ਟਰੱਕ ਚਾਲਕ ਨੂੰ ਅਣਪਛਾਤੇ ਵਾਹਨ ਨੇ ਮਾਰੀ ਫੇਟ, ਮੌਤ

Wednesday, Jan 18, 2023 - 04:28 PM (IST)

ਟਰੱਕ ਚਾਲਕ ਨੂੰ ਅਣਪਛਾਤੇ ਵਾਹਨ ਨੇ ਮਾਰੀ ਫੇਟ, ਮੌਤ

ਸਾਹਨੇਵਾਲ (ਜ. ਬ.) : ਹਿਮਾਚਲ ਤੋਂ ਮਾਲ ਲੋਡ ਕਰਕੇ ਲੈ ਕੇ ਆ ਰਹੇ ਇਕ ਟਰੱਕ ਚਾਲਕ ਨੂੰ ਕਿਸੇ ਅਣਪਛਾਤੇ ਵਾਹਨ ਚਾਲਕ ਨੇ ਉਸ ਸਮੇਂ ਫੇਟ ਮਾਰ ਦਿੱਤੀ, ਜਦੋਂ ਟਰੱਕ ਚਾਲਕ ਦੂਜੀ ਸਾਈਡ ਸਥਿਤ ਇਕ ਢਾਬੇ ਤੋਂ ਰੋਟੀ ਲੈਣ ਲਈ ਸੜਕ ਪਾਰ ਕਰ ਰਿਹਾ ਸੀ। ਇਸ ਹਾਦਸੇ ’ਚ ਗੰਭੀਰ ਜ਼ਖਮੀ ਹੋਏ ਟਰੱਕ ਚਾਲਕ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਤੋਂ ਬਾਅਦ ਥਾਣਾ ਕੂੰਮਕਲਾਂ ਦੀ ਪੁਲਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ ’ਤੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਪੁਲਸ ਕੋਲ ਦਰਜ ਕਰਵਾਏ ਬਿਆਨਾਂ ’ਚ ਹਰਮਨਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਕਾਕਰੋਂ, ਰੂਪਨਗਰ ਨੇ ਦੱਸਿਆ ਕਿ ਬੀਤੀ 15 ਜਨਵਰੀ ਨੂੰ ਉਸ ਦਾ ਭਰਾ ਮਨਪ੍ਰੀਤ ਸਿੰਘ (26) ਹਿਮਾਚਲ ਤੋਂ ਆਪਣੇ ਟਰੱਕ ’ਚ ਮਾਲ ਲੋਡ ਕਰ ਕੇ ਫੋਕਲ ਪੁਆਇੰਟ, ਲੁਧਿਆਣਾ ਲੈ ਕੇ ਜਾ ਰਿਹਾ ਸੀ ਰਸਤੇ ’ਚ ਏ-ਵਨ ਢਾਬਾ, ਸਾਹਮਣੇ ਕਿੱਟੀ ਬ੍ਰੈੱਡ, ਚੰਡੀਗੜ੍ਹ ਰੋਡ ’ਤੇ ਜਦੋਂ ਉਹ ਰੋਟੀ ਲੈਣ ਲਈ ਰੁਕਿਆ ਤਾਂ ਸੜਕ ਪਾਰ ਕਰ ਦੇ ਸਮੇਂ ਕਿਸੇ ਅਣਪਛਾਤੇ ਵਾਹਨ ਚਾਲਕ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਥਾਣਾ ਪੁਲਸ ਨੇ ਕੇਸ ਦਰਜ ਕਰਵਾ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਹੈ।


author

Babita

Content Editor

Related News