ਪਤਨੀ ਕਰਦੀ ਸੀ ਰੋਜ਼ ਕਲੇਸ਼, ਪ੍ਰੇਸ਼ਾਨ ਪਤੀ ਨੇ ਚੁੱਕਿਆ ਖੌਫ਼ਨਾਕ ਕਦਮ

Saturday, Jan 28, 2023 - 12:08 PM (IST)

ਪਤਨੀ ਕਰਦੀ ਸੀ ਰੋਜ਼ ਕਲੇਸ਼, ਪ੍ਰੇਸ਼ਾਨ ਪਤੀ ਨੇ ਚੁੱਕਿਆ ਖੌਫ਼ਨਾਕ ਕਦਮ

ਦੀਨਾਨਗਰ (ਕਪੂਰ)- ਦੀਨਾਨਗਰ ਦੇ ਨਾਲ ਲੱਗਦੇ ਪਿੰਡ ਅਵਾਂਖਾ ਵਿਖੇ ਬੀਤੀ ਰਾਤ ਇਕ ਨੌਜਵਾਨ ਨੇ ਆਪਣੀ ਪਤਨੀ ਤੋਂ ਤੰਗ ਆ ਕੇ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਦੀ ਪਛਾਣ ਦੀਪਕ ਕੁਮਾਰ ਪੁੱਤਰ ਰਮੇਸ਼ ਚੰਦਰ ਵਾਸੀ ਅਵਾਂਖਾ ਦੇ ਵਜੋਂ ਹੋਈ ਹੈ।

ਇਹ ਵੀ ਪੜ੍ਹੋ- ਕੇਜਰੀਵਾਲ ਦੀ ਪੰਜਾਬੀਆਂ ਨੂੰ ਅਪੀਲ, ਇਕ-ਇਕ ਮੁਹੱਲਾ ਕਲੀਨਿਕ ਤੇ ਸਕੂਲ ਬਣਾਉਣ ਦੀ ਲਓ ਜ਼ਿੰਮੇਵਾਰੀ

ਮ੍ਰਿਤਕ ਨੌਜਵਾਨ ਦੇ ਭਰਾ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਆਪਣੇ ਭਰਾ ਦੀ ਪਤਨੀ ਤਮੰਨਾ ਤੇ ਉਸਦੇ ਚਾਲ ਚਲਣ ’ਤੇ ਵੀ ਉਂਗਲ ਚੁੱਕਦਿਆਂ ਦੱਸਿਆ ਕਿ ਉਸਦੇ ਭਰਾ ਦੀਪਕ ਕੁਮਾਰ ਦਾ ਵਿਆਹ ਪੰਜ ਕੁ ਵਰ੍ਹੇ ਪਹਿਲਾਂ ਤਮੰਨਾ ਨਾਲ ਹੋਇਆ ਸੀ। ਤਮੰਨਾ ਝਗੜਾਲੂ ਕਿਸਮ ਦੀ ਔਰਤ ਸੀ ਅਤੇ ਉਸਦੇ ਭਰਾ ਦਾ ਕਹਿਣਾ ਨਹੀਂ ਸੀ ਮੰਨਦੀ। ਤਮੰਨਾ ਅਕਸਰ ਹੀ ਉਸਦੇ ਭਰਾ ਨੂੰ ਤੰਗ ਪ੍ਰੇਸ਼ਾਨ ਵੀ ਕਰਦੀ ਰਹਿੰਦੀ ਸੀ, ਜਿਸ ਕਾਰਨ ਉਸਦਾ ਭਰਾ ਦੁਖੀ ਰਹਿੰਦਾ ਸੀ। ਬੀਤੀ ਰਾਤ ਵੀ ਤਮੰਨਾ ਨੇ ਉਸਦੇ ਭਰਾ ਦੀਪਕ ਨਾਲ ਝਗੜਾ ਕੀਤਾ ਸੀ ਜਿਸ ਮਗਰੋਂ ਉਸਦੇ ਭਰਾ ਦੀਪਕ ਕੁਮਾਰ ਨੇ ਘਰ ਦੇ ਅੰਦਰ ਹੀ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰ ਲਈ ਹੈ।

ਇਹ ਵੀ ਪੜ੍ਹੋ- ਤਰਨਤਾਰਨ ਤੋਂ ਦੁਖਦਾਇਕ ਖ਼ਬਰ, ਨਸ਼ੇ ਦੀ ਓਵਰਡੋਜ਼ ਕਾਰਨ ਦੋ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ

ਮਾਮਲੇ ਦੇ ਸਬੰਧ ਵਿਚ ਐੱਸ.ਐੱਚ.ਓ. ਦੀਨਾਨਗਰ ਮੇਜਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਆਧਾਰ ’ਤੇ ਮ੍ਰਿਤਕ ਦੀ ਪਤਨੀ ਤਮੰਨਾ ਦੇ ਖ਼ਿਲਾਫ਼ ਮੁਕਦਮਾ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਮ੍ਰਿਤਕ ਦੇਹ ਦਾ ਪੋਸਟ ਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰਨ ਮਗਰੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


author

Shivani Bassan

Content Editor

Related News