ਲਾਕਡਾਊਨ : ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ PFG ਢੁਆਈ ’ਚ ਹੋਇਆ ਵੱਡਾ ਵਾਧਾ
Friday, May 01, 2020 - 10:02 AM (IST)
ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਭਾਰਤੀ ਰੇਲਵੇ ਨੇ ਕੋਵਿਡ-19 ਦੇ ਕਾਰਨ ਰਾਸ਼ਟਰ ਵਿਆਪੀ ਤਾਲਾਬੰਦੀ ਦੇ ਦੌਰਾਨ ਆਪਣੀ ਮਾਲ ਅਤੇ ਪਾਰਸਲ ਸੇਵਾਵਾਂ ਜ਼ਰੀਏ ਦੇਸ਼ ਭਰ ਵਿਚ ਅਨਾਜ ਵਰਗੀਆਂ ਜ਼ਰੂਰੀ ਵਸਤਾਂ ਦੀ ਉਪਲੱਬਧਤਾ ਸੁਨਿਸ਼ਚਿਤ ਕਰਨ ਦਾ ਯਤਨ ਜਾਰੀ ਰੱਖਿਆ ਹੋਇਆ ਹੈ। ਸਾਰੇ ਘਰਾਂ ਤੱਕ ਜ਼ਰੂਰੀ ਖੁਰਾਕੀ ਚੀਜ਼ਾਂ ਦੀ ਸਪਲਾਈ ਜਾਰੀ ਰੱਖਣ ਦੇ ਲਈ 25 ਮਾਰਚ ਤੋਂ 28 ਅਪਰੈਲ ਤੱਕ ਤਾਲਾਬੰਦੀ ਦੀ ਮਿਆਦ ਦੇ ਦੌਰਾਨ, ਭਾਰਤੀ ਰੇਲਵੇ ਨੇ ਦੇਸ਼ ਭਰ ਵਿਚ ਪ੍ਰਾਈਵੇਟ ਅਨਾਜ (ਪੀ.ਐੱਫ.ਜੀ) ਦੇ 7.75 ਲੱਖ ਟਨ (303 ਰੇਕ) ਤੋਂ ਜ਼ਿਆਦਾ ਦੀ ਢੁਆਈ ਕੀਤੀ। ਜਦਕਿ ਪਿਛਲੇ ਸਾਲ ਦੀ ਇਸੇ ਮਿਆਦ ਵਿਚ ਲਗਭਗ 6.62 ਲੱਖ ਟਨ (243 ਰੇਕ) ਮਾਲ ਦੀ ਢੁਆਈ ਕੀਤੀ ਗਈ ਸੀ।
ਪ੍ਰਾਈਵੇਟ ਅਨਾਜ ਦੀ ਲੋਡਿੰਗ ਦੇ ਮਾਮਲੇ ਵਿਚ ਆਂਧਰ ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼, ਰਾਜਸਥਾਨ ਅਤੇ ਤਮਿਲਨਾਡੂ ਮੋਹਰੀ ਰਾਜ ਰਹੇ। ਭਾਰਤੀ ਰੇਲਵੇ ਦੇਸ਼ ਵਿਆਪੀ ਤਾਲਾਬੰਦੀ ਦੇ ਦੌਰਾਨ ਅਨਾਜ ਵਰਗੇ ਖੇਤੀਬਾੜੀ ਉਤਪਾਦਾਂ ਨੂੰ ਸਮੇਂ ਸਿਰ ਚੁੱਕਣ ਅਤੇ ਸਪਲਾਈ ਸੁਨਿਸ਼ਚਿਤ ਕਰਨ ਲਈ ਸਾਰੇ ਯਤਨ ਕਰ ਰਿਹਾ ਹੈ। ਤਾਲਾਬੰਦੀ ਮਿਆਦ ਦੇ ਦੌਰਾਨ ਭਾਰਤੀ ਰੇਲਵੇ ਦੁਆਰਾ ਇਨ੍ਹਾਂ ਜ਼ਰੂਰੀ ਵਸਤਾਂ ਨੂੰ ਲਦਾਈ, ਢੁਆਈ ਅਤੇ ਲੁਹਾਈ ਵਾਲੇ ਕੰਮ ਪੂਰੇ ਜ਼ੋਰ ਨਾਲ ਕਰ ਰਿਹਾ ਹੈ।
ਪੜ੍ਹੋ ਇਹ ਵੀ ਖਬਰ - ਜਾਣੋ ਕੋਰੋਨਾ ਵਾਇਰਸ ਟੈਸਟਿੰਗ ਕਿੱਟਾਂ ਦੇ ਘਪਲੇ ਦਾ ਆਖਰ ਕੀ ਹੈ ਸੱਚ (ਵੀਡੀਓ)
ਪੜ੍ਹੋ ਇਹ ਵੀ ਖਬਰ - ਮਜ਼ਦੂਰ ਦਿਹਾੜਾ : ਸਰਕਾਰਾਂ ਦੀ ਮਾੜੀ ਯੋਜਨਾਬੰਦੀ ਨੇ ਮਜ਼ਦੂਰਾਂ ਦਾ ਸਮੁੱਚਾ ਵਿਕਾਸ ਨਹੀਂ ਹੋਣ ਦਿੱਤਾ
ਭਾਰਤੀ ਰੇਲਵੇ ਨੇ ਫਲਾਂ,ਸਬਜ਼ੀਆਂ,ਦੁੱਧ ਅਤੇ ਡੇਆਰੀ ਉਤਪਾਦਾਂ ਜਿਹੀਆਂ ਛੇਤੀ ਖਰਾਬ ਹੋਣ ਵਾਲੀਆਂ ਵਸਤਾਂ ਅਤੇ ਖੇਤੀਬਾੜੀ ਲਈ ਬੀਜ ਭੇਜਣ ਵਾਸਤੇ ਪਾਰਸਲ ਸਪੈਸ਼ਲ ਟ੍ਰੇਨਾਂ ਲਈ ਅਲੱਗ ਮਾਰਗਾਂ ਦੀ ਪਛਾਣ ਕੀਤੀ ਹੈ। ਅਜਿਹੀਆਂ ਟ੍ਰੇਨਾਂ ,ਉਨ੍ਹਾਂ ਮਾਰਗਾਂ 'ਤੇ ਵੀ ਚਲਾਈਆਂ ਜਾ ਰਹੀਆਂ ਹਨ ਜਿੱਥੇ ਮੰਗ ਘੱਟ ਹੈ ਤਾਕਿ ਦੇਸ਼ ਦਾ ਕੋਈ ਵੀ ਹਿੱਸਾ ਇਨ੍ਹਾਂ ਨਾਲ ਜੁੜੇ ਬਿਨਾ ਨਾ ਰਹਿ ਸਕੇ। ਸਾਰੇ ਸੰਭਾਵਿਤ ਸਥਾਨਾਂ 'ਤੇ ਅਜਿਹੀਆਂ ਟ੍ਰੇਨਾਂ ਦਾ ਠਹਿਰਾਅ ਸੁਨਿਸ਼ਚਿਤ ਕੀਤਾ ਗਿਆ ਤਾਕਿ ਪਾਰਸਲਾਂ ਦੀ ਵੱਧ ਤੋਂ ਵੱਧ ਸੰਭਵ ਨਿਕਾਸੀ ਹੋ ਸਕੇ।