ਤੀਹਰਾ ਕਤਲਕਾਂਡ : ਕਾਤਲ ਨੇ ਸਬੂਤ ਮਿਟਾਉਣ ਲਈ ਜੋ ਕਰਤੂਤ ਕੀਤੀ, ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

Saturday, Jul 08, 2023 - 01:25 PM (IST)

ਤੀਹਰਾ ਕਤਲਕਾਂਡ : ਕਾਤਲ ਨੇ ਸਬੂਤ ਮਿਟਾਉਣ ਲਈ ਜੋ ਕਰਤੂਤ ਕੀਤੀ, ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

ਲੁਧਿਆਣਾ (ਰਾਜ) : ਇੱਥੇ ਸਲੇਮ ਟਾਬਰੀ ਦੇ ਨਿਊ ਜਨਕਪੁਰੀ ਇਲਾਕੇ ’ਚ ਤੀਹਰਾ ਕਤਲਕਾਂਡ ਕਰਨ ਵਾਲਾ ਅਪਰਾਧੀ ਕਾਫੀ ਸ਼ਾਤਰ ਸੀ। ਤਿੰਨਾਂ ਲੋਕਾਂ ਦੇ ਕਤਲ ਤੋਂ ਬਾਅਦ ਮੁਲਜ਼ਮ ਨੇ ਰਸੋਈ ’ਚ ਗੈਸ ਚੁੱਲ੍ਹਾ ਖੁੱਲ੍ਹਾ ਛੱਡ ਦਿੱਤਾ ਅਤੇ ਉਸ ਦੇ ਨਾਲ ਹੀ ਅਗਰਬੱਤੀ ਬਾਲ ਕੇ ਰੱਖ ਦਿੱਤੀ ਸੀ ਤਾਂ ਕਿ ਗੈਸ ਜ਼ਿਆਦਾ ਹੋਣ ਕਾਰਨ ਅੱਗ ਦੇ ਸੰਪਰਕ ’ਚ ਆਉਣ ਕਾਰਨ ਸਾਰੇ ਸਬੂਤ ਖ਼ਤਮ ਹੋ ਜਾਣ। ਇਸ ਦੇ ਨਾਲ ਹੀ ਲੋਕਾਂ ਨੂੰ ਇਹ ਲੱਗੇ ਕਿ ਤਿੰਨਾਂ ਦੀ ਮੌਤ ਅੱਗ ਲੱਗਣ ਕਾਰਨ ਹੋਈ ਹੈ ਪਰ ਕਾਤਲ ਦਾ ਪਲਾਨ ਕੰਮ ਨਹੀਂ ਕੀਤਾ। ਪੁਲਸ ਨੂੰ ਮਿਲੀ ਇਕ ਸੀ. ਸੀ. ਟੀ. ਪੀ. ਫੁਟੇਜ ’ਚ ਬਜ਼ੁਰਗ ਔਰਤ ਸੁਰਿੰਦਰ ਕੌਰ ਵੀਰਵਾਰ ਤੜਕੇ ਕਰੀਬ 5 ਵਜੇ ਘਰ ਦੇ ਸਾਹਮਣੇ ਬਣੇ ਧਾਰਮਿਕ ਅਸਥਾਨ ’ਤੇ ਮੱਥਾ ਟੇਕਣ ਲਈ ਗਈ ਸੀ। ਇਸ ਤੋਂ ਬਾਅਦ ਉਹ ਕੁੱਝ ਦੇਰ ਬਾਅਦ ਘਰ ਚਲੀ ਗਈ ਅਤੇ ਮੇਨ ਗੇਟ ਬੰਦ ਹੀ ਸਨ। ਇਸ ਦੌਰਾਨ ਪੁਲਸ ਨੂੰ ਸੀ. ਸੀ. ਟੀ. ਵੀ. 'ਚ ਪਤਾ ਲੱਗਾ ਕਿ ਗੁਆਂਢ ’ਚ ਰਹਿਣ ਵਾਲਾ ਨੌਜਵਾਨ ਸੁਰਿੰਦਰ ਕੌਰ ਦੇ ਨਿਕਲਣ ਤੋਂ ਪਹਿਲਾਂ ਹੀ ਗਲੀ ’ਚ ਐਕਟਿਵਾ ਕੱਢ ਰਿਹਾ ਹੈ।

ਇਹ ਵੀ ਪੜ੍ਹੋ : ਲੁਧਿਆਣਾ 'ਚ ਤੀਹਰਾ ਕਤਲਕਾਂਡ : ਇਕ ਪੈਕਟ ਨੇ ਪੁਲਸ ਨੂੰ ਕਾਤਲ ਤੱਕ ਪਹੁੰਚਾਇਆ, DGP ਨੇ ਕੀਤਾ ਟਵੀਟ

