ਟ੍ਰਾਈਡੈਂਟ ਗਰੁੱਪ ਨੇ ਸ਼ੁਰੂ ਕੀਤਾ ‘ਤਕਸ਼ਸ਼ਿਲਾ ਪ੍ਰੋਗਰਾਮ’ , ਨੌਜਵਾਨਾਂ ਨੂੰ ਮਿਲੇਗਾ ਕਮਾਈ ਕਰਨ ਦਾ ਮੌਕਾ
Sunday, Mar 05, 2023 - 01:11 PM (IST)

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) - ਟ੍ਰਾਈਡੈਂਟ ਗਰੁੱਪ ਦੇ ਫਲੈਗਸ਼ਿਪ ਪ੍ਰੋਗਰਾਮ “ਤਕਸ਼ਸ਼ਿਲਾ ਸੈਂਟਰ ਫਾਰ ਐਕਸੀਲੈਂਸ” ਨੇ 3 ਸਾਲਾਂ ਤੋਂ ਵੱਧ ਦੇ ਸਬੰਧਿਤ ਤਜ਼ਰਬੇ ਵਾਲੇ ਉਮੀਦਵਾਰਾਂ ਲਈ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਹਨ। ਇਹ ਪ੍ਰੋਗਰਾਮ ਭਾਰਤ ਦੇ ਨੌਜਵਾਨਾਂ ਨੂੰ ਸੰਮਲਿਤ ਤਰੀਕੇ ਨਾਲ ਮੌਕੇ ਮੁਹੱਈਆ ਕਰਨ ਦਾ ਇਕ ਯਤਨ ਹੈ ਅਤੇ ਇਸ ਨੇ ਹਜ਼ਾਰਾਂ ਨੌਜਵਾਨਾਂ ਨੂੰ ‘ਕਮਾਓ, ਸਿੱਖੋ ਅਤੇ ਵਧੋ’ ਦੇ ਮੌਕੇ ਮੁਹੱਈਆ ਕੀਤੇ ਹਨ। ਤਕਸ਼ਸ਼ਿਲਾ ਲਰਨਿੰਗ ਪ੍ਰੋਗਰਾਮ ਦੇ ਤਹਿਤ ਭਾਰਤ ਦੇ ਨੌਜਵਾਨ ਜੋ 3 ਸਾਲਾਂ ਤੋਂ ਵੱਧ ਦੇ ਸਬੰਧਿਤ ਤਜ਼ਰਬੇ ਵਾਲੇ ਅਤੇ 25 ਸਾਲ ਤੋਂ ਘੱਟ ਉਮਰ ਦੇ ਹਨ (2018 ਅਤੇ ਇਸ ਤੋਂ ਬਾਅਦ ਦੀ ਕਲਾਸ ’ਚ ਗ੍ਰੈਜੂਏਟ ਹੈ) ਜਾਂ ਲਗਾਤਾਰ ਅਕਾਦਮਿਕ ਕੁਸ਼ਲਤਾ (60 ਫੀਸਦੀ ਅਤੇ ਇਸ ਤੋਂ ਵੱਧ) ਦੇ ਨਾਲ 3 ਸਾਲ ਤੋਂ ਵੱਧ ਦਾ ਪ੍ਰੋਫੈਸ਼ਨਲ ਗ੍ਰੈਜੂਏਟ/ਡਿਪਲੋਮਾ ਰੱਖਦੇ ਹਨ ਅਤੇ ਆਪਣੀ ਪਸੰਦ ਦੇ ਖੇਤਰ ’ਚ ਪ੍ਰੋਗਰਾਮ ਲਈ ਅਰਜ਼ੀ ਦੇ ਸਕਦੇ ਹਨ।
ਇਹ ਵੀ ਪੜ੍ਹੋ : ਸੋਨਾ ਖ਼ਰੀਦਣ ਦੇ ਨਿਯਮਾਂ 'ਚ ਵੱਡਾ ਬਦਲਾਅ, ਜਾਣ ਲਓ ਇਹ ਜ਼ਰੂਰੀ ਗੱਲ
ਇਸ ਤੋਂ ਇਲਾਵਾ ਔਰਤਾਂ ਲਈ ਰਾਖਵੀਆਂ50 ਫੀਸਦੀ ਸੀਟਾਂ ’ਤੇ ਵਿਸ਼ੇਸ਼ ਤਰਜੀਹ ਦਿੱਤੀ ਜਾਵੇਗੀ ਅਤੇ ਪੇਂਡੂ-ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰਾਂ ਦੇ ਨੌਜਵਾਨਾਂ, ਰਾਸ਼ਟਰੀ ਪੱਧਰ ਦੇ ਖੇਡ ਖਿਡਾਰੀਆਂ ਅਤੇ ਪਰਿਵਾਰ ਦੇ ਇਕੱਲੇ ਕਮਾਉਣ ਵਾਲੇ ਨੌਜਵਾਨਾਂ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾਵੇਗੀ। ਇਸ ਪ੍ਰੋਗਰਾਮ ਦਾ ਦ੍ਰਿਸ਼ਟੀਕੋਣ ਇਕ ਅਜਿਹਾ ਪਲੇਟਫਾਰਮ ਤਿਆਰ ਕਰਨਾ ਹੈ, ਜਿੱਥੇ ਗ੍ਰਾਮੀਣ ਭਾਰਤ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ, ਉਨ੍ਹਾਂ ਦੇ ਜੀਵਨ ਦੀ ਗੁਣਵੱਤਾ ਅਤੇ ਆਰਥਿਕ ਤੰਦਰੁਸਤੀ ’ਚ ਸੁਧਾਰ ਕਰਨ ਲਈ ਅੱਗੇ ਆਉਂਦਾ ਹੈ। ਇਹ ਉਨ੍ਹਾਂ ਹੁਨਰਮੰਦ ਲੋਕਾਂ ਦਾ ਸਵਾਗਤ ਕਰਨ ਲਈ ਉਤਸੁਕ ਹੈ ਜੋ ਹਾਂਪੱਖੀ ਤਬਦੀਲੀ ਲਿਆਉਣ ਲਈ ਵਾਅਦਾ, ਜਨੂੰਨ ਅਤੇ ਦ੍ਰਿੜ੍ਹਤਾ ਦਿਖਾਉਂਦੇ ਹਨ।
ਇਹ ਵੀ ਪੜ੍ਹੋ : ਨੈਨੋ ਯੂਰੀਆ ਦੇ ਬਾਅਦ ਹੁਣ ਕਿਸਾਨਾਂ ਨੂੰ ਜਲਦ ਮਿਲੇਗਾ ' Nano DAP', ਸਰਕਾਰ ਨੇ ਦਿੱਤੀ ਮਨਜ਼ੂਰੀ
ਪ੍ਰੋਗਰਾਮ ਬਾਰੇ ਦੱਸਦਿਆਂ ਪਦਮਸ਼੍ਰੀ ਰਾਜਿੰਦਰ ਗੁਪਤਾ, ਸੰਸਥਾਪਕ ਅਤੇ ਚੇਅਰਮੈਨ ਐਮਰੀਟਸ ਟਰਾਈਡੈਂਟ ਗਰੁੱਪ ਨੇ ਕਿਹਾ ਕਿ ‘ਟ੍ਰਾਈਡੈਂਟ ਦਾ ਨੌਜਵਾਨਾਂ ਦੀ ਸਮਰੱਥਾ ’ਚ ਵਿਸ਼ਵਾਸ ਅਟੁੱਟ ਹੈ ਅਤੇ ਸਾਡਾ ਮੰਨਣਾ ਹੈ ਕਿ ਨੌਜਵਾਨਾਂ ਨੂੰ ਲਾਭਦਾਇਕ ਹੁਨਰ ਛੇਤੀ ਸਿੱਖਣ ਦੇ ਬਿਹਤਰ ਮੌਕੇ ਮਿਲਣੇ ਚਾਹੀਦੇ ਹਨ। ਅਸੀਂ ਇਹ ਮੌਕੇ ਪ੍ਰਦਾਨ ਕਰਨ ਲਈ ਵਚਨਬੱਧ ਹਾਂ ਅਤੇ ਤਕਸ਼ਸ਼ਿਲਾ ਸੈਂਟਰ ਫਾਰ ਐਕਸੀਲੈਂਸ ਨੇ ਹੁਣ ਤੱਕ 10,000 ਤੋਂ ਵੱਧ ਅਜੇਹੇ ਨੌਜਵਾਨ ਨੂੰ ਤਿਆਰ ਕੀਤਾ ਹੈ। ਦੇਸ਼ ਦੇ ਦੂਰ-ਦੁਰਾਡੇ ਦੇ ਕੋਨੇ-ਕੋਨੇ ਤੋਂ ਹਜ਼ਾਰਾਂ ਨੌਜਵਾਨ ਲੜਕੇ ਅਤੇ ਲੜਕੀਆਂ ਨਾ ਸਿਰਫ ਸਾਡੀ ਤਕਸ਼ਸ਼ਿਲਾ ਯਾਤਰਾ ਦਾ ਹਿੱਸਾ ਬਣੇ ਹਨ, ਸਗੋਂ ਉਨ੍ਹਾਂ ’ਚੋਂ ਬਹੁਤ ਸਾਰੇ ਹੁਣ ਵੱਖ-ਵੱਖ ਫੰਕਸ਼ਨਾਂ/ਫੋਕਸ ਫੈਕਟਰੀਆਂ ਅਤੇ ਸਥਾਨਾਂ ਦੀ ਅਗਵਾਈ ਕਰ ਰਹੇ ਹਨ, ਜਿਸ ਦੇ ਲਈ ਸਾਨੂੰ ਮਾਣ ਹੈ ।
ਇਹ ਵੀ ਪੜ੍ਹੋ : ਹੋਲੀ ਦੇ ਤਿਉਹਾਰ 'ਤੇ ਸਸਤਾ ਸੋਨਾ ਖਰੀਦਣ ਦਾ ਮੌਕਾ, ਸਰਕਾਰ ਦੇਵੇਗੀ ਛੋਟ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।