ਪੇਸ਼ੀ ਲਈ ਲਿਆਂਦੇ ਦੋ ਹਵਾਲਾਤੀ ਕੋਰਟ ਕੰਪਲੈਕਸ ’ਚੋਂ ਭੱਜੇ, ਇਕ ਕਾਬੂ

Friday, Dec 02, 2022 - 07:47 PM (IST)

ਪੇਸ਼ੀ ਲਈ ਲਿਆਂਦੇ ਦੋ ਹਵਾਲਾਤੀ ਕੋਰਟ ਕੰਪਲੈਕਸ ’ਚੋਂ ਭੱਜੇ, ਇਕ ਕਾਬੂ

ਅੰਮ੍ਰਿਤਸਰ (ਜਸ਼ਨ) : ਜ਼ਿਲ੍ਹਾ ਕਚਹਿਰੀ ’ਚ ਸਥਿਤ ਕੋਰਟ ਕੰਪਲੈਕਸ ’ਚ ਦੁਪਹਿਰ ਵੇਲੇ ਉਸ ਵੇਲੇ ਹੰਗਾਮਾ ਹੋ ਗਿਆ, ਜਦੋਂ ਤਰਨਤਾਰਨ ਪੁਲਸ ਦੀ ਹਿਰਾਸਤ ’ਚ ਪੇਸ਼ੀ ਲਈ ਲਿਆਂਦੇ ਦੋ ਮੁਲਜ਼ਮ ਫ਼ਰਾਰ ਹੋ ਗਏ। ਜਿਸ ’ਤੇ ਪੁਲਸ ਨੂੰ ਹੱਥਾਂ-ਪੈਰਾਂ ਦੀ ਪੈ ਗਈ ਅਤੇ ਫਰਾਰ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਪੁਲਸ ਹਰਕਤ ’ਚ ਆ ਗਈ ਅਤੇ ਪੂਰੀ ਕਚਹਿਰੀ ’ਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਇਸ ਦੌਰਾਨ ਪੁਲਸ ਨੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਇਕ ਮੁਲਜ਼ਮ ਨੂੰ ਤਾਂ ਕਾਬੂ ਕਰ ਲਿਆ ਪਰ ਇਕ ਮੁਲਜ਼ਮ ਅਜੇ ਪੁਲਸ ਦੀ ਗ੍ਰਿਫ਼ਤ ’ਚੋਂ ਬਾਹਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਉਪਰੋਕਤ ਦੋਵਾਂ ਮੁਲਜ਼ਮਾਂ ਖ਼ਿਲਾਫ਼ ਥਾਣਾ ਬਿਆਸ ’ਚ ਚੋਰੀ ਦਾ ਕੇਸ ਦਰਜ ਸੀ ਅਤੇ ਤਰਨਤਾਰਨ ਪੁਲਸ ਇਨ੍ਹਾਂ ਦੋਵਾਂ ਮੁਲਜ਼ਮਾਂ ਨੂੰ ਪੇਸ਼ ਕਰਨ ਲਈ ਅੰਮ੍ਰਿਤਸਰ ਦੇ ਕੋਰਟ ਕੰਪਲੈਕਸ ’ਚ ਹੀ ਲੈ ਕੇ ਆਈ ਸੀ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਹਥਿਆਰਾਂ ਨੂੰ ਪ੍ਰਮੋਟ ਕਰਨ ਦੇ ਦੋਸ਼ ’ਚ ਇਸ ਗਾਇਕ ਸਣੇ 8 ’ਤੇ ਦਰਜ ਹੋਇਆ ਪਰਚਾ

ਪਤਾ ਲੱਗਾ ਹੈ ਕਿ ਹੱਥਕੜੀ ਛੁਡਵਾ ਕੇ ਉਕਤ ਦੋਵੇਂ ਹਵਾਲਾਤੀ ਭੱਜੇ, ਜਿਨ੍ਹਾਂ ’ਚੋਂ ਇਕ ਨੂੰ ਪੁਲਸ ਨੇ ਗੇਟ ਨੇੜਿਓਂ ਕਾਬੂ ਕਰ ਲਿਆ ਪਰ ਦੂਜਾ ਮੁਲਜ਼ਮ ਅਜੇ ਪੁਲਸ ਦੀ ਗ੍ਰਿਫ਼ਤ ’ਚੋਂ ਬਾਹਰ ਹੈ। ਫਰਾਰ ਮੁਲਜ਼ਮ ਦੀ ਪਛਾਣ ਨਿਤਿਨ ਵਜੋਂ ਹੋਈ ਹੈ ਅਤੇ ਉਹ ਅੰਦ੍ਰਾ ਕਾਲੋਨੀ ਝਬਾਲ ਰੋਡ ਸਥਿਤ ਦਾ ਰਹਿਣ ਵਾਲਾ ਹੈ। ਪੁਲਸ ਨੇ ਕਿਹਾ ਕਿ ਫਰਾਰ ਹੋਏ ਮੁਲਜ਼ਮ ਨੂੰ ਵੀ ਜਲਦ ਹੀ ਕਾਬੂ ਕਰ ਲਿਆ ਜਾਵੇਗਾ। ਪਤਾ ਲੱਗਾ ਹੈ ਕਿ ਪੁਲਸ ਨੇ ਫਰਾਰ ਮੁਲਜ਼ਮ ਦੇ ਘਰ ਵੀ ਛਾਪੇਮਾਰੀ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ : ਸਰਕਾਰੀ ਸਕੂਲਾਂ ਦੇ ਨਾਵਾਂ ਨੂੰ ਲੈ ਕੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਜਾਰੀ ਕੀਤੇ ਨਵੇਂ ਹੁਕਮ


author

Manoj

Content Editor

Related News