ਦੁਬਈ ਤੋਂ ਸਾਢੇ 3 ਕਿਲੋ ਸੋਨਾ ਸਮੱਗਲਿੰਗ ਕਰਨ ਦੇ ਦੋਸ਼ ’ਚ 2 ਗ੍ਰਿਫਤਾਰ
Friday, Apr 08, 2022 - 11:52 PM (IST)
ਲੁਧਿਆਣਾ (ਸੇਠੀ)- ਡਾਇਰੈਕਟਰ ਆਫ ਰੈਵੇਨਿਊ ਇੰਟੈਲੀਜੈਂਸ (ਡੀ. ਆਰ. ਆਈ.) ਰੀਜਨਲ ਯੂਨਿਟ, ਅੰਮ੍ਰਿਤਸਰ ਵੱਲੋਂ ਦੁਬਈ ਸੋਨੇ ਦੀ ਸਮੱਗਲਿੰਗ ਕਰਨ ਦੇ ਦੋਸ਼ ਵਿਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹ ਕਾਰਵਾਈ ਡੀ. ਆਰ. ਆਈ. ਲੁਧਿਆਣਾ ਦੇ ਵਧੀਕ ਡਾਇਰੈਕਟਰ ਜਨਰਲ ਨਿਤਿਨ ਸੈਣੀ ਦੇ ਨਿਰਦੇਸ਼ਾਂ ’ਤੇ ਕੀਤੀ ਗਈ।
ਇਹ ਵੀ ਪੜ੍ਹੋ : ਪੰਜਾਬ ਤੇ ਹਰਿਆਣਾ HC ਦੇ ਆਦੇਸ਼ ਮਗਰੋਂ ਭਾਜਪਾ ਆਗੂ ਬੱਗਾ ਦਾ ਟਵੀਟ, ਕਹੀਆਂ ਇਹ ਗੱਲਾਂ
ਵਿਭਾਗੀ ਅਧਿਕਾਰੀਆਂ ਵੱਲੋਂ ਅੰਮ੍ਰਿਤਸਰ ਏਅਰਪੋਰਟ ’ਤੇ ਸ਼ਾਰਜਾਹ ਤੋਂ ਅੰਮ੍ਰਿਤਸਰ ਪੁੱਜੇ 2 ਵਿਅਕਤੀਆਂ ਨੂੰ ਅਤਿ-ਖੁਫੀਆ ਜਾਣਕਾਰੀ ’ਤੇ ਕਾਰਵਾਈ ਕਰਦੇ ਹੋਏ ਚੈਕਿੰਗ ਲਈ ਰੋਕਿਆ। ਦੱਸ ਦਿੱਤਾ ਜਾਵੇ ਕਿ ਉਕਤ ਯਾਤਰੀ ਇੰਡੀਗੋ ਦੀ ਉਡਾਨ ਨੰਬਰ 6 ਈ 48 ਰਾਹੀਂ ਪੁੱਜੇ ਸਨ। ਯਾਤਰੀਆਂ ਦੀ ਜਾਂਚ ’ਤੇ 6 ਕਿਲੋ 400 ਗ੍ਰਾਮ ਵਜ਼ਨ ਦਾ ਸੋਨਾ ਮਿਲਿਆ, ਜੋ ਪੇਸਟ ਦੇ ਰੂਪ ’ਚ ਬਰਾਮਦ ਹੋਇਆ।
ਇਹ ਵੀ ਪੜ੍ਹੋ :ਰੂਸ-ਯੂਕ੍ਰੇਨ ਯੁੱਧ ਦੇ ਚੱਲਦੇ ਅਨਾਜ ਤੇ ਬਨਸਪਤੀ ਤੇਲ ਦੀਆਂ ਕੀਮਤਾਂ ਰਿਕਾਰਡ ਪੱਧਰ 'ਤੇ ਪਹੁੰਚੀਆਂ
ਜ਼ਿਕਰਯੋਗ ਹੈ ਕਿ 6 ਕਿਲੋ 400 ਗ੍ਰਾਮ ਸੋਨੇ ਦਾ ਵਜ਼ਨ ਕੱਪੜੇ ਸਮੇਤ ਸੀ। ਬਰਾਮਦ ਸੋਨਾ ਪਗੜੀ ਦੀਆਂ ਪਰਤਾਂ ’ਚ ਲੁਕੋਇਆ ਗਿਆ ਸੀ , ਜੋ 3 ਕਿਲੋ 592.91 ਗ੍ਰਾਮ ਸੀ। ਜਾਣਕਾਰੀ ਇਹ ਵੀ ਮਿਲੀ ਹੈ ਕਿ ਸੋਨਾ 24 ਕੈਰੇਟ ਦਾ ਹੈ ਜਿਸ ਦੀ ਕੁਲ ਕੀਮਤ 1,87,90,919 ਰੁਪਏ ਦੱਸੀ ਜਾ ਰਹੀ ਹੈ। ਦੋਵੇਂ ਮੁਲਜ਼ਮਾਂ ਨੂੰ ਮੌਕੇ ’ਤੇ ਹੀ ਗ੍ਰਿਫਤਾਰ ਕਰ ਕੇ 14 ਦਿਨਾਂ ਲਈ ਨਿਆਇਕ ਹਿਰਾਸਤ ’ਚ ਭੇਜ ਦਿੱਤਾ ਗਿਆ।
ਇਹ ਵੀ ਪੜ੍ਹੋ : ਪਾਕਿ ਦੀ ਅੱਤਵਾਦ ਰੋਕੂ ਅਦਾਲਤ ਨੇ ਹਾਫਿਜ਼ ਸਈਦ ਨੂੰ 2 ਹੋਰ ਮਾਮਲਿਆਂ 'ਚ ਸੁਣਾਈ ਸਜ਼ਾ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