ਲੁਧਿਆਣਾ ਤੀਹਰਾ ਕਤਲ ਕਾਂਡ, ਕਈ ਸ਼ੱਕੀਆਂ ਤੋਂ ਹੋਈ ਪੁੱਛਗਿੱਛ, ਨਹੀਂ ਮਿਲਿਆ ਕੋਈ ਸੁਰਾਗ

05/28/2023 6:38:26 PM

ਲੁਧਿਆਣਾ (ਜ. ਬ.) : ਪਿੰਡ ਨੂਰਪੁਰ ਬੇਟ ਵਿਚ ਹੋਏ ਤੀਹਰੇ ਕਤਲ ਕਾਂਡ ਵਿਚ ਹੁਣ ਤੱਕ ਪੁਲਸ ਦੇ ਹੱਥ ਖਾਲ੍ਹੀ ਹਨ ਭਾਵੇਂ ਕਿ ਪੁਲਸ ਨੇ ਕਈ ਸ਼ੱਕੀ ਲੋਕਾਂ ਤੋਂ ਪੁੱਛਗਿੱਛ ਕੀਤੀ ਹੈ ਪਰ ਪੁਲਸ ਦੇ ਹੱਥ ਕੋਈ ਠੋਸ ਸੁਰਾਗ ਹੱਥ ਨਹੀਂ ਲੱਗਾ ਹੈ। ਸੂਤਰ ਦੱਸਦੇ ਹਨ ਕਿ ਪੁਲਸ ਇਸ ਮਾਮਲੇ ’ਚ ਬਹੁਤ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਜਾਂਚ ਦੌਰਾਨ ਪੁਲਸ ਨੇ ਇਕ ਸਾਲ ਪਹਿਲਾਂ ਘਰ ਦੇ ਅੰਦਰ ਮਿਸਤਰੀ ਦਾ ਕੰਮ ਕਰਨ ਵਾਲਿਆਂ ਤੱਕ ਤੋਂ ਪੁੱਛਗਿੱਛ ਕੀਤੀ ਹੈ। ਇਸ ਤੋਂ ਇਲਾਵਾ ਪੇਂਟ ਅਤੇ ਹੋਰ ਲੋਕਾਂ ਤੋਂ ਵੀ ਜਵਾਬ ਤਲਬੀ ਹੋਈ ਹੈ। 

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਪੀ. ਐੱਸ. ਪੀ. ਸੀ. ਐੱਲ. ਦੇ ਮੁਲਾਜ਼ਮਾਂ ਲਈ ਵੱਡਾ ਫ਼ੈਸਲਾ

ਇਸ ਤਰ੍ਹਾਂ ਹੀ ਮ੍ਰਿਤਕ ਕੁਲਦੀਪ ਸਿੰਘ ਅਤੇ ਉਸ ਦੇ ਬੇਟੇ ਦੇ ਦੋਸਤਾਂ ਅਤੇ ਸਾਥੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਇਸ ਤਰ੍ਹਾਂ ਦੀ ਗੱਲ ਦਾ ਪਤਾ ਲੱਗ ਸਕੇ, ਉਨ੍ਹਾਂ ਦੀ ਕੋਈ ਰੰਜਿਸ਼ ਤਾਂ ਨਹੀਂ ਸੀ। ਇਹ ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਰਿਟਾ. ਏ. ਐੱਸ. ਆਈ. ਕੁਲਦੀਪ ਸਿੰਘ, ਉਸ ਦੀ ਪਤਨੀ ਅਤੇ ਬੇਟੇ ਦੀ ਲਾਸ਼ ਅੰਦਰ ਲਹੂ-ਲੁਹਾਨ ਸਥਿਤੀ ’ਚ ਪਈ ਮਿਲੀ ਸੀ। ਇਸ ਦੇ ਨਾਲ ਹੀ ਘਰੋਂ ਕੈਸ਼, ਗਹਿਣੇ, ਰਿਵਾਲਵਰ ਅਤੇ ਹੋਰ ਸਾਮਾਨ ਵੀ ਗਾਇਬ ਸੀ। ਪੁਲਸ ਨੇ ਅਣਪਛਾਤੇ ’ਤੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ। 

ਇਹ ਵੀ ਪੜ੍ਹੋ : 12 ਸਾਲਾ ਬੱਚੀ ਬਣੀ ਮਾਂ, ਹੈਰਾਨ ਕਰਨ ਵਾਲਾ ਹੈ ਪੂਰਾ ਮਾਮਲਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


Gurminder Singh

Content Editor

Related News