ਟਰਾਂਸਫਾਰਮਰ ਚੱਲ ਰਹੇ ਨੇ ਬਿਨਾਂ ਸਵਿੱਚਾਂ ਦੇ, ਅਧਿਕਾਰੀ ਲਾ ਰਹੇ ਨੇ ਲਾਰੇ

Monday, Aug 20, 2018 - 04:19 AM (IST)

ਟਰਾਂਸਫਾਰਮਰ ਚੱਲ ਰਹੇ ਨੇ ਬਿਨਾਂ ਸਵਿੱਚਾਂ ਦੇ, ਅਧਿਕਾਰੀ ਲਾ ਰਹੇ ਨੇ ਲਾਰੇ

ਵੈਰੋਵਾਲ,  (ਗਿੱਲ)-  ਭਾਵੇਂ ਸਰਕਾਰ ਵੱਲੋਂ ਲੋਕਾਂ ਨੂੰ  ਲੱਖਾਂ ਸਹੂਲਤਾਂ ਦੇਣ ਦੇ ਦਾਅਵੇ ਕੀਤੇ ਜਾਂਦੇ ਹੋਣ ਪਰ ਜੇਕਰ ਸਰਕਾਰ ਦੇ ਅਧਿਕਾਰੀਆਂ ਦੀ ਨੀਤੀ ਹੀ ਸਾਫ ਨਾ ਹੋਵੇ ਤਾਂ ਉਹ ਸਹੂਲਤਾਂ ਲੋਕਾਂ ਤੱਕ ਬਹੁਤ ਘੱਟ ਪਹੁੰਚਦੀਆਂ ਹਨ, ਜੇ ਪਹੁੰਚ ਵੀ ਜਾਣ ਤਾਂ ਉਹ ਅੱਧ ਅਧੂਰੀਆਂ ਹੀ ਰਹਿੰਦੀਆਂ ਹਨ। ਅਜਿਹਾ ਹੀ ਇਕ ਕਾਰਾ ਬਿਜਲੀ ਵਿਭਾਗ ਦੇ ਕਮਚਾਰੀਆਂ ਦੀ ਬਦਨੀਤੀ ਦਾ ਸਾਹਮਣੇ ਆਇਆ ਹੈ। ਪਿਛਲੇ ਪੰਜ ਸਾਲਾਂ ਤੋਂ ਪਿੰਡ ਮੀਆਂਵਿੰਡ ’ਚ ਬਿਜਲੀ ਸਪਲਾਈ ਦੇ ਟਰਾਂਸਫਾਰਮਰ ਬਿਨਾਂ ਸਵਿੱਚਾਂ ਦੇ ਚੱਲ ਰਹੇ ਹਨ, ਜੋ ਲੋਕਾਂ ਲਈ ਕਿਸੇ ਵੇਲੇ ਵੀ ਮੌਤ ਕਾਰਨ ਬਣ ਸਕਦੇ ਹਨ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਘਰਸ਼ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ, ਗੁਰਮੇਜ ਸਿੰਘ, ਹਰਭੇਜ ਸਿੰਘ, ਸਤਨਾਮ ਸਿੰਘ ਆਦਿ ਪਿੰਡ ਵਾਸੀਆਂ ਨੇ ਦੱਸਿਆ ਪਿਛਲੇ 5 ਸਾਲ ਤੋਂ ਕਰੀਬ ਪਹਿਲਾਂ ਬਿਜਲੀ ਵਿਭਾਗ ਵੱਲੋਂ ਪਿੰਡ ਮੀਆਂਵਿੰਡ ’ਚ 4 ਟਰਾਂਸਫਾਰਮਰ ਮੋਟਰਾਂ ਅਤੇ ਇਕ ਘਰਾਂ ਲਈ ਲਾਇਆ ਗਿਆ ਸੀ ਪਰ ਬਿਜਲੀ ਕਮਰਚਾਰੀਆਂ ਵੱਲੋਂ ਇਨ੍ਹਾਂ ਟਰਾਂਸਫਾਰਮਰਾਂ  ਤੋਂ  ਐਮਰਜੈਂਸੀ ਬਿਜਲੀ ਸਪਲਾਈ ਰੋਕਣ ਲਈ ਸਵਿੱਚ ਹੀ ਨਹੀਂ ਲਾਏ ਗਏ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਨਾਗੋਕੋ ਸਬ ਡਵੀਜ਼ਨ ਬਿਜਲੀ ਵਿਭਾਗ ਦੇ ਐੱਸ. ਡੀ. ਓ. ਨੂੰ ਕਈ ਵਾਰ ਲਿਖਤੀ ਦਰਖਾਸਤਾਂ ਦੇ ਚੁੱਕੇ ਹਾਂ ਪਰ ਸਾਨੂੰ ਹਰ ਵਾਰ ਲਾਰਿਆਂ ਤੋਂ ਸਿਵਾ ਕੁਝ ਨਹੀਂ ਦਿੱਤਾ।  ਜੇਕਰ ਇਨ੍ਹਾਂ ’ਚੋਂ ਕਿਸੇ ਟਰਾਂਸਫਾਰਮਰ ਦਾ ਫਿਊਜ਼ ਵੀ ਉੱਡ ਜਾਂਦਾ ਹੈ ਤਾਂ ਉਨ੍ਹਾਂ ਨੂੰ ਪਹਿਲਾਂ ਤਾਂ ਕੰਪਲੇਨ ਲਿਖਾਉਣੀ ਪੈਂਦੀ ਹੈ ਤੇ ਫਿਰ ਕਈ ਕਈ ਘੰਟਿਆਂ ਦੀ ਉਡੀਕ ਪਿੱਛੋਂ ਬਿਜਲੀ ਸਪਲਾਈ ਬਹਾਲ ਹੁੰਦੀ ਹੈ। ਇਸ ਮੌਕੇ ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ ਇਕ ਹਫਤੇ ਤੱਕ ਇਹ ਸਵਿੱਚ ਨਾ ਲਾਏ ਗਏ ਤਾਂ ਐੱਸ. ਡੀ. ਓ. ਨਾਗੋਕੇ ਦਾ ਘਿਰਾਓ ਕੀਤਾ ਜਾਵੇਗਾ। 
ਇਸ ਸਬੰਧੀ ਜਦੋਂ ਐੱਸ. ਡੀ. ਓ. ਸੁਖਦੇਵ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਇਨ੍ਹਾਂ ਸਵਿੱਚਾਂ ਬਾਰੇ ਐਸਟੀਮੇਟ ਬਣਾ ਕੇ ਭੇਜਿਆ ਹੋਇਆ ਹੈ। ਲਗਭਗ ਇਕ ਹਫਤੇ ਅੰਦਰ ਇਹ ਸਵਿੱਚ ਲਾ ਦਿੱਤੇ ਜਾਣਗੇ।


Related News