ਜਿਸਮ ਇਕ ਪਰ ਪਸੰਦ ਵੱਖ-ਵੱਖ, ਫਿਰ ਵੀ ਇਕ ਦੂਜੇ ਦਾ ਖਿਆਲ ਰੱਖਦਿਆਂ ਜ਼ਿੰਦਗੀ ਇੰਝ ਬਤੀਤ ਕਰ ਰਹੇ ਨੇ ਇਹ ਜੁੜਵਾ ਭਰਾ (pics

Friday, Jun 16, 2017 - 06:26 PM (IST)

ਜਿਸਮ ਇਕ ਪਰ ਪਸੰਦ ਵੱਖ-ਵੱਖ, ਫਿਰ ਵੀ ਇਕ ਦੂਜੇ ਦਾ ਖਿਆਲ ਰੱਖਦਿਆਂ ਜ਼ਿੰਦਗੀ ਇੰਝ ਬਤੀਤ ਕਰ ਰਹੇ ਨੇ ਇਹ ਜੁੜਵਾ ਭਰਾ (pics

ਅੰਮ੍ਰਿਤਸਰ— ਦੋ ਜੁੜਵਾ ਭਰਾਵਾਂ ਨੂੰ ਪੈਦਾ ਹੋਣ 'ਤੇ ਡਾਕਟਰਾਂ ਨੇ ਕਿਹਾ ਸੀ ਕਿ ਉਹ ਨਹੀਂ ਬੱਚਣਗੇ ਪਰ ਅੱਜ ਉਹ ਦੋਵੇਂ ਭਰਾ ਸੋਹਣਾ-ਮੋਹਣਾ ਖੁਸ਼ੀ-ਖੁਸ਼ੀ ਨਾਲ ਜ਼ਿੰਦਗੀ ਬਤੀਤ ਕਰ ਰਹੇ ਹਨ। ਇਨ੍ਹਾਂ ਦੋਹਾਂ 'ਚੋਂ ਕੋਈ ਵੀ ਛੋਟਾ-ਵੱਡਾ ਨਹੀਂ ਹੈ। ਇਨ੍ਹਾਂ ਦੋਹਾਂ 'ਚ ਇਕ ਨੂੰ ਖੀਰ ਪਸੰਦ ਹੈ ਅਤੇ ਦੂਜੇ ਨੂੰ ਖਿੱਚੜੀ। ਇਹ ਦੋਵੇਂ ਵੱਖ-ਵੱਖ ਭੋਜਨ ਖਾਂਦੇ ਹਨ ਪਰ ਦੋਹਾਂ ਦਾ ਪੇਟ ਇਕ ਹੀ ਹੈ। ਇਕ ਨੂੰ ਜਿੱਥੇ ਚਾਹ ਪਸੰਦ ਹੈ ਤਾਂ ਉਥੇ ਹੀ ਦੂਜੇ ਨੂੰ ਕੌਫੀ ਪਸੰਦ ਹੈ। ਜੇਕਰ ਇਕ ਜਲਦੀ ਸੌਣਾ ਚਾਹੁੰਦਾ ਹੈ ਤਾਂ ਦੂਜੇ ਨੂੰ ਦੇਰ ਰਾਤ ਤੱਕ ਟੀ. ਵੀ. ਦੇਖਣਾ ਪਸੰਦ ਹੈ ਪਰ ਇਹ ਦੋਵੇਂ ਹੀ ਮਜਬੂਰ ਹਨ। ਦੋਵੇਂ ਭਰਾਵਾਂ 'ਚ ਇਸ ਗੱਲ ਨੂੰ ਲੈ ਕੇ ਸਮਝੌਤਾ ਹੋ ਗਿਆ ਕਿ ਕੋਈ ਵੀ ਅਜਿਹੀ ਚੀਜ਼ ਨਾ ਖਾਧੀ ਜਾਵੇ, ਜਿਸ ਨਾਲ ਪੇਟ ਖਰਾਬ ਹੋਵੇ। ਇਸ ਲਈ ਦੋਵੇਂ ਹੀ ਇਕ ਦੂਜੇ ਦਾ ਪੂਰਾ ਧਿਆਨ ਰੱਖਦੇ ਹਨ। ਦੋਹਾਂ ਨੇ 13 ਜੂਨ ਨੂੰ ਆਪਣਾ 15ਵਾਂ ਜਨਮਦਿਨ ਮਨਾਇਆ। ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਟਰੱਸਟ ਦੀ ਡਾਇਰੈਕਟਰ ਡਾ. ਇੰਦਰਜੀਤ ਕੌਰ ਨੇ ਦੱਸਿਆ ਕਿ ਉਹ ਬੱਚਿਆਂ ਨੂੰ ਦਿੱਲੀ ਤੋਂ ਅੰਮ੍ਰਿਤਸਰ ਲੈ ਕੇ ਆਏ ਸਨ। ਦੋਵੇਂ ਅੱਜ ਬੇਹੱਦ ਖੁਸ਼ ਹਨ। ਸੋਹਣਾ-ਮੋਹਣਾ ਦੋ ਚਿਹਰੇ, ਚਾਰ ਹੱਥ ਵੱਖ-ਵੱਖ ਦੋ ਦਿਮਾਗਾਂ ਦੇ ਕੰਟਰੋਲ ਨਾਲ ਵੱਖ-ਵੱਖ ਚੱਲਦੇ ਹਨ। ਪੈਰ ਦੋ ਹਨ, ਇਸ ਲਈ ਇਕ ਸਮੇਂ 'ਚ  ਦੋ ਦਿਮਾਗ ਵੱਖ-ਵੱਖ ਦਿਸ਼ਾਵਾਂ 'ਚ ਉਨ੍ਹਾਂ ਨੂੰ ਦੋੜਨ 'ਤੇ ਮਜਬੂਰ ਕਰਦੇ ਹਨ। ਪੇਟ ਇਕ ਹੈ ਪਰ ਸੁਆਦ ਦੋ। ਸੋਹਣਾ ਸਰਦੀ 'ਚ ਚਾਕਲੇਟ ਖਾਂਦਾ ਹੈ ਅਤੇ ਮੋਹਣਾ ਚਾਹ ਪੀਂਦਾ ਹੈ। 

