ਸਿਹਤ ਵਿਭਾਗ ’ਚ ਸਿਵਲ ਸਰਜਨਾਂ ਦੇ ਕੀਤੇ ਗਏ ਤਬਾਦਲੇ

Sunday, Apr 09, 2023 - 11:28 AM (IST)

ਸਿਹਤ ਵਿਭਾਗ ’ਚ ਸਿਵਲ ਸਰਜਨਾਂ ਦੇ ਕੀਤੇ ਗਏ ਤਬਾਦਲੇ

ਚੰਡੀਗੜ੍ਹ/ਹਸ਼ਿਆਰੁਪਰ (ਸ਼ਰਮਾ, ਜੈਨ)-ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵਿਚ ਤਾਇਨਾਤ ਸਿਵਲ ਸਰਜਨ ਅਤੇ ਹਾਲ ਹੀ ਵਿਚ ਇਨ੍ਹਾਂ ਅਹੁਦਿਆਂ ’ਤੇ ਪਦਉਨਤ ਹੋਏ ਡਾਕਟਰਾਂ ਦੇ ਤਬਾਦਲਾ ਹੁਕਮ ਜਾਰੀ ਕੀਤੇ ਗਏ ਹਨ। ਸਿਹਤ ਅਤੇ ਪਰਿਵਾਰ ਕਲਿਆਣ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਵੇਕ ਪ੍ਰਤਾਪ ਸਿੰਘ ਵੱਲੋਂ ਜਾਰੀ ਹੁਕਮਾਂ ਅਨੁਸਾਰ ਡਾ. ਵਿਜੈ ਕੁਮਾਰ ਨੂੰ ਗੁਰਦਾਸਪੁਰ, ਡਾ. ਕਿਰਨ ਬਾਲਾ ਨੂੰ ਪਠਾਨਕੋਟ, ਡਾ. ਦਲਜੀਤ ਸਿੰਘ ਨੂੰ ਵਿਭਾਗ ਦੇ ਮੁੱਖ ਦਫ਼ਤਰ, ਡਾ. ਦਵਿੰਦਰਜੀਤ ਕੌਰ ਨੂੰ ਫ਼ਤਹਿਗੜ੍ਹ ਸਾਹਿਬ, ਡਾ. ਗੁਰਪ੍ਰੀਤ ਸਿੰਘ ਨੂੰ ਤਰਨਤਾਰਨ, ਡਾ. ਬਲਵਿੰਦਰ ਕੁਮਾਰ ਨੂੰ ਹੁਸ਼ਿਆਰਪੁਰ, ਡਾ. ਰਮਿੰਦਰ ਕੌਰ ਨੂੰ ਪਟਿਆਲਾ, ਡਾ. ਜਸਪ੍ਰੀਤ ਕੌਰ ਨੂੰ ਵਿਭਾਗ ਦੇ ਮੁੱਖ ਦਫ਼ਤਰ, ਡਾ. ਰੁਪਿੰਦਰ ਗਿੱਲ ਨੂੰ ਮੋਹਾਲੀ, ਡਾ. ਅਨਿਲ ਕੁਮਾਰ ਗੋਇਲ ਨੂੰ ਫਰੀਦਕੋਟ, ਡਾ. ਰੇਣੂ ਅਗਰਵਾਲ ਨੂੰ ਮੋਗਾ, ਡਾ. ਰਾਜਵਿੰਦਰ ਕੌਰ ਨੂੰ ਕਪੂਰਥਲਾ ਅਤੇ ਡਾ. ਵਨੀਤਾ ਭੁੱਲਰ ਨੂੰ ਬੀ. ਬੀ. ਐੱਮ. ਬੀ. ਤਲਵਾੜਾ ਵਿਚ ਨਿਯੁਕਤੀ ਦੇ ਹੁਕਮ ਜਾਰੀ ਕੀਤੇ ਗਏ ਹਨ।

ਇਹ ਵੀ ਪੜ੍ਹੋ : ਮਰਹੂਮ ਸੰਸਦ ਮੈਂਬਰ ਸੰਤੋਖ ਚੌਧਰੀ ਦੇ ਘਰ ਪਹੁੰਚੇ ਨਵਜੋਤ ਸਿੱਧੂ, ਪਰਿਵਾਰ ਨਾਲ ਮਿਲ ਕੇ ਕੀਤਾ ਦੁੱਖ਼ ਸਾਂਝਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News