ਉਸ ਤੋਂ ਬਾਅਦ ਸੁਰਿੰਦਰ ਕੌਰ ਦੇ ਘਰ ਦੇ ਅੰਦਰ ਜਾਣ ਤੋਂ ਬਾਅਦ ਉਹ ਵੀ ਆਪਣੇ ਘਰ ਦੇ ਅੰਦਰ ਚਲਾ ਜਾਂਦਾ ਹੈ। ਫਿਰ ਕਰੀਬ ਡੇਢ ਘੰਟੇ ਬਾਅਦ ਉਹ ਆਪਣੇ ਘਰੋਂ ਬਾਹਰ ਨਿਕਲ ਕੇ ਗਲੀ 'ਚ ਪਾਣੀ ਦਾ ਛਿੜਕਾਅ ਕਰਨ ਲੱਗ ਜਾਂਦਾ ਹੈ। ਉਸ ਤੋਂ ਬਾਅਦ ਕਰੀਬ ਸਵੇਰੇ 8 ਵਜੇ ਕੰਮ ਕਰਨ ਵਾਲੀ ਔਰਤ ਆਈ। ਉਸ ਨੇ ਗੇਟ ਖੜਕਾਇਆ ਪਰ ਕੋਈ ਬਾਹਰ ਨਾ ਆਇਆ। ਇਸ ਲਈ ਉਹ ਵੀ ਵਾਪਸ ਚਲੀ ਗਈ। ਦੁੱਧ ਵਾਲਾ ਵੀ ਆਇਆ ਪਰ ਉਸ ਨੇ ਦੁੱਧ ਗੁਆਂਢੀਆਂ ਨੂੰ ਫੜ੍ਹਾ ਦਿੱਤਾ ਸੀ। ਵੀਰਵਾਰ ਨੂੰ ਸਾਰਾ ਦਿਨ ਕੋਈ ਬਾਹਰ ਨਹੀਂ ਆਇਆ। ਸ਼ੁੱਕਰਵਾਰ ਨੂੰ ਘਟਨਾ ਦਾ ਖ਼ੁਲਾਸਾ ਹੋਇਆ, ਜਦੋਂ ਪੁਲਸ ਨੇ ਸਾਰੀ ਸੀ. ਸੀ. ਟੀ. ਵੀ. ਫੁਟੇਜ ਆਨਲਾਈਨ ਕੀਤੀ ਤਾਂ ਪੁਲਸ ਨੂੰ ਗੁਆਂਢੀ ਨੌਜਵਾਨ ’ਤੇ ਸ਼ੱਕ ਹੋਇਆ ਪਰ ਉਹ ਘਰ ’ਚ ਨਹੀਂ ਸੀ।

ਇਹ ਵੀ ਪੜ੍ਹੋ : ਲੁਧਿਆਣਾ 'ਚ ਸਿਰ ਵੱਢੀ ਲਾਸ਼ ਦੇ ਮਾਮਲੇ 'ਚ ਵੱਡਾ ਖ਼ੁਲਾਸਾ, CCTV ਫੁਟੇਜ ਨੇ ਖੋਲ੍ਹੇ ਰਾਜ਼

