ਤੇਜ਼ਾਬ ਪੀ ਕੇ ਮੁਟਿਆਰ ਵੱਲੋਂ ਜਾਨ ਦੇਣ ਦੀ ਕੋਸ਼ਿਸ਼
Sunday, Mar 04, 2018 - 06:08 AM (IST)
ਅੰਮ੍ਰਿਤਸਰ, (ਸੰਜੀਵ)- ਵਿਆਹ ਲਈ ਪ੍ਰੇਸ਼ਾਨ ਕਰ ਰਹੇ ਨੌਜਵਾਨ ਤੋਂ ਤੰਗ ਮੁਟਿਆਰ ਵੱਲੋਂ ਤੇਜ਼ਾਬ ਪੀ ਕੇ ਆਪਣੀ ਜਾਨ ਦੇਣ ਦੀ ਕੋਸ਼ਿਸ਼ ਕਰਨ ਦੇ ਮਾਮਲੇ 'ਚ ਥਾਣਾ ਗੇਟ ਹਕੀਮਾਂ ਦੀ ਪੁਲਸ ਨੇ ਕਾਰਤਿਕ ਸ਼ੇਰਗਿੱਲ ਨਿਵਾਸੀ ਫਕੀਰ ਸਿੰਘ ਕਾਲੋਨੀ ਅੰਨਗੜ੍ਹ ਵਿਰੁੱਧ ਕੇਸ ਦਰਜ ਕੀਤਾ ਹੈ। ਕੋਮਲ (ਕਾਲਪਨਿਕ ਨਾਂ) ਨੇ ਦੱਸਿਆ ਕਿ ਉਕਤ ਦੋਸ਼ੀ ਕੱਟੜਾ ਸ਼ੇਰ ਸਿੰਘ ਸਥਿਤ ਦਵਾਈਆਂ ਦੀ ਦੁਕਾਨ 'ਤੇ ਕੰਮ ਕਰਦਾ ਹੈ, ਜੋ ਅਕਸਰ ਉਸ ਨੂੰ ਵਿਆਹ ਕਰਨ ਲਈ ਉਸ 'ਤੇ ਦਬਾਅ ਬਣਾਉਂਦਾ ਸੀ, ਉਸ ਦੇ ਵਾਰ-ਵਾਰ ਮਨ੍ਹਾ ਕਰਨ 'ਤੇ ਦੋਸ਼ੀ ਉਸ ਦਾ ਪਿੱਛਾ ਨਹੀਂ ਛੱਡ ਰਿਹਾ ਸੀ, ਜਿਸ ਕਾਰਨ ਉਸ ਨੇ ਮਾਨਸਿਕ ਤਣਾਅ 'ਚ ਆ ਕੇ ਤੇਜ਼ਾਬ ਪੀ ਲਿਆ, ਜਿਸ ਨੂੰ ਗੰਭੀਰ ਹਾਲਤ ਵਿਚ ਸਥਾਨਕ ਇਕ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ।
ਕੀ ਕਹਿਣਾ ਹੈ ਪੁਲਸ ਦਾ? : ਪੁਲਸ ਦਾ ਕਹਿਣਾ ਹੈ ਕਿ ਦਰਜ ਮਾਮਲੇ 'ਚ ਦੋਸ਼ੀ ਦੀ ਗ੍ਰਿਫਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ।
