰ ਇਕ ਸੁਰੱਖਿਆ ਏਜੰਸੀਆਂ ਲਈ ਇਕ ਵੱਡੀ ਚੁਣੌਤੀ ਹੈ।

ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋਏ 5 ਦੋਸਤ, 3 ਨੌਜਵਾਨਾਂ ਨੂੰ ਮਿਲੀ ਦਰਦਨਾਕ ਮੌਤ

ਰੈੱਡ ਹੈਂਡੇਡ ਫੜੇ ਜਾਣ ’ਤੇ ਹੀ ਸਖ਼ਤ ਕਾਰਵਾਈ ਕਰ ਸਕਦਾ ਹੈ ਵਿਭਾਗ

ਉਂਝ ਤਾਂ ਆਮ ਤੌਰ ’ਤੇ ਜਦੋਂ ਵੀ ਕਿਸੇ ਫਲਾਈਟ ਦੇ ਅੰਦਰੋਂ ਯਾਤਰੀ ਸੀਟ ਦੇ ਹੇਠਾਂ ਜਾਂ ਫਿਰ ਕਿਸੇ ਹੋਰ ਲੋਕੇਸ਼ਨ ’ਤੇ ਲਾਵਾਰਿਸ ਸੋਨਾ ਫੜਿਆ ਜਾਂਦਾ ਹੈ ਤਾਂ ਜੋ ਯਾਤਰੀ ਸੋਨਾ ਲਕੋਏ ਜਾਣ ਵਾਲੀ ਸੀਟ ਦੇ ਉੱਪਰ ਜਾਂ ਆਸ-ਪਾਸ ਬੈਠਿਆ ਹੁੰਦਾ ਹੈ ਉਹੀ ਕਸਟਮ ਵਿਭਾਗ ਦੇ ਰਡਾਰ ’ਚ ਰਹਿੰਦਾ ਹੈ ਅਤੇ ਵਿਭਾਗ ਉਸ ’ਤੇ ਕਸਟਮ ਐਕਟ ਦੇ ਤਹਿਤ ਕਾਨੂੰਨੀ ਕਾਰਵਾਈ ਵੀ ਕਰ ਸਕਦਾ ਹੈ। ਸੋਨੇ ਦੀ ਸਮੱਗਲਿੰਗ ’ਚ ਇਕ ਮਸ਼ਹੂਰ ਸਮੱਗਲਰ ਰਾਜੂ ’ਤੇ ਵੀ ਵਿਭਾਗ ਨੇ ਇਸੇ ਤਰ੍ਹਾਂ ਨਾਲ ਕਾਰਵਾਈ ਕੀਤੀ ਸੀ ਪਰ ਇਹ ਕਾਰਵਾਈ ਇਸ ਲਈ ਹੋ ਸਕੀ ਕਿਉਂਕਿ ਉਹ ਹਿਸਟਰੀਸ਼ੀਟਰ ਸੀ। ਪਰ ਆਮ ਤੌਰ ’ਤੇ ਜ਼ਿਆਦਾਤਰ ਯਾਤਰੀ ਜਦੋਂ ਉਨ੍ਹਾਂ ਦੀ ਸੀਟ ਦੇ ਹੇਠਾਂ ਤੋਂ ਸੋਨਾ ਫੜਿਆ ਜਾਂਦਾ ਹੈ ਤਾਂ ਇਹ ਦਾਅਵਾ ਕਰਦੇ ਹਨ ਕਿ ਉਨ੍ਹਾਂ ਦਾ ਸੋਨੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਅਜਿਹੇ ’ਚ ਵਿਭਾਗ ਵੀ ਕੋਈ ਕਾਰਵਾਈ ਨਹੀਂ ਕਰ ਪਾਉਂਦਾ ਹੈ ਕਿਉਂਕਿ ਅਦਾਲਤ ’ਚ ਵਿਭਾਗ ਦਾ ਪੱਖ ਕਮਜ਼ੋਰ ਰਹਿੰਦਾ ਹੈ ਜਦੋਂ ਤੱਕ ਵਿਭਾਗ ਰੈੱਡ ਹੈਂਡੇਡ ਕਿਸੇ ਵਿਅਕਤੀ ਨੂੰ ਸੋਨੇ ਨਾਲ ਨਹੀਂ ਫੜਦਾ ਹੈ ਉਦੋਂ ਤੱਕ ਕਸਟਮ ਐਕਟ ਸਖ਼ਤੀ ਨਾਲ ਲਾਗੂ ਨਹੀਂ ਹੋ ਪਾਉਂਦਾ ਹੈ।

