ਟਰੱਕ ਤੇ ਟਿੱਪਰ ਦੀ ਭਿਆਨਕ ਟੱਕਰ, ਅੱਗ ਲੱਗਣ ਕਾਰਨ ਦੋਵੇਂ ਵਾਹਨ ਸੜ ਕੇ ਹੋਏ ਸੁਆਹ

Wednesday, Aug 05, 2020 - 04:54 PM (IST)

ਟਰੱਕ ਤੇ ਟਿੱਪਰ ਦੀ ਭਿਆਨਕ ਟੱਕਰ, ਅੱਗ ਲੱਗਣ ਕਾਰਨ ਦੋਵੇਂ ਵਾਹਨ ਸੜ ਕੇ ਹੋਏ ਸੁਆਹ

ਬਨੂੜ (ਗੁਰਪਾਲ) : ਬਨੂੜ ਤੋਂ ਲਾਂਡਰਾਂ ਨੂੰ ਜਾਂਦੇ ਬਾਬਾ ਬੰਦਾ ਸਿੰਘ ਬਹਾਦਰ ਮਾਰਗ 'ਤੇ ਇਕ ਟਿੱਪਰ ਅਤੇ ਟਰੱਕ ਦੀ ਆਪਸੀ ਟੱਕਰ ਹੋ ਜਾਣ 'ਤੇ ਦੋਵੇਂ ਵਾਹਨਾਂ ਨੂੰ ਅੱਗ ਲੱਗ ਗਈ ਅਤੇ ਸੜ ਕੇ ਸੁਆਹ ਹੋ ਗਏ। ਜਾਣਕਾਰੀ ਅਨੁਸਾਰ ਬੀਤੀ ਰਾਤ 12 ਵਜੇ ਇਕ ਟਿੱਪਰ ਬਨੂੜ ਤੋਂ ਲਾਂਡਰਾਂ ਵੱਲ ਜਾ ਰਿਹਾ ਸੀ ਜਦੋਂ ਇਹ ਟਿੱਪਰ ਬਾਬਾ ਬੰਦਾ ਸਿੰਘ ਬਹਾਦਰ ਮਾਰਗ 'ਤੇ ਪੈਂਦੇ ਪਿੰਡ ਤੰਗੋਰੀ ਦੀ ਗੁੱਗਾ ਮਾੜੀ ਦੇ ਸਾਹਮਣੇ ਪਹੁੰਚਿਆ ਤਾਂ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਭਿਆਨਕ ਟੱਕਰ ਹੋ ਗਈ ।

ਇਸ ਟੱਕਰ ਕਾਰਣ ਦੋਵੇਂ ਹਾਦਸਾ ਗ੍ਰਸਤ ਵਾਹਨਾਂ ਨੂੰ ਇਕ ਦਮ ਭਿਆਨਕ ਅੱਗ ਲੱਗ ਗਈ ਸੜਕ ਤੋਂ ਜਾ ਰਹੇ ਰਾਹਗੀਰਾਂ ਨੇ ਦੋਵੇਂ ਵਾਹਨਾਂ 'ਚੋਂ ਚਾਲਕਾਂ ਨੂੰ ਕੱਢਿਆ ਤੇ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਸੂਚਿਤ ਕੀਤਾ। ਇਸ ਘਟਨਾਂ ਦੀ ਸੂਚਨਾ ਮਿਲਦੇ ਹੀ ਏ. ਐੱਸ. ਆਈ. ਸਤਪਾਲ ਚੌਧਰੀ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਨੇ ਅੱਗ 'ਤੇ ਕਾਬੂ ਪਾਇਆ ਜਦੋਂ ਤੱਕ ਥਾਈ ਬ੍ਰਿਗੇਡ ਦੀ ਗੱਡੀ ਨੇ ਅੱਗ 'ਤੇ ਕਾਬੂ ਪਾਇਆ ਉਦੋਂ ਤੱਕ ਦੋਵੇਂ ਵਾਹਨ ਸੜ ਕੇ ਸੁਆਹ ਹੋ ਚੁੱਕੇ ਸਨ। ਇਸ ਹਾਦਸੇ ਵਿਚ ਟਿਪਰ ਚਾਲਕ ਜ਼ਖਮੀ ਹੋ ਗਿਆ। ਇਹ ਅੱਗ ਇੰਨੀ ਭਿਆਨਕ ਸੀ ਕਿ ਅੱਜ ਦੁਪਹਿਰ ਤੱਕ ਸੜੇ ਹੋਏ ਵਾਹਨਾਂ 'ਚੋਂ ਧੂੰਆਂ ਨਿਕਲ ਰਿਹਾ ਸੀ। ਜੇਕਰ ਸਮਾਂ ਰਹਿੰਦੇ ਰਾਹਗੀਰਾਂ ਵੱਲੋਂ ਵਾਹਨ ਚਾਲਕਾ ਨੂੰ ਨਾ ਕੱਢਿਆ ਜਾਂਦਾ ਤਾਂ ਕੋਈ ਵੱਡਾ ਭਿਆਨਕ ਹਾਦਸਾ ਵਾਪਰਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।


author

Gurminder Singh

Content Editor

Related News