ਸੇਬਾਂ ਨਾਲ ਭਰੇ ਟਰੱਕ ’ਚੋਂ 600 ਕਿੱਲੋ ਭੁੱਕੀ ਬਰਾਮਦ, 2 ਗ੍ਰਿਫ਼ਤਾਰ

Monday, Jan 03, 2022 - 06:00 PM (IST)

ਸੇਬਾਂ ਨਾਲ ਭਰੇ ਟਰੱਕ ’ਚੋਂ 600 ਕਿੱਲੋ ਭੁੱਕੀ ਬਰਾਮਦ, 2 ਗ੍ਰਿਫ਼ਤਾਰ

ਸੁਜਾਨਪੁਰ (ਜੋਤੀ/ਬਖ਼ਸੀ) : ਅੱਜ ਸੀ. ਆਈ. ਏ. ਸਟਾਫ ਪਠਾਨਕੋਟ ਨੇ ਇਕ ਟਰੱਕ ’ਚੋਂ 600 ਕਿੱਲੋ ਭੁੱਕੀ ਚੂਰਾ ਪੋਸਤ ਬਰਾਮਦ ਕੀਤੀ ਹੈ। ਇਸ ਸਬੰਧੀ ਡੀ. ਐੱਸ. ਆਈ. ਧਾਰ ਕਲਾਂ ਰਵਿੰਦਰ ਸਿੰਘ ਨੇ ਦੱਸਿਆ ਕਿ ਸੀ. ਆਈ. ਏ. ਸਟਾਫ ਦੇ ਇੰਚਾਰਜ ਸੁਰਿੰਦਰ ਕੁਮਾਰ ਨੇ ਆਪਣੀ ਟੀਮ ਸਮੇਤ ਮਾਧੋਪੁਰ ਅੱਡੇ ਦੇ ਨੇੜੇ ਨਾਕਾ ਲਗਾਇਆ ਹੋਇਆ ਸੀ। ਇਸ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਕੁਝ ਲੋਕ ਇਕ ਟਰੱਕ ਪੀ.ਬੀ 13 ਜ਼ੈੱਡ 8098 ਵਿਚ ਜੰਮੂ ਕਸਮੀਰ ਤੋਂ ਸੇਬਾਂ ਦੀ ਆੜ ਵਿਚ ਭੁੱਕੀ ਲੈ ਕੇ ਪੰਜਾਬ ਦੀ ਵੱਲ ਜਾ ਰਹੇ ਹਨ।

ਇਸ ਦੇ ਚੱਲਦੇ ਪੁਲਸ ਨੇ ਮੌਕੇ ’ਤੇ ਵਾਹਨਾਂ ਦੀ ਚੈਕਿੰਗ ਸ਼ੁਰੂ ਕਰ ਦਿੱਤੀ, ਜਿਸ ਦੌਰਾਨ ਪੁਲਸ ਨੇ ਉਕਤ ਨੰਬਰ ਦੇ ਟਰੱਕ ਨੂੰ ਰੋਕ ਕੇ ਜਦ ਤਾਲਾਸ਼ੀ ਲਈ ਤਾਂ ਸੇਬਾਂ ਦੀਆਂ ਪੇਟੀਆਂ ਦੇ ਹੇਠੋਂ 24 ਬੋਰੀਆਂ ’ਚੋਂ 600 ਕਿੱਲੋਂ ਭੁੱਕੀ ਚੂਰਾ ਪੋਸਤ ਬਰਾਮਦ ਕੀਤੀ। ਮੁਲਜ਼ਮਾਂ ਦੀ ਪਹਿਚਾਣ ਸਰਬਜੀਤ ਸਿੰਘ ਪੁੱਤਰ ਭਜਨ ਸਿੰਘ ਅਤੇ ਸਰਬਜੀਤ ਸਿੰਘ ਪੁੱਤਰ ਜਸਵੰਤ ਸਿੰਘ ਦੋਵੇਂ ਵਾਸੀ ਮਾਛੀਵਾੜਾ (ਲੁਧਿਆਣਾ) ਦੇ ਰੂਪ ’ਚ ਹੋਈ, ਜਿਸ ਦੇ ਚੱਲਦੇ ਦੋਵਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ।


author

Gurminder Singh

Content Editor

Related News