ਬਿਜਲੀ ਦੀ ਗੁਣਵੱਤਾ ’ਚ ਸੁਧਾਰ ਲਈ ਟਰਾਂਸਮਿਸ਼ਨ ਨੈੱਟਵਰਕ ਨੂੰ ਮਜ਼ਬੂਤ ​​ਕਰਨਾ ਜਾਰੀ ਰੱਖਿਆ ਜਾਵੇਗਾ : ਏ. ਵੇਨੂੰ ਪ੍ਰਸਾ

Saturday, Aug 06, 2022 - 12:52 PM (IST)

ਬਿਜਲੀ ਦੀ ਗੁਣਵੱਤਾ ’ਚ ਸੁਧਾਰ ਲਈ ਟਰਾਂਸਮਿਸ਼ਨ ਨੈੱਟਵਰਕ ਨੂੰ ਮਜ਼ਬੂਤ ​​ਕਰਨਾ ਜਾਰੀ ਰੱਖਿਆ ਜਾਵੇਗਾ : ਏ. ਵੇਨੂੰ ਪ੍ਰਸਾ

ਮੋਹਾਲੀ (ਜ.ਬ.)- ਸ੍ਰੀ ਏ.ਵੇਨੂੰ ਪ੍ਰਸਾਦ ਵਧੀਕ ਮੁੱਖ ਸਕੱਤਰ ਮੁੱਖ ਮੰਤਰੀ, ਪੰਜਾਬ ਅਤੇ ਸੀ.ਐੱਮ.ਡੀ. ਪੰਜਾਬ ਰਾਜ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਨੇ ਪੰਜਾਬ ’ਚ ਟਰਾਂਸਮਿਸ਼ਨ ਨੈੱਟਵਰਕ ਨੂੰ ਮਜ਼ਬੂਤ ​​ਕਰਨ ’ਤੇ ਜ਼ੋਰ ਦਿੱਤਾ ਹੈ ਤਾਂ ਜੋ ਵਧੇਰੇ ਗੁਣਵੱਤਾ ਬਿਜਲੀ ਲਈ ਏ.ਟੀ.ਸੀ./ਟੀ.ਟੀ.ਸੀ. ਸੀਮਾਵਾਂ ’ਚ ਵਾਧਾ ਕੀਤਾ ਜਾ ਸਕੇ। ਇਹ ਗੱਲ ਸ਼੍ਰੀ ਏ. ਵੇਣੂ ਪ੍ਰਸਾਦ ਨੇ ਹਾਲ ਹੀ ’ਚ ਇਥੇ 220 ਕੇ.ਵੀ. ਸਬ-ਸਟੇਸ਼ਨ ਦੇ ਨਿਰੀਖਣ ਤੋਂ ਬਾਅਦ ਪੀ.ਐੱਸ.ਟੀ.ਸੀ.ਐੱਲ. ਦੇ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੀ।

ਇਹ ਵੀ ਪੜ੍ਹੋ : ਨਸ਼ੇ ਵਾਲੇ ਪਦਾਰਥਾਂ ਦੀ ਵਰਤੋਂ ਕਰਨ ਵਾਲੇ ਕੈਦੀਆਂ ਲਈ ਪੀਅਰ ਸਪੋਰਟ ਨੈੱਟਵਰਕ ਦੀ ਸ਼ੁਰੂਆਤ

ਉਨ੍ਹਾਂ ਨੇ ਪੀ.ਐੱਸ.ਟੀ.ਸੀ.ਐੱਲ. ਦੇ ਸੀਨੀਅਰ ਅਧਿਕਾਰੀਆਂ ਨਾਲ ਮੁਹਾਲੀ, ਲਾਲੜੂ ਅਤੇ ਡੇਰਾਬੱਸੀ ਇਲਾਕਿਆਂ ਦੀ ਬਿਜਲੀ ਸਪਲਾਈ ਦੀ ਸਥਿਤੀ ਬਾਰੇ ਵਿਸਥਾਰ ’ਚ ਚਰਚਾ ਕੀਤੀ। ਉਨ੍ਹਾਂ ਨੇ 8500/9000 ਮੈਗਾਵਾਟ ਦੀ ਏ.ਟੀ.ਸੀ./ਟੀ.ਟੀ.ਸੀ. ਸੀਮਾਵਾਂ ਨੂੰ ਪ੍ਰਾਪਤ ਕਰਕੇ ਪੰਜਾਬ ’ਚ ਚੱਲ ਰਹੇ ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਪੰਜਾਬ ਰਾਜ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਦੇ ਯਤਨਾਂ ਅਤੇ ਮੁੱਖ ਭੂਮਿਕਾ ਦੀ ਸ਼ਲਾਘਾ ਕੀਤੀ।

ਇਹ ਵੀ ਪੜ੍ਹੋ : ਪੰਜਾਬ ਦੇ CM ਭਗਵੰਤ ਮਾਨ ਦੀ ਚੰਡੀਗੜ੍ਹ ਅਦਾਲਤ 'ਚ ਪੇਸ਼ੀ, ਜਾਣੋ ਕੀ ਹੈ ਪੂਰਾ ਮਾਮਲਾ

ਉਨ੍ਹਾਂ ਨੇ ਰਾਜ ’ਚ ਟਰਾਂਸਮਿਸ਼ਨ ਦੇ ਕੰਮਾਂ ਦੀ ਸਥਿਤੀ ਦੀ ਵੀ ਸਮੀਖਿਆ ਕੀਤੀ ਅਤੇ ਹਰ ਲੰਘਦੇ ਸਾਲ ਦੇ ਨਾਲ ਏ.ਟੀ.ਸੀ./ਟੀ.ਟੀ.ਸੀ. ਸੀਮਾਵਾਂ ਨੂੰ 1000 ਮੈਗਾਵਾਟ ਤੱਕ ਵਧਾਉਣ ਦੇ ਨਿਰਦੇਸ਼ ਦਿੱਤੇ।


author

Anuradha

Content Editor

Related News