ਮਹਾਨਗਰ ’ਚ ਡੇਂਗੂ ਨਾਲ 2 ਮਰੀਜ਼ਾਂ ਦੀ ਮੌਤ

Tuesday, Nov 23, 2021 - 03:32 AM (IST)

ਮਹਾਨਗਰ ’ਚ ਡੇਂਗੂ ਨਾਲ 2 ਮਰੀਜ਼ਾਂ ਦੀ ਮੌਤ

ਲੁਧਿਆਣਾ (ਸਹਿਗਲ)- ਮਹਾਨਗਰ ’ਚ ਡੇਂਗੂ ਨਾਲ 2 ਮਰੀਜ਼ਾਂ ਦੀ ਮੌਤ ਹੋ ਗਈ, ਜਿਨ੍ਹਾਂ ’ਚੋਂ ਇਕ 29 ਸਾਲਾ ਔਰਤ ਹਰਗੋਬਿੰਦ ਨਗਰ ਦੀ ਵਸਨੀਕ ਅਤੇ 70 ਸਾਲਾ ਬਜ਼ੁਰਗ ਜਗਰਾਓਂ ਦਾ ਰਹਿਣ ਵਾਲਾ ਸੀ। ਦੋਵਾਂ ਮਰੀਜ਼ਾਂ ਨੂੰ ਦਯਾਨੰਦ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ, ਹਾਲਾਂਕਿ ਸਿਹਤ ਵਿਭਾਗ ਵੱਲੋਂ ਦੋਵੇਂ ਮਰੀਜ਼ਾਂ ਦੀ ਮੌਤ ਦੀ ਪੁਸ਼ਟੀ ਨਹੀਂ ਕੀਤੀ ਗਈ। ਇਸ ਤੋਂ ਪਹਿਲਾਂ ਵੀ ਡੇਂਗੂ ਕਾਰਨ ਮਰਨ ਵਾਲੇ ਮਰੀਜ਼ਾਂ ਦੀ ਗਿਣਤੀ ਨੂੰ ਲੈ ਕੇ ਵਿਭਾਗ ਨੇ ਉਨ੍ਹਾਂ ਨੂੰ ਸ਼ੱਕੀ ਸ਼੍ਰੇਣੀ ’ਚ ਰੱਖਿਆ ਹੈ।
ਲੋਕਾਂ ਦੀ ਰਾਏ ਅਨੁਸਾਰ ਡੇਂਗੂ ਫੈਲਣ ਦਾ ਇਕ ਮੁੱਖ ਕਾਰਨ ਸਿਹਤ ਵਿਭਾਗ ਵੱਲੋਂ ਸਥਿਤੀ ਨੂੰ ਸਪੱਸ਼ਟ ਨਾ ਕਰਨਾ ਵੀ ਰਿਹਾ ਹੈ। ਮਰੀਜ਼ਾਂ ਦੀ ਘੱਟ ਗਿਣਤੀ ਦਰਸਾਉਣ ਦੇ ਚੱਕਰ ਵਿਚ ਵਿਭਾਗ ਵੱਲੋਂ ਜ਼ਿਆਦਾਤਰ ਮਰੀਜ਼ਾਂ ਦੇ ਇਲਾਕਿਆਂ ’ਚ ਬਚਾਅ ਕਾਰਜ ਨਹੀਂ ਕੀਤੇ ਗਏ ਅਤੇ ਨਾਹ ਹੀ ਮਰੀਜ਼ਾਂ ਦੇ ਸਾਹਮਣੇ ਆਉਣ ਤੋਂ ਬਾਅਦ ਨਿਰਧਾਰਿਤ ਮਾਪਦੰਡਾਂ ਅਨੁਸਾਰ ਪਾਜ਼ੇਟਿਵ ਮਰੀਜ਼ਾਂ ਦੇ ਘਰਾਂ ਦੇ ਆਲੇ-ਦੁਆਲੇ ਸਪ੍ਰੇਅ ਕੀਤੀ ਗਈ। ਇਸ ਦਾ ਦੂਜਾ ਕਾਰਨ ਮੈਨਪਾਵਰ ਦੀ ਕਮੀ ਵੀ ਦੱਸਿਆ ਜਾਂਦਾ ਹੈ।


author

Bharat Thapa

Content Editor

Related News