ਦੋ ਕਾਰਾਂ ਦੀ ਭਿਆਨਕ ਟੱਕਰ, ਇਕ ਜ਼ਖਮੀ

Sunday, Apr 08, 2018 - 04:22 PM (IST)

ਦੋ ਕਾਰਾਂ ਦੀ ਭਿਆਨਕ ਟੱਕਰ, ਇਕ ਜ਼ਖਮੀ

ਵਲਟੋਹਾ (ਬਲਜੀਤ ਸਿੰਘ) : ਥਾਣਾ ਵਲਟੋਹਾ ਅਧੀਨ ਪੈਂਦੇ ਪਿੰਡ ਚੀਮਾ ਖੁਰਦ ਵਿਖੇ ਦੋ ਕਾਰਾ ਦੀ ਟੱਕਰ ਹੋ ਜਾਣ ਕਾਰਨ ਇਕ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 
ਪ੍ਰਾਪਤ ਜਾਣਕਾਰੀ ਮੁਤਾਬਕ ਗੁਰਪ੍ਰੀਤ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਚੀਮਾ ਖੁਰਦ ਆਪਣੀ ਜਿੰਨ ਕਾਰ 'ਚ ਸਵਾਰ ਹੋ ਕੇ ਅਮਰੋਕਟ ਵੱਲ ਜਾ ਰਿਹਾ ਸੀ ਕਿ ਅਮਰਕੋਟ ਵਾਲੇ ਪਾਸੇ ਤੋਂ ਆ ਰਹੀ ਸਫਾਰੀ ਗੱਡੀ ਜਿਸ ਨੂੰ ਸਤਨਾਮ ਸਿੰਘ ਪੁੱਤਰ ਬੁੱਢਾ ਸਿੰਘ ਵਾਸੀ ਪਿੰਡ ਅਮਰੀਕੇ ਚਲਾ ਰਿਹਾ ਸੀ, ਨਾਲ ਆਹਮੋ-ਸਾਹਮਣੇ ਟੱਕਰ ਹੋ ਗਈ, ਜਿਸ ਕਾਰਨ ਗੱਡੀ 'ਚ ਸਵਾਰ ਗੁਰਪ੍ਰੀਤ ਸਿੰਘ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਉਸ ਨੂੰ ਤੁਰੰਤ ਸਿਵਲ ਹਸਪਤਾਲ ਪੱਟੀ ਵਿਖੇ ਦਾਖਲ ਕਰਵਾਇਆ ਗਿਆ। 


Related News