ਕੋਰੋਨਾ ਨੇ ਜ਼ਿਲ੍ਹੇ ''ਚ ਫਿਰ ਦਿੱਤੀ ਦਸਤਕ, ਟਰੱਕ ਡਰਾਇਵਰ ਦੀ ਰਿਪੋਰਟ ਆਈ ਪਾਜ਼ੇਟਿਵ

Sunday, May 24, 2020 - 08:08 PM (IST)

ਕੋਰੋਨਾ ਨੇ ਜ਼ਿਲ੍ਹੇ ''ਚ ਫਿਰ ਦਿੱਤੀ ਦਸਤਕ, ਟਰੱਕ ਡਰਾਇਵਰ ਦੀ ਰਿਪੋਰਟ ਆਈ ਪਾਜ਼ੇਟਿਵ

ਫਿਰੋਜ਼ਪੁਰ, (ਪਰਮਜੀਤ, ਭੁੱਲਰ,ਕੁਮਾਰ)– ਕੁਝ ਦਿਨਾਂ ਤੋਂ ਜ਼ਿਲਾ ਦੇ ਕੋਰੋਨਾ ਮੁਕਤ ਰਹਿਣ ਦੇ ਬਾਅਦ ਅੱਜ ਫਿਰ ਕੋਰੋਨਾ ਵਾਇਰਸ ਮਰੀਜ਼ ਨੇ ਫਿਰੋਜ਼ਪੁਰ 'ਚ ਦਸਤਕ ਦਿੱਤੀ ਹੈ। ਇਸ ਮੌਕੇ ਬਲਾਕ ਮਮਦੋਟ ਦੇ ਪਿੰਡ ਮਾਛੀਵਾੜਾ ਦੇ ਇਕ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ 'ਤੇ ਫਿਰੋਜ਼ਪੁਰ ਫਿਰ ਤੋਂ ਕੋਰੋਨਾ ਮੁਕਤ ਜ਼ਿਲਿਆਂ ਦੀ ਸੂਚੀ 'ਚੋਂ ਬਾਹਰ ਹੋ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਾਛੀਵਾੜਾ ਪਿੰਡ ਦਾ ਵਸਨੀਕ ਮਾਨ ਸਿੰਘ, ਜੋ ਕਿ ਟਰੱਕ ਡਰਾਈਵਰ ਹੈ ਅਤੇ ਬੀਤੇ ਦਿਨੀਂ 19 ਮਈ ਨੂੰ ਜੰਮੂ ਤੋਂ ਫਿਰੋਜ਼ਪਰ ਆਇਆ ਸੀ। ਉਸ ਦਾ ਜੰਮੂ ਵਿਖੇ ਸੈਂਪਲ ਲਿਆ ਗਿਆ ਸੀ, ਜਿਸ ਦੀ ਰਿਪੋਰਟ ਪਾਜ਼ੇਟਿਵ ਆਉਣ 'ਤੇ ਜੰਮੂ ਪ੍ਰਸ਼ਾਸਨ ਨੇ ਅੱਜ ਫਿਰੋਜ਼ਪੁਰ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਡਰਾਈਵਰ ਫਿਰੋਜ਼ਪੁਰ ਆਉਣ ਤੋਂ ਬਾਅਦ ਗੁਜਰਾਤ ਲਈ ਰਵਾਨਾ ਹੋ ਗਿਆ ਹੈ ਅਤੇ ਉਸ ਦੇ ਸੰਪਰਕ 'ਚ ਆਏ ਲੋਕਾਂ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ।


author

Bharat Thapa

Content Editor

Related News