ਲੈਪਟਾਪ ਚੋਰੀ ਕਰਨ ਦੇ ਸਬੰਧ ''ਚ ਦੋ ਖਿਲਾਫ਼ ਕੇਸ ਦਰਜ

03/10/2018 3:04:16 AM

ਫਗਵਾੜਾ, (ਹਰਜੋਤ, ਰੁਪਿੰਦਰ ਕੌਰ)- ਲਵਲੀ ਯੂਨੀਵਰਸਿਟੀ ਦੇ ਵਿਦਿਆਰਥੀ ਦਾ ਲੈਪਟਾਪ ਚੋਰੀ ਕਰਨ ਦੇ ਦੋਸ਼ 'ਚ ਸਦਰ ਪੁਲਸ ਨੇ ਦੋ ਵਿਅਕਤੀਆਂ ਖਿਲਾਫ਼ ਧਾਰਾ 454, 380, 411 ਤਹਿਤ ਕੇਸ ਦਰਜ ਕੀਤਾ ਹੈ।  ਸ਼ਿਕਾਇਤ ਕਰਤਾ ਮੁਹੰਮਦ ਰਾਜੂ ਅਹਿਮਦ ਮੌਲਾ ਪੁੱਤਰ ਅਮੀਮ ਮੌਲਾ ਵਾਸੀ ਬੰਗਾਲ ਹਾਲ ਵਾਸੀ ਲਾਅ ਗੇਟ ਮਹੇੜੂ ਨੇ ਦਰਜ ਕਰਵਾਈ ਰਿਪੋਰਟ 'ਚ ਕਿਹਾ ਕਿ ਰੂਮ ਨੰਬਰ 301 ਨਿਊ ਅਸਟੇਟ ਕਮਰੇ 'ਚ ਉਸ ਦਾ ਲੈਪਟਾਪ ਪਿਆ ਸੀ, ਜਦੋਂ ਉਹ ਸ਼ਾਮੀ ਆਪਣੇ ਕਮਰੇ 'ਚ ਗਿਆ ਤਾਂ ਤਾਲੇ ਟੁੱਟੇ ਪਏ ਸਨ ਅਤੇ ਲੈਪਟਾਪ ਗਾਇਬ ਸੀ। ਇਸ ਸਬੰਧੀ ਉਸ ਦੀ ਸ਼ਿਕਾਇਤ 'ਤੇ ਪੁਲਸ ਨੇ ਹੈਪੀ ਪੁੱਤਰ ਰਜਿੰਦਰ ਸਿੰਘ ਤੇ ਰਾਜਨ ਪੁੱਤਰ ਸਵਰਨ ਸਿੰਘ ਵਾਸੀ ਰਾਣੀਪੁਰ ਖਿਲਾਫ਼ ਕੇਸ ਦਰਜ ਕੀਤਾ ਹੈ।


Related News