ਟ੍ਰਿਪਲ ਕਤਲ ਕਾਂਡ: ਸਿਰ ''ਚ ਗੋਲ਼ੀਆਂ ਮਾਰ ਕੇ ਪਤਨੀ ਤੇ ਸੱਸ-ਸਹੁਰੇ ਨੂੰ ਦਿੱਤੀ ਰੂਹ ਕੰਬਾਊ ਮੌਤ
Wednesday, Jun 01, 2022 - 03:37 PM (IST)
ਜਲੰਧਰ (ਜ. ਬ.)–ਨਾਗਰਾ ਨੇੜੇ ਸ਼ਿਵ ਨਗਰ ਵਿਚ ਜਵਾਈ ਨੇ ਟ੍ਰਿਪਲ ਮਰਡਰ ਕਰ ਦਿੱਤਾ। ਪਰਿਵਾਰਕ ਝਗੜੇ ਕਾਰਨ ਪਤਨੀ ਅਤੇ ਸੱਸ-ਸਹੁਰੇ ਨੂੰ ਗੋਲ਼ੀਆਂ ਮਾਰ ਕੇ ਮਾਰ ਦਿੱਤਾ। ਮੁਲਜ਼ਮ ਬੈਂਕ ਦਾ ਸਕਿਓਰਿਟੀ ਗਾਰਡ ਹੈ, ਜੋ ਆਪਣੇ ਕੋਲ 32 ਬੋਰ ਦਾ ਰਿਵਾਲਵਰ ਰੱਖਦਾ ਸੀ। ਮੁਲਜ਼ਮ ਨੇ ਭੱਜਣ ਦੀ ਥਾਂ ਪੁਲਸ ਸਾਹਮਣੇ ਆਤਮਸਮਰਪਣ ਕੀਤਾ। ਟ੍ਰਿਪਲ ਮਰਡਰ ਤੋਂ ਬਾਅਦ ਇਲਾਕੇ ਦੇ ਲੋਕ ਵੀ ਸਹਿਮ ਵਿਚ ਹਨ। ਗੋਲ਼ੀਆਂ ਚੱਲਣ ਦੀ ਆਵਾਜ਼ ਸੁਣਨ ਤੋਂ ਬਾਅਦ ਸਥਾਨਕ ਲੋਕਾਂ ਨੇ ਪੁਲਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਥਾਣਾ ਨੰਬਰ-1 ਦੀ ਪੁਲਸ ਮੌਕੇ ’ਤੇ ਪਹੁੰਚੀ ਅਤੇ ਮੁਲਜ਼ਮ ਸੁਨੀਲ ਨੂੰ ਹਿਰਾਸਤ ਵਿਚ ਲੈ ਲਿਆ। ਮੁਲਜ਼ਮ ਦਾ ਪਤਨੀ ਨਾਲ ਝਗੜਾ ਸੀ, ਜਿਸ ਨੇ ਸੁਲ੍ਹਾ ਲਈ ਸੱਸ-ਸਹੁਰੇ ਨੂੰ ਘਰ ਬੁਲਾਇਆ ਸੀ।
ਇਹ ਵੀ ਪੜ੍ਹੋ: ਮਾਮਲਾ ਗੰਨਮੈਨ ਵੱਲੋਂ ਕੀਤੀ ਗਈ ਖ਼ੁਦਕੁਸ਼ੀ ਦਾ, ਲਾਸ਼ ਬਣੇ ਪਿਓ ਨੂੰ ਵੇਖ ਧਾਹਾਂ ਮਾਰ ਰੋਈਆਂ ਕੈਨੇਡਾ ਤੋਂ ਪਰਤੀਆਂ ਧੀਆਂ
ਘਟਨਾ ਤੋਂ ਬਾਅਦ ਡੀ. ਸੀ. ਪੀ. ਜਗਮੋਹਨ ਸਿੰਘ, ਏ. ਡੀ. ਸੀ. ਪੀ. ਸੁਹੇਲ ਮੀਰ, ਥਾਣਾ ਨੰਬਰ 1 ਦੇ ਇੰਚਾਰਜ ਸੁਰਜੀਤ ਸਿੰਘ ਗਿੱਲ ਸਮੇਤ ਸੀ. ਆਈ. ਏ. -2 ਦੇ ਇੰਚਾਰਜ ਇੰਦਰਜੀਤ ਸਿੰਘ ਫੋਰੈਂਸਿਕ ਟੀਮ ਦੇ ਨਾਲ ਮੌਕੇ ’ਤੇ ਪਹੁੰਚੇ। ਡੀ. ਸੀ. ਪੀ. ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਮੁਲਜ਼ਮ ਉਨ੍ਹਾਂ ਦੀ ਕਸਟੱਡੀ ਵਿਚ ਹੈ। ਉਨ੍ਹਾਂ ਕਿਹਾ ਕਿ ਪਰਿਵਾਰਕ ਝਗੜੇ ਕਾਰਨ ਸੁਨੀਲ ਨੇ ਪਤਨੀ ਸਿੰਪੀ, ਸਹੁਰੇ ਅਸ਼ੋਕ ਅਤੇ ਸੱਸ ਕ੍ਰਿਸ਼ਨਾ ਦੀ ਗੋਲ਼ੀਆਂ ਮਾਰ ਕੇ ਕਤਲ ਕੀਤਾ ਸੀ। ਪੁਲਸ ਨੇ ਬੈਂਕ ਦੇ ਸਕਿਓਰਿਟੀ ਗਾਰਡ ਸੁਨੀਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਘਟਨਾ ਤੋਂ ਬਾਅਦ ਸਕਿਓਰਿਟੀ ਗਾਰਡ ਦੀ ਮਾਂ ਮੌਕੇ ਤੋਂ ਫ਼ਰਾਰ ਹੋ ਗਈ ਹੈ।
ਇਹ ਵੀ ਪੜ੍ਹੋ: 25 ਲੱਖ ਖ਼ਰਚ ਕੇ ਕੈਨੇਡਾ ਭੇਜੀ ਪਤਨੀ ਨੇ ਦਿੱਤਾ ਧੋਖਾ, ਸਾਹਮਣੇ ਆਈ ਸੱਚਾਈ ਨੂੰ ਜਾਣ ਪਰਿਵਾਰ ਦੇ ਉੱਡੇ ਹੋਸ਼
ਸਾਰਿਆਂ ਦੇ ਸਿਰ ’ਚ ਮਾਰੀਆਂ ਗੋਲ਼ੀਆਂ
ਡੀ. ਸੀ. ਪੀ. ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਮੁਲਜ਼ਮ ਸੁਨੀਲ ਨੇ ਆਪਣੀ ਸੱਸ, ਸਹੁਰੇ ਅਤੇ ਪਤਨੀ ਦੇ ਸਿਰ ਵਿਚ ਹੀ ਗੋਲ਼ੀਆਂ ਮਾਰੀਆਂ ਹਨ। ਉਹ ਪਹਿਲਾਂ ਤੋਂ ਹੱਤਿਆ ਕਰਨ ਲਈ ਤਿਆਰ ਸੀ। ਸੁਨੀਲ ਨੇ ਜਿਸ ਲਾਇਸੈਂਸਿੰਗ ਪਿਸਤੌਲ ਨਾਲ ਗੋਲ਼ੀਆਂ ਚਲਾਈਆਂ, ਉਹ ਵੀ ਪੁਲਸ ਨੇ ਕਬਜ਼ੇ ਵਿਚ ਲੈ ਲਈ ਹੈ। ਮੁਲਜ਼ਮ ਨੇ ਕੁੱਲ 5 ਫਾਇਰ ਕੀਤੇ। ਮੁਲਜ਼ਮ ਸੁਨੀਲ ਦਾ ਛੋਟਾ ਬੱਚਾ ਬਚ ਗਿਆ ਹੈ, ਜਿਸ ਨੂੰ ਇਕ ਮਹਿਲਾ ਪੁਲਸ ਕਰਮਚਾਰੀ ਗੋਦ ਵਿਚ ਚੁੱਕ ਕੇ ਹੌਸਲਾ ਦਿੰਦੀ ਰਹੀ। ਡੀ. ਸੀ. ਪੀ. ਤੇਜਾ ਸਿੰਘ ਨੇ ਕਿਹਾ ਕਿ ਸੁਨੀਲ ਦੇ ਕੋਲ ਆਪਣਾ ਲਾਇਸੈਂਸਿੰਗ ਰਿਵਾਲਵਰ ਹੈ।
ਇਹ ਵੀ ਪੜ੍ਹੋ: ਮੂਸੇਵਾਲਾ ਦੇ ਕਤਲ 'ਤੇ ਭੜਕੇ ਸੁਖਪਾਲ ਖਹਿਰਾ, ਕਿਹਾ-ਗ਼ਲਤੀ ਸਵੀਕਾਰ ਕਰ CM ਮਾਨ ਦੇਣ ਅਸਤੀਫ਼ਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