ਤ੍ਰਿਣਮੂਲ ਕਾਂਗਰਸ ਵਲੋਂ ਜੀ. ਐੱਸ. ਟੀ. ਖਿਲਾਫ ਲਗਾਇਆ ਧਰਨਾ ਪੁਲਸ ਨੇ ਹਟਵਾਇਆ

Wednesday, Mar 07, 2018 - 01:44 PM (IST)

ਅੰਮ੍ਰਿਤਸਰ (ਸੁਮਿਤ ਖੰਨਾ) - ਆਲ ਇੰਡੀਆ ਤ੍ਰਿਣਮੂਲ ਕਾਂਗਰਸ ਪਾਰਟੀ ਪੰਜਾਬ ਵੀ ਲੰਗਰ 'ਤੇ ਲੱਗੇ ਜੀ. ਐੱਸ. ਟੀ. ਖਿਲਾਫ ਵਿਰੋਧ 'ਚ ਸਾਹਮਣੇ ਆਈ ਹੈ। ਉੱਥੇ ਹੀ ਪੁਲਸ ਨੇ ਧਰਨਕਾਰੀਆਂ ਨੂੰ ਖਦੇੜ ਦਿੱਤਾ ਹੈ। ਜਾਣਕਾਰੀ ਮੁਤਬਾਕ ਅੰਮ੍ਰਿਤਸਰ 'ਚ ਸ੍ਰੀ ਹਰਿਮੰਦਰ ਸਾਹਿਬ ਦੇ ਵਿਰਾਸਤੀ ਮਾਰਗ 'ਤੇ ਤ੍ਰਿਣਮੂਲ ਪਾਰਟੀ ਵੱਲੋਂ ਭੁੱਖ ਹੜਤਾਲ ਕਰਕੇ ਇਕ ਵੱਡਾ ਬੈਨਰ ਲਗਾਇਆ ਗਿਆ ਸੀ। 
ਇਸ 'ਤੇ ਜੀ. ਐੱਸ. ਟੀ. ਦਾ ਵਿਰੋਧ ਲਿਖ ਕੇ ਦਸਤਖਤ ਮੁਹਿੰਮ ਸ਼ੁਰੂ ਕੀਤੀ ਗਈ। ਪਾਰਟੀ ਦੇ ਨੇਤਾ ਮਨਜੀਤ ਸਿੰਘ ਨੇ ਭਾਜਪਾ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਅੰਮ੍ਰਿਤਸਰ 'ਚ ਹਾਰੇ ਅਰੁਣ ਜੇਤਲੀ ਜੀ. ਐੱਸ. ਟੀ. ਲਗਾਕੇ ਆਪਣੀ ਹਾਰ ਦਾ ਬਦਲਾ ਲੈ ਰਹੇ ਹਨ। ਦੂਜੇ ਪਾਸੇ ਪੁਲਸ ਨੇ ਧਰਨਾ ਚੁੱਕਵਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਸ੍ਰੀ ਹਰਿਮੰਦਰ ਸਾਹਿਬ 'ਚ ਚੱਲਦੇ ਲੰਗਰ 'ਚੇ ਲੱਗੇ ਜੀ. ਐੱਸ. ਟੀ ਨੂੰ ਖਤਮ ਕਰ ਦੀ ਮੰਗ ਕੀਤੀ ਜਾ ਰਹੀ ਹੈ।  


Related News