ਬਿਜਲੀ ਸਪਲਾਈ ਬੰਦ ਹੋਣ ਕਾਰਨ ਸ਼ਹਿਰ ਵਾਸੀਅਾਂ ਨੂੰ ਕਰਨਾ ਪਿਆ ਗਰਮੀ ਦਾ ਸਾਹਮਣਾ

Friday, Jul 20, 2018 - 03:31 AM (IST)

ਬਿਜਲੀ ਸਪਲਾਈ ਬੰਦ ਹੋਣ ਕਾਰਨ ਸ਼ਹਿਰ ਵਾਸੀਅਾਂ ਨੂੰ ਕਰਨਾ ਪਿਆ ਗਰਮੀ ਦਾ ਸਾਹਮਣਾ

ਤਰਨਤਾਰਨ,   (ਰਮਨ)-  ਅੱਜ ਸਵੇਰੇ ਸ਼ਹਿਰ ਦੇ ਸਿਟੀ ਸਰਕਲ 5 ਦੀ ਬਿਜਲੀ ਸਪਲਾਈ ਅਚਾਨਕ ਬੰਦ ਹੋਣ ਕਾਰਨ ਸ਼ਹਿਰ ਵਾਸੀਅਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪਿਆ। ਬਿਜਲੀ ਸਪਲਾਈ ਸਵੇਰੇ 9 ਵਜੇ ਬੰਦ ਹੋਣ ਤੋਂ ਬਾਅਦ 2 ਵਜੇ ਬਹਾਲ ਹੋਈ। ਇਸ ਬਿਜਲੀ ਸਪਲਾਈ  ਦੇ ਬੰਦ ਹੋਣ ਦਾ ਮੁੱਖ ਕਾਰਨ ਬਿਜਲੀ ਘਰ ਕਿਸੇ ਤਾਰ ਦੇ ਸਡ਼ ਜਾਣਾ ਦੱਸਿਆ ਜਾ ਰਿਹਾ ਹੈ, ਜਿਸ ਨੂੰ ਪਾਵਰਕਾਮ ਦੇ ਕਰਮਚਾਰੀਆਂ ਨੇ ਠੀਕ ਕਰ ਦਿੱਤਾ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਡੀ. ਓ. ਨਰਿੰਦਰ ਸਿੰਘ  ਤੇ ਜੇ. ਈ. ਕੁਲਵਿੰਦਰ ਸਿੰਘ ਨੇ ਦੱਸਿਆ ਕਿ ਸਿਟੀ ਸਰਕਲ 5 ਦੀ ਬਿਜਲੀ ਸਪਲਾਈ ਬੰਦ ਹੋਣ ਦਾ ਮੁੱਖ ਕਾਰਨ ਬ੍ਰੇਕਰ ਤੋਂ ਨਿਕਲਣ ਵਾਲੀ ਮੇਨ ਕੁਨੈਕਟਰ ਤਾਰ ਖਰਾਬ ਹੋ ਗਈ ਸੀ। ਇਸ ਤਾਰ ਦੇ ਖਰਾਬ ਹੋਣ ਕਾਰਨ ਸ਼ਹਿਰ ਦੇ ਕੁੱਝ ਇਲਾਕੇ  ਬਿਜਲੀ ਸਪਲਾਈ ਤੋਂ ਪ੍ਰਭਾਵਿਤ ਹੋਏ। ਉਨ੍ਹਾਂ ਦੱਸਿਆ ਕਿ ਇਨ੍ਹਾਂ ਇਲਾਕਿਆਂ ਵਿਚ ਕਰੀਬ 1500 ਕੁਨੈਕਸ਼ਨ (ਰਿਹਾਇਸ਼ੀ ਅਤੇ ਕਮਰਸ਼ੀਅਲ) ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਇਸ ਤਾਰ ਦੇ ਖਰਾਬ ਹੋਣ ਤੋਂ ਬਾਅਦ ਪਾਵਰ ਕਾਰਪੋਰੇਸ਼ਨ ਦੇ ਸਬੰਧਤ ਸਟਾਫ ਨੇ ਗਰਮੀ ਵਿਚ ਮਿਹਨਤ ਕਰਦੇ ਹੋਏ ਬਿਜਲੀ ਸਪਲਾਈ ਨੂੰ ਬਹਾਲ ਕਰ ਦਿੱਤਾ। ਇਸ ਮੌਕੇ ਉਨ੍ਹਾਂ ਨਾਲ ਜੇ. ਈ. ਗੁਰਭੇਜ ਤੋਂ ਇਲਾਵਾ ਤਰਸੇਮ ਪਾਲ ਸਿੰਘ ਅਤੇ ਸਰਮੈਲ ਸਿੰਘ ਵੀ ਹਾਜ਼ਰ ਸਨ।


Related News