ਖਿਡੌਣਾ ਗੱਡੀ ਨਾਲ ਖੇਡ ਰਹੇ ਢਾਈ ਸਾਲਾ ਬੱਚੇ ਦੀ ਪਾਣੀ ਦੀ ਬਾਲਟੀ ’ਚ ਡੁੱਬ ਕੇ ਹੋਈ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤ

Monday, Aug 07, 2023 - 09:14 AM (IST)

ਔੜ (ਛਿੰਜੀ ਲੜੋਆ) : ਨਵਾਂਸ਼ਹਿਰ ਜ਼ਿਲ੍ਹੇ ਵਿਚ ਪੈਂਦੇ ਬਲਾਕ ਔੜ ਦੇ ਇਕ ਪਿੰਡ ਝਿੰਗੜਾ ਵਿਚ ਢਾਈ ਸਾਲਾ ਬੱਚੇ ਦੀ ਪਾਣੀ ਦੀ ਬਾਲਟੀ ਵਿਚ ਡੁੱਬਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਇਹ ਬੱਚਾ ਆਪਣੀ ਖਿਡੌਣਾ ਗੱਡੀ ਨਾਲ ਖੇਡ ਰਿਹਾ ਸੀ ਕਿ ਅਚਾਨਕ ਉਸ ਦੀ ਉਹ ਗੱਡੀ ਪਾਣੀ ਵਾਲੀ ਬਾਲਟੀ ਵਿਚ ਡਿੱਗ ਪਈ, ਜਿਸ ਨੂੰ ਕੱਢਣ ਦੀ ਕੋਸ਼ਿਸ਼ ਕਰਦਾ ਬੱਚਾ ਸਿਰ ਭਾਰ ਬਾਲਟੀ ’ਚ ਡਿੱਗ ਪਿਆ ਅਤੇ ਜਦੋਂ ਤੱਕ ਪਰਿਵਾਰਕ ਮੈਂਬਰਾਂ ਨੇ ਬੱਚੇ ਨੂੰ ਦੇਖਿਆ ਉਦੋਂ ਤੱਕ ਬੱਚੇ ਦੀ ਮੌਤ ਹੋ ਚੁੱਕੀ ਸੀ।

ਇਹ ਵੀ ਪੜ੍ਹੋ: ਵਿਛੜੇ ਮਿਲੇ ਦੁਬਾਰਾ, 75 ਸਾਲਾਂ ਬਾਅਦ ਪਾਕਿਸਤਾਨ ’ਚ ਰਹਿੰਦੀ ਭੈਣ ਨੇ ਭਰਾ ਦੇ ਗੁੱਟ 'ਤੇ ਬੰਨ੍ਹੀ ਰੱਖੜੀ, ਪਾਈ ਗੱਲਵਕੜੀ

ਜਦੋਂ ਬੱਚਾ ਪਾਣੀ ਵਿੱਚ ਡੁੱਬ ਰਿਹਾ ਸੀ ਤਾਂ ਉਸ ਦੀ ਮਾਂ ਆਪਣੇ ਪਤੀ ਦੇ ਵਿਦੇਸ਼ ਤੋਂ ਆਏ ਫੋਨ ’ਤੇ ਗੱਲਬਾਤ ਕਰ ਰਹੀ ਸੀ। ਦੱਸਣਯੋਗ ਕਿ ਪੀੜਤ ਪਰਿਵਾਰ ਦਾ ਇਹ ਇਕਲੌਤਾ ਬੱਚਾ ਸੀ ਤੇ ਹੈਰਾਨ ਕਰ ਦੇਣ ਵਾਲੀ ਗੱਲ ਇਹ ਵੀ ਹੈ ਕਿ ਬਾਲਟੀ ਵੀ ਪਾਣੀ ਨਾਲ ਭਰੀ ਹੋਈ ਨਹੀਂ ਸੀ, ਉਸ ’ਚ ਸਿਰਫ ਚੌਥਾ ਹਿੱਸਾ ਹੀ ਪਾਣੀ ਸੀ। ਇਸ ਘਟਨਾ ਨਾਲ ਪੂਰੇ ਪਿੰਡ ’ਚ ਸੋਗ ਦੀ ਲਹਿਰ ਹੈ।

ਇਹ ਵੀ ਪੜ੍ਹੋ: ਕੈਨੇਡਾ 'ਚ ਪੰਜਾਬੀ ਦੀ ਚਮਕੀ ਕਿਸਮਤ, ਲੱਗਾ 6 ਕਰੋੜ ਦਾ ਜੈਕਪਾਟ, ਹੁਣ ਪੂਰਾ ਕਰੇਗਾ ਪਤਨੀ ਦਾ ਇਹ ਸੁਫ਼ਨਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

 


cherry

Content Editor

Related News