PunjabKesari

ਜ਼ਿਕਰਯੋਗ ਹੈ ਕਿ ਦਿੱਲੀ ਦੇ ਸੁਚੇਤਾ ਕ੍ਰਿਪਲਾਨੀ ਹਸਪਤਾਲ 'ਚ ਬੱਚਿਆਂ ਨੇ ਜਨਮ ਲਿਆ। ਡਾਕਟਰਾਂ ਨੇ ਕਿਹਾ ਸੀ ਕਿ ਅਜਿਹੇ ਬੱਚਿਆਂ ਨੂੰ ਸਿਰਫ ਵਾਹਿਗੁਰੂ ਹੀ ਜ਼ਿੰਦਗੀ ਦੇ ਸਕਦੇ ਹਨ। ਸਾਇੰਸ ਕਹਿੰਦੀ ਹੈ ਕਿ 24 ਘੰਟਿਆਂ ਦੇ ਅੰਦਰ ਅਜਿਹੇ ਬੱਚੇ ਜ਼ਿੰਦਾ ਨਹੀਂ ਰਹਿੰਦੇ। ਇਹ ਗੱਲ ਪਿੰਗਲਵਾੜਾ ਤੱਕ ਪਹੁੰਚੀ। ਡਾ. ਇੰਦਰਜੀਤ ਨੇ ਦੱਸਿਆ ਕਿ ਜਦੋਂ ਉਹ ਪਹਿਲੀ ਵਾਰ ਸੋਹਣਾ-ਮੋਹਣਾ ਨਾਲ ਮਿਲੀ ਤਾਂ ਉਨ੍ਹਾਂ ਨੂੰ ਲੱਗਾ ਕਿ ਕੁਦਰਤ ਦੀ ਇਸ ਖੂਬਸੂਰਤ ਦੇਣ ਨੂੰ ਜ਼ਿੰਦਾ ਰੱਖਣ ਲਈ ਲੋੜ ਪਈ ਤਾਂ ਉਹ ਆਪਣੀ ਜਾਨ ਵੀ ਦੇ ਦੇਵੇਂਗੀ। 

PunjabKesari

ਵਾਹਿਗੁਰੂ ਦਾ ਨਾਂ ਲੈ ਕੇ ਪਿੰਗਲਵਾੜਾ ਨੇ ਸੋਹਣਾ-ਮੋਹਣਾ ਨੂੰ 'ਪਿੰਗਲਵਾੜਾ ਦੇ ਸਪੂਤ' ਦਾ ਖਿਤਾਬ ਦਿੱਤਾ। ਬੱਚਿਆਂ ਦੀ ਕਿਡਨੀ, ਲੀਵਰ, ਬਲੇਡਰ ਜੁੜੇ ਹੋਏ ਹਨ ਜਦਕਿ ਸਿਰ, ਛਾਤੀ, ਦਿਲ, ਫੇਫੜੇ ਅਤੇ ਰੀੜ ਦੀ ਹੱਢੀ ਵੱਖ-ਵੱਖ ਹੈ। ਪ੍ਰਸਿੱਧ ਨਿਊਰੋਸਰਜਨ ਡਾ. ਅਮਿਤ ਸ਼ੁਕਲਾ ਦਾ ਕਹਿਣਾ ਹੈ ਕਿ ਅਜਿਹੇ ਬੱਚੇ ਬਹੁਤ ਹੀ ਪ੍ਰਤਿਭਾਵਾਨ ਹੁੰਦੇ ਹਨ। ਸਾਇੰਸ ਕਹਿੰਦੀ ਹੈ ਕਿ ਅਜਿਹੇ ਬੱਚੇ 24 ਘੰਟਿਆਂ 'ਚ ਹੀ ਦੁਨੀਆ ਛੱਡ ਦਿੰਦੇ ਹਨ। ਸੋਹਣਾ-ਮੋਹਣਾ ਵਾਹਿਗੁਰੂ ਜੀ ਦੇ ਜਾਪ ਅਤੇ ਪਿੰਗਲਵਾੜੇ ਦੀ ਜਾਨ ਬਣ ਗਏ ਹਨ।


Related News