ਕਾਲੀਆਂ ਭੇਡਾਂ ਦਾ ਇਤਿਹਾਸ ਪਹਿਲਾਂ ਵੀ ਫੜੇ ਜਾ ਚੁੱਕੇ ਹਨ ਕਈ ਅਧਿਕਾਰੀ ਤੇ ਕਰਮਚਾਰੀ

ਐੱਸ.ਜੀ.ਆਰ.ਡੀ. ਏਅਰਪੋਰਟ ’ਤੇ ਸੋਨਾ ਸਮੱਗਲਰਾਂ ਨਾਲ ਮਿਲੀਭੁਗਤ ਕਰਨ ਵਾਲੀਆਂ ਕਾਲੀਆਂ ਭੇਡਾਂ ਦਾ ਇਤਿਹਾਸ ਕਾਫੀ ਪੁਰਾਣਾ ਹੈ। ਇਥੇ ਤੱਕ ਕਿ ਖੁਦ ਕਸਟਮ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਤੋਂ ਇਲਾਵਾ ਏਅਰਪੋਰਟ ਦੇ ਅਜਿਹੇ ਬ੍ਰਿਜ ਆਪ੍ਰੇਟਰ, ਯਾਤਰੀ ਲੈ ਜਾਣ ਵਾਲਾ ਡਰਾਈਵਰ, ਡਾਗ ਹੈਂਡਲਰ, ਅਥਾਰਿਟੀ ਦਾ ਇਕ ਵੱਡਾ ਅਧਿਕਾਰੀ ਇਕ ਏਅਰਲਾਈਂਸ ਦਾ ਅਧਿਕਾਰੀ ਤੱਕ ਸਮੱਗਲਿੰਗ ਦੇ ਮਾਮਲਿਆਂ ’ਚ ਗ੍ਰਿਫਤਾਰ ਹੋ ਚੁੱਕੇ ਹਨ। ਆਪਣੇ ਹੀ ਕਰਮਚਾਰੀਆਂ ਨੂੰ ਖੁਦ ਕਸਟਮ ਵਿਭਾਗ ਗ੍ਰਿਫਤਾਰ ਕਰ ਚੁੱਕਾ ਹੈ ਜੋ ਸੋਨਾ ਸਮੱਗਲਰਾਂ ਨਾਲ ਮਿਲੀਭੁਗਤ ਕਰ ਕੇ ਕੰਮ ਕਰ ਰਹੇ ਸਨ। ਅਜਿਹੇ ਕਰਮਚਾਰੀਆਂ ਖਿਲਾਫ ਵਿਭਾਗ ਨੇ ਸਖ਼ਤ ਐਕਸ਼ਨ ਲਿਆ ਅਤੇ ਨੌਕਰੀ ਤੋਂ ਬਾਹਰ ਕੱਢ ਦਿੱਤਾ, ਇਸ ਦੇ ਬਾਵਜੂਦ ਕਿਸੇ ਨਾ ਕਿਸੇ ਵਿਭਾਗ ਦਾ ਕਰਮਚਾਰੀ ਸਮੱਗਲਰਾਂ ਨਾਲ ਲਿੰਕ ਬਣਾ ਲੈਂਦਾ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਦਿਨ-ਦਿਹਾੜੇ ਵੱਡੀ ਵਾਰਦਾਤ, ਖੇਤਾਂ 'ਚ ਘੇਰ ਲਿਆ ਬਜ਼ੁਰਗ ਕਿਸਾਨ ਦਾ ਗੋਲੀਆਂ ਮਾਰ ਕੀਤਾ ਕਤਲ (ਵੀਡੀਓ)

4 ਅਪ੍ਰੈਲ ਨੂੰ ਵੀ ਯਾਤਰੀ ਕੋਲੋਂ ਫੜਿਆ ਗਿਆ 48 ਲੱਖ ਦਾ ਸੋਨਾ

ਦੋ ਵੱਖ-ਵੱਖ ਕੇਸਾਂ ’ਚ ਫਲਾਈਟ ਦੇ ਅੰਦਰੋਂ ਸੋਨਾ ਫੜੇ ਜਾਣ ਤੋਂ ਬਾਅਦ 4 ਅਪ੍ਰੈਲ ਦੇ ਦਿਨ ਵੀ ਸ਼ਾਰਜਹਾ ਤੋਂ ਆਏ ਇਕ ਯਾਤਰੀ ਦੇ ਸਾਮਾਨ ਤੋਂ 48 ਲੱਖ ਰੁਪਏ ਦੀ ਕੀਮਤ ਦਾ ਸੋਨਾ ਫੜਿਆ ਗਿਆ। ਇੰਨਾ ਹੀ ਨਹੀਂ ਆਈ.ਸੀ.ਪੀ. ਅਟਾਰੀ ਬਾਰਡਰ ’ਤੇ ਵੀ ਪਾਕਿਸਤਾਨ ਤੋਂ ਆਉਣ ਵਾਲੇ ਯਾਤਰੀਆਂ ਦੀ ਤਲਾਸ਼ੀ ਦੌਰਾਨ ਸੋਨਾ ਫੜਿਆ ਗਿਆ। ਹਾਲਾਂਕਿ, ਇਸ ਦੀ ਮਾਰਕੀਟ ਵੈਲਿਊ ਕੁਝ ਜ਼ਿਆਦਾ ਨਹੀਂ ਸੀ।

