ਟਰੱਕਾਂ ਚੋਂ ਕਣਕ ਦੀ ਅਨਲੋਡਿੰਗ ਕਾਰਨ ਕਈ ਸਮੱਸਿਆਵਾਂ ਦੇ ਚੱਲਦਿਆਂ ਟਰੱਕ ਅਪਰੇਟਰਾਂ ਨੇ ਰੋਸ ਪ੍ਰਗਟ ਕੀਤਾ

06/10/2020 6:34:53 PM

ਟਾਂਡਾ ਉੜਮੁੜ(ਪਰਮਜੀਤ ਸਿੰਘ ਮੋਮੀ, ਵਰਿੰਦਰ ਪੰਡਿਤ,ਕੁਲਦੀਸ਼) - ਐੱਫ.ਸੀ.ਆਈ ਗੋਦਾਮ ਟਾਂਡਾ ਵਿਖੇ ਟਰੱਕਾਂ 'ਚੋਂ ਕਣਕ ਦੀ ਅਨਲੋਡਿੰਗ ਦੀ ਸਮੱਸਿਆ ਦੇ ਚੱਲਦਿਆਂ ਵੱਖ-ਵੱਖ ਇਲਾਕਿਆਂ 'ਚੋਂ ਆਏ ਟਰੱਕ ਅਪਰੇਟਰਾਂ ਨੇ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਕੇ ਆਪਣਾ ਰੋਸ ਪ੍ਰਗਟ ਕੀਤਾ। ਰੋਸ ਪ੍ਰਗਟ ਕਰਦੇ ਹੋਏ ਟਰੱਕ ਮਾਲਕਾਂ ਅਤੇ ਟਰੱਕ ਡਰਾਈਵਰਾਂ ਨੇ ਦੱਸਿਆ ਕਿ ਉਹ ਬੀਤੀ 1 ਜੂਨ ਤੋਂ ਵੱਖ-ਵੱਖ ਖਰੀਦ ਏਜੰਸੀਆਂ ਦੀ ਕਣਕ ਆਪਣੇ ਟਰੱਕਾਂ ਵਿਚ ਲੈ ਕੇ ਗੋਦਾਮ ਦੇ ਬਾਹਰ ਖੜ੍ਹੇ ਹਾਂ। ਪਰ ਗੋਦਾਮ ਅੰਦਰ ਟਰੱਕ 'ਚੋਂ ਅਨਲੋਡਿੰਗ ਨਾ ਹੋਣ ਕਾਰਨ  ਉਨ੍ਹਾਂ ਨੂੰ ਕਾਫ਼ੀ ਖੱਜਲ ਖ਼ੁਆਰ ਹੋਣਾ ਪੈ ਰਿਹਾ ਹੈ।

ਉਨ੍ਹਾਂ ਹੋਰ ਦੱਸਿਆ ਕਿ ਗਰਮੀ ਦੇ ਮੌਸਮ ਵਿਚ ਅਤੇ ਕਰੋਨਾ ਮਹਾਮਾਰੀ ਦੇ ਚੱਲਦਿਆਂ ਗੋਦਾਮ ਨਜ਼ਦੀਕ  ਕੋਈ ਹੋਟਲ ਜਾਂ ਢਾਬਾ ਨਹੀਂ ਹੈ। ਜਿੱਥੋਂ ਉਹ ਕੁਝ ਖਾ-ਪੀ ਸਕਣ ਸਕਣ ਉੱਪਰੋਂ ਗਰਮੀ ਦਾ ਮੌਸਮ ਹੋਣ ਕਾਰਨ ਉਨ੍ਹਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਰੋਸ ਪ੍ਰਗਟ ਕਰਦੇ ਹੋਏ ਸਤਵੀਰ ਸਿੰਘ,ਪ੍ਰਵੀਨ ਸੈਣੀ,ਸੁਰਿੰਦਰ ਸਿੰਘ,ਜਨਕ ਰਾਜ,ਮਨਦੀਪ ਸਿੰਘ,ਜੋਗਿੰਦਰ ਸਿੰਘ,ਗੁਲਜਾਰ ਸਿੰਘ,ਜਤਿੰਦਰ ਸਿੰਘ,ਰੁਪਿੰਦਰ ਸਿੰਘ,ਬਲਵਿੰਦਰ ਸਿੰਘ,ਵਿਨੋਦ ਕੁਮਾਰ,ਪ੍ਰੇਮ ਸਿੰਘ ਨੇ ਦੱਸਿਆ ਕਿ ਉਹ ਆਪਣੀ ਇਸ ਸਮੱਸਿਆ ਦੇ ਸਬੰਧ ਵਿਚ ਡੀ.ਸੀ ਹੁਸ਼ਿਆਰਪੁਰ ਐਫ.ਸੀ.ਆਈ ਦੇ ਡੀ.ਐਮ ਅਤੇ ਏ. ਐੱਮ ਨਾਲ ਵੀ ਮੁਲਾਕਾਤ ਕਰ ਚੁੱਕੇ ਹਨ। ਪਰ ਉਨ੍ਹਾਂ ਦੀ ਇਹ ਸਮੱਸਿਆ ਹੱਲ ਨਹੀਂ ਹੋ ਰਹੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇੱਕ ਦੋ ਦਿਨਾਂ ਅੰਦਰ ਉਨ੍ਹਾਂ ਦੀ ਸਮੱਸਿਆ ਹੱਲ ਨਾ ਹੋਈ ਤਾਂ ਉਹ ਆਪਣਾ ਸੰਘਰਸ਼ ਤੇਜ਼ ਕਰਨਗੇ।

ਇਸ ਸਮੱਸਿਆ ਸਬੰਧੀ ਜਦੋਂ ਐੱਫਸੀਆਈ ਦੇ ਏਐੱਮ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਟਰੱਕਾਂ ਦੀ ਅਨ ਲੋਡਿੰਗ ਸਬੰਧੀ ਉਨ੍ਹਾਂ ਨੂੰ ਆਗਿਆ ਮਿਲ ਚੁੱਕੀ ਹੈ ਅਤੇ ਜਲਦ ਹੀ ਉਹ ਇਸ ਸਮੱਸਿਆ ਦਾ ਹੱਲ ਕਰ ਦੇਣਗੇ।


Harinder Kaur

Content Editor

Related News