ਘਰੋਂ ਲਾਪਤਾ ਸੀ, ਮਿਲੀ ਦਰੱਖਤ ਨਾਲ ਲਟਕੀ ਲਾਸ਼

Tuesday, May 21, 2019 - 03:43 PM (IST)

ਘਰੋਂ ਲਾਪਤਾ ਸੀ, ਮਿਲੀ ਦਰੱਖਤ ਨਾਲ ਲਟਕੀ ਲਾਸ਼

ਨਵਾਂਗਰਾਓਂ (ਮੁਨੀਸ਼) : ਇੱਥੋਂ ਦੇ ਮਲੋਆ-ਤੋਗਾ ਮਾਰਗ 'ਤੇ ਇਕ ਵਿਅਕਤੀ ਨੇ ਦਰੱਖਤ ਨਾਲ ਲਟਕ ਕੇ ਆਤਮ-ਹੱਤਿਆ ਕਰ ਲਈ। ਵਿਅਕਤੀ ਦੀ ਪਛਾਣ ਸੰਤੋਸ਼ ਕੁਮਾਰ (47) ਨਿਵਾਸੀ ਮਲੋਆ ਦੇ ਰੂਪ 'ਚ ਹੋਈ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਖਰੜ ਹਸਪਤਾਲ ਦੀ ਮੌਰਚਰੀ 'ਚ ਰਖਵਾ ਲਿਆ। ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਸੰਤੋਸ਼ ਕੁਮਾਰ ਬਹਿਲੋਲਪੁਰ 'ਚ ਰੇਤ-ਬੱਜਰੀ ਦਾ ਕੰਮ ਕਰਦਾ ਸੀ ਅਤੇ 5-6 ਦਿਨਾਂ ਤੋਂ ਘਰੋਂ ਲਾਪਤਾ ਸੀ। ਪਰਿਵਾਰ ਨੇ ਇਸ ਬਾਰੇ ਪੁਲਸ ਨੂੰ ਸ਼ਿਕਾਇਤ ਦਿੱਤੀ ਹੋਈ ਸੀ।ਮ੍ਰਿਤਕ ਕੋਲੋਂ ਇਕ ਸੁਸਾਈਡ ਨੋਟ ਮਿਲਿਆ ਹੈ, ਜਿਸ 'ਚ ਉਸ ਨੇ ਆਪਣੀ ਮੌਤ ਲਈ 6 ਲੋਕਾਂ ਦੇ ਨਾਂ ਲਿਖੇ ਹਨ, ਜਿਨ੍ਹਾਂ 'ਚ ਸੰਗ੍ਰਾਮ ਸਿੰਘ, ਮੋਦੀ, ਗੁਰਮੁਖ ਸਿੰਘ, ਬਿਕਰਮ ਸਿੰਘ ਅਤੇ 2 ਹੋਰਨਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਪੁਲਸ ਨੇ ਉਪਰੋਕਤ ਖਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਐੱਸ. ਐੱਚ. ਓ. ਰਾਜੇਸ਼ ਹਸਤੀਰ ਨੇ ਦੱਸਿਆ ਕਿ 6 ਲੋਕਾਂ ਖਿਲਾਫ਼ ਕੇਸ ਦਰਜ ਕਰ ਲਿਆ ਹੈ।
 


author

Anuradha

Content Editor

Related News