ਏਅਰਪੋਰਟ ਦੇ ਟਾਇਲਟ ’ਚ ਵੀ ਫੜਿਆ ਗਿਆ ਸੀ ਕਰੋੜਾਂ ਦਾ ਲਾਵਾਰਿਸ ਸੋਨਾ

ਫਲਾਈਟਾਂ ਦੇ ਅੰਦਰ ਯਾਤਰੀ ਸੀਟ ਜਾਂ ਵਾਸ਼ਰੂਮ ਦੇ ਨਾਲ-ਨਾਲ ਐੱਸ.ਜੀ.ਆਰ.ਡੀ. ਏਅਰਪੋਰਟ ਦੇ ਅੰਦਰ ਟਾਇਲਟ ਤੋਂ ਵੀ ਇਕ ਵਾਰ ਕਰੋੜਾਂ ਰੁਪਏ ਦਾ ਲਾਵਾਰਿਸ ਸੋਨਾ ਫੜਿਆ ਗਿਆ ਸੀ ਜਿਸ ਵਿਚ ਅੱਜ ਤੱਕ ਕੋਈ ਸ਼ੱਕੀ ਗ੍ਰਿਫ਼ਤਾਰ ਨਹੀਂ ਹੋ ਸਕਿਆ ਹੈ। ਇਸ ਤਰ੍ਹਾਂ ਦੇ ਮਾਮਲਿਆਂ ’ਚ ਪਹਿਲਾਂ ਇਹ ਹਾਲਾਤ ਸਨ ਕਿ ਏਅਰਪੋਰਟ ’ਤੇ ਤਾਇਨਾਤ ਹੀ ਕੁਝ ਸਰਕਾਰੀ ਵਿਭਾਗਾਂ ਵੱਲੋਂ ਕਸਟਮ ਵਿਭਾਗ ਦਾ ਸਹਿਯੋਗ ਨਹੀਂ ਕੀਤਾ ਜਾ ਰਿਹਾ ਸੀ।

ਇਹ ਵੀ ਪੜ੍ਹੋ- ਭਾਰਤ ਤੋਂ ਗਏ ਸਿੱਖ ਸ਼ਰਧਾਲੂਆਂ ਨੂੰ ਬੱਸ 'ਤੇ ਨਹੀਂ ਸਗੋਂ ਰੇਲ ਰਾਹੀਂ ਪਾਕਿ ਦੇ ਧਾਰਮਿਕ ਸਥਾਨਾਂ ਦੇ ਕਰਵਾਏ ਜਾਣਗੇ ਦਰਸ਼ਨ

ਆਈ.ਸੀ.ਪੀ. ਅਟਾਰੀ ਨੂੰ ਵੀ ਟਾਰਗੇਟ ਕਰ ਚੁੱਕੇ ਹਨ ਸੋਨਾ ਸਮੱਗਲਰ

ਸੋਨੇ ਦੀ ਸਮੱਗਲਿੰਗ ਕਰਨ ਨਾਲੇ ਸਮੱਗਲਰ ਆਏ ਦਿਨ ਕੋਈ ਨਾ ਕੋਈ ਨਵਾਂ ਪੈਂਤਰਾ ਇਸਤੇਮਾਲ ਕਰਦੇ ਰਹਿੰਦੇ ਹਨ। ਜਦੋਂ ਦੇਸ਼ ਦੇ ਸਾਰੇ ਏਅਰਪੋਰਟਸ ’ਤੇ ਸਖ਼ਤੀ ਵਧੀ ਤਾਂ ਸਮੱਗਲਰਾਂ ਨੇ ਸਾਲ 2018 ਦੌਰਾਨ ਅਫਗਾਨਿਸਤਾਨ ਤੋਂ ਆਉਣ ਵਾਲੀਆਂ ਸੇਬ ਦੀਆਂ ਪੇਟੀਆਂ ’ਚ 33 ਕਿਲੋ ਸੋਨਾ ਲਕੋ ਕੇ ਭੇਜ ਦਿੱਤਾ ਜਿਸ ਨੂੰ ਕਸਟਮ ਵਿਭਾਗ ਨੇ ਮੁਸਤੈਦੀ ਦਿਖਾਉਂਦੇ ਹੋਏ ਫੜ ਲਿਆ ਸੀ ਅਤੇ ਸਮੱਗਲਰਾਂ ਦੇ ਇਰਾਦਿਆਂ ਨੂੰ ਨਾਕਾਮ ਕਰ ਦਿੱਤਾ ਸੀ। ਸੋਨਾ ਸਮੱਗਲਰ ਆਈ.ਸੀ.ਪੀ. ’ਤੇ ਲੱਗੇ ਖਰਾਬ ਟਰੱਕ ਸਕੈਨਰ ਦਾ ਫਾਇਦਾ ਉਠਾਉਣ ਦਾ ਯਤਨ ਕਰ ਰਹੇ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News