ਟਰੱਕ ਨੇ ਦਿੱਲੀ ਜਾ ਰਹੀ ਟਰੈਕਟਰ-ਟਰਾਲੀ ਨੂੰ ਮਾਰੀ ਫੇਟ, ਕਿਸਾਨ ਦੀ ਮੌਤ

Sunday, Feb 21, 2021 - 11:24 PM (IST)

ਟਰੱਕ ਨੇ ਦਿੱਲੀ ਜਾ ਰਹੀ ਟਰੈਕਟਰ-ਟਰਾਲੀ ਨੂੰ ਮਾਰੀ ਫੇਟ, ਕਿਸਾਨ ਦੀ ਮੌਤ

ਗੁਰਦਾਸਪੁਰ, (ਹਰਮਨ)- ਗੁਰਦਾਸਪੁਰ ਜ਼ਿਲ੍ਹੇ ਤੋਂ ਦਿੱਲੀ ਲਈ ਰਵਾਨਾ ਹੋਏ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਕਾਫਲੇ ’ਚ ਸ਼ਾਮਲ ਇਕ ਟਰਾਲੀ ਨੂੰ ਟਰੱਕ ਵੱਲੋਂ ਫੇਟ ਮਾਰ ਦਿੱਤੇ ਜਾਣ ਕਾਰਣ ਗੁਰਦਾਸਪੁਰ ਜ਼ਿਲ੍ਹੇ ਦਾ ਇਕ ਕਿਸਾਨ ਅਕਾਲ ਚਲਾਣਾ ਕਰ ਗਿਆ ਹੈ। ਇਸ ਦੇ ਨਾਲ ਹੀ ਕੁਝ ਕਿਸਾਨਾਂ ਨੂੰ ਸੱਟਾਂ ਵੀ ਲੱਗੀਆਂ ਹਨ।
ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰੈੱਸ ਸਕੱਤਰ ਅਤੇ ਸੀਨੀਅਰ ਆਗੂ ਸੁਖਦੇਵ ਸਿੰਘ ਅੱਲਡਪਿੰਡੀ ਨੇ ਦੱਸਿਆ ਕਿ ਬੀਤੇ ਦਿਨ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ੋਨ ਬਾਬਾ ਮਸਤੂ ਜੀ ਨਾਲ ਸਬੰਧਤ ਕਿਸਾਨ ਹੋਰ ਕਿਸਾਨਾਂ ਨਾਲ ਦਿੱਲੀ ਲਈ ਰਵਾਨਾ ਹੋਏ ਸਨ। ਜਦੋਂ ਕਿਸਾਨਾਂ ਦੀਆਂ ਟਰਾਲੀਆਂ ਹਰਿਆਣਾ ਦੇ ਸ਼ਾਹਬਾਦ ਨੇੜੇ ਪਹੁੰਚੀਆਂ ਤਾਂ ਅਚਾਨਕ ਇਕ ਟਰੱਕ ਨੇ ਪਿੰਡ ਨਰਪੁਰ ਦੇ ਕਿਸਾਨਾਂ ਦੀ ਟਰਾਲੀ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਣ ਟਰੈਕਟਰ-ਟਰਾਲੀ ਦਾ ਸੰਤੁਲਨ ਵਿਗੜ ਗਿਆ ਅਤੇ ਟਰਾਲੀ ’ਚ ਸਵਾਰ ਪਿੰਡ ਨਰਪੁਰ ਦਾ ਜਗੀਰ ਸਿੰਘ ਹੇਠਾਂ ਡਿੱਗ ਪਿਆ ਅਤੇ ਗੱਡੀ ਦਾ ਟਾਇਰ ਉਸ ਉਪਰੋਂ ਲੰਗਣ ਕਾਰਣ ਉਸ ਦੀ ਮੌਕੇ ’ਤੇ ਮੌਤ ਹੋ ਗਈ।

ਉਨ੍ਹਾਂ ਦੱਸਿਆ ਕਿ ਉਕਤ ਕਿਸਾਨ ਦੇ ਇਲਾਵਾ ਕੁਝ ਹੋਰ ਕਿਸਾਨਾਂ ਦੇ ਵੀ ਸੱਟਾਂ ਲੱਗੀਆਂ ਹਨ। ਮ੍ਰਿਤਕ ਕਿਸਾਨ ਦਾ ਪੋਸਟਮਾਰਟਮ ਕਰਵਾ ਕੇ ਉਸ ਦੀ ਲਾਸ਼ ਵਾਪਸ ਪਿੰਡ ਲਿਆਂਦੀ ਜਾਵੇਗੀ।
 


author

Bharat Thapa

Content Editor

Related News