ਸੂਤਰ ਦੱਸਦੇ ਹਨ ਕਿ ਪੁਲਸ ਨੇ ਨੌਜਵਾਨ ਨੂੰ ਫੜ੍ਹ ਲਿਆ ਹੈ ਪਰ ਅਜੇ ਤੱਕ ਕਿਸੇ ਵੀ ਪੁਲਸ ਅਧਿਕਾਰੀ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ। ਪਤਾ ਲੱਗਾ ਹੈ ਕਿ ਸ਼ਨੀਵਾਰ ਨੂੰ ਪੁਲਸ ਕਮਿਸ਼ਨਰ ਪ੍ਰੈੱਸ ਕਾਨਫਰੰਸ ਕਰ ਕੇ ਇਸ ਦਾ ਖ਼ੁਲਾਸਾ ਕਰ ਸਕਦੇ ਹਨ। ਅਸਲ 'ਚ ਚਮਨ ਲਾਲ ਆਪਣੀ ਪਤਨੀ ਨਾਲ ਕਾਫੀ ਸਮੇਂ ਤੋਂ ਸਾਊਦੀ ਅਰਬ ’ਚ ਰਿਹਾ ਸੀ, ਜਿੱਥੇ ਉਹ ਕੰਮ ਕਰਦਾ ਰਿਹਾ। ਇਸ ਤੋਂ ਬਾਅਦ ਉਸ ਦੇ ਚਾਰੇ ਬੇਟੇ ਆਪਣੇ-ਆਪਣੇ ਪਰਿਵਾਰਾਂ ਨਾਲ ਵੱਖ-ਵੱਖ ਦੇਸ਼ਾਂ ’ਚ ਸੈਟਲ ਹੋ ਗਏ। ਚਮਨ ਲਾਲ ਦੀ ਮਾਂ ਬਜ਼ੁਰਗ ਸੀ। ਇਸ ਲਈ ਚਮਨ ਲਾਲ ਆਪਣੀ ਪਤਨੀ ਨਾਲ ਘਰ ਵਾਪਸ ਆ ਗਿਆ। ਉਸ ਨੇ ਇੱਥੇ ਹੀ ਤਿੰਨ-ਚਾਰ ਪ੍ਰਾਪਰਟੀਆਂ ਖ਼ਰੀਦ ਕੇ ਕਿਰਾਏ ’ਤੇ ਦੇ ਦਿੱਤੀਆਂ, ਜਿਸ ਤੋਂ ਉਸ ਨੂੰ ਆਮਦਨ ਹੋਣ ਲੱਗੀ। ਘਰ ਦੇ ਸਾਹਮਣੇ ਇਕ ਘਰ ਕਿਰਾਏ ’ਤੇ ਦੇ ਰੱਖਿਆ ਸੀ, ਜਦੋਂ ਕਿ ਇਲਾਕੇ 'ਚ ਦੋ-ਤਿੰਨ ਘਰਾਂ ’ਚ ਪਰਵਾਸੀ ਮਜ਼ਦੂਰਾਂ ਦੇ ਲਈ ਕੁਆਰਟਰ ਬਣਾ ਰੱਖੇ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਕਾਲੇ ਬੱਦਲਾਂ ਵਿਚਾਲੇ ਚੜ੍ਹੀ ਸਵੇਰ, ਇਸ ਤਾਰੀਖ਼ ਨੂੰ ਭਾਰੀ ਮੀਂਹ ਦਾ ਅਲਰਟ
ਇਲਾਕੇ ਦੇ ਲੋਕਾਂ ਨੇ ਮੁਲਜ਼ਮ ਨੌਜਵਾਨ ਦੇ ਘਰ ’ਚ ਮਾਰੇ ਪੱਥਰ
ਪਤਾ ਲੱਗਾ ਹੈ ਕਿ ਇਲਾਕੇ ਦੇ ਲੋਕਾਂ ਨੂੰ ਇਹ ਪਤਾ ਲੱਗ ਗਿਆ ਹੈ ਕਿ ਗੁਆਂਢ ’ਚ ਰਹਿਣ ਵਾਲੇ ਨੌਜਵਾਨ ਨੇ ਟ੍ਰਿੱਪਲ ਮਰਡਰ ਕੀਤਾ ਹੈ, ਜਿਸ ਤੋਂ ਬਾਅਦ ਦੇਰ ਸ਼ਾਮ ਨੂੰ ਇਲਾਕੇ ਦੇ ਲੋਕਾਂ ਨੇ ਗੁੱਸਾ ਜਤਾਉਂਦੇ ਹੋਏ ਉਸ ਦੇ ਘਰ ਦੇ ਮੇਨ ਗੇਟ ’ਤੇ ਪੱਥਰ ਅਤੇ ਇੱਟਾਂ ਵੀ ਮਾਰੀਆਂ। ਜਦੋਂ ਪੁਲਸ ਨੂੰ ਪਤਾ ਲੱਗਾ ਤਾਂ ਥਾਣਾ ਸਲੇਮ ਟਾਬਰੀ ਦੇ ਐੱਸ. ਐੱਚ. ਓ. ਹਰਜੀਤ ਸਿੰਘ ਪੁਲਸ ਫੋਰਸ ਸਮੇਤ ਮੌਕੇ ’ਤੇ ਪੁੱਜ ਗਏ। ਪੁਲਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਪੁਲਸ ਨੇ ਮ੍ਰਿਤਕ ਚਮਨ ਲਾਲ ਦੇ ਵਿਦੇਸ਼ ਬੈਠੇ ਬੇਟੇ ਨਾਲ ਗੱਲ ਕੀਤੀ ਸੀ। ਉਸ ਦਾ ਕਹਿਣਾ ਸੀ ਕਿ ਘਰ 'ਚ ਕੈਸ਼ ਜਾਂ ਗਹਿਣੇ ਨਹੀਂ ਰਹਿੰਦੇ। ਉਹ ਸਭ ਬੈਂਕ 'ਚ ਹੀ ਜਮ੍ਹਾਂ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਘਰ ’ਚ ਲੁੱਟ ਨਹੀਂ ਹੋਈ। ਮੁਲਜ਼ਮਾਂ ਨੇ ਸਾਰੇ ਸਬੂਤ ਮਿਟਾਉਣ ਲਈ ਗੈਸ ਖੁੱਲ੍ਹੀ ਛੱਡ ਕੇ ਅਗਰਬੱਤੀ ਬਾਲ ਦਿੱਤੀ ਸੀ। ਉਨ੍ਹਾਂ ਦਾ ਮਨਸੂਬਾ ਸੀ ਕਿ ਘਰ 'ਚ ਅੱਗ ਲੱਗ ਜਾਵੇ ਅਤੇ ਸਾਰੇ ਸਬੂਤ ਖ਼ਤਮ ਹੋ ਜਾਣ ਪਰ ਅਜਿਹਾ ਨਹੀਂ ਹੋਇਆ। ਹਾਲ ਦੀ ਘੜੀ ਆਸ-ਪਾਸ ਦੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ ਜਾ ਰਹੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News