ਜਲੰਧਰ ਦੇ 4 ਥਾਣਾ ਮੁਖੀਆਂ ਦੀ ਹੋਈ ਬਦਲੀ, 2 SHO ਲਾਈਨ ਹਾਜ਼ਰ

Wednesday, Sep 20, 2023 - 05:48 AM (IST)

ਜਲੰਧਰ ਦੇ 4 ਥਾਣਾ ਮੁਖੀਆਂ ਦੀ ਹੋਈ ਬਦਲੀ, 2 SHO ਲਾਈਨ ਹਾਜ਼ਰ

ਜਲੰਧਰ: ਅੱਜ ਜਲੰਧਰ ਦੇ ਪੁਲਸ ਕਮਿਸ਼ਨਰ ਵੱਲੋਂ ਥਾਣਾ ਮੁਖੀਆਂ ਦੀ ਬਦਲੀ ਕੀਤੀ ਗਈ। ਜਲੰਧਰ ਕਮਿਸ਼ਨਰੇਟ ਦੇ 4 ਥਾਣਿਆਂ ਦੇ ਐੱਸ.ਐੱਚ.ਓ. ਦੀ ਬਦਲੀ ਕੀਤੀ ਗਈ ਹੈ। ਦਰਅਸਲ, ਪੁਲਸ ਕਮਿਸ਼ਨਰ ਵੱਲੋਂ 2 ਥਾਣਾ ਮੁਖੀਆਂ ਨੂੰ ਲਾਈਨ ਹਾਜ਼ਰ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਭਾਰਤ ਦੀ ਕੈਨੇਡੀਅਨ ਡਿਪਲੋਮੈਟ ਖ਼ਿਲਾਫ਼ ਕਾਰਵਾਈ ਮਗਰੋਂ ਜਸਟਿਨ ਟਰੂਡੋ ਦਾ ਵੱਡਾ ਬਿਆਨ

ਜਾਣਕਾਰੀ ਮੁਤਾਬਕ ਥਾਣਾ ਨੰ. 7 ਦੇ ਐੱਸ.ਐੱਚ.ਓ ਪਰਮਿੰਦਰ ਸਿੰਘ ਅਤੇ ਮਹਿਲਾ ਥਾਣੇ ਦੀ ਸੁਰਿੰਦਰ ਕੌਰ ਨੂੰ ਲਾਈਨ ਹਾਜ਼ਰ ਕੀਤਾ ਗਿਆ ਹੈ। ਐੱਸ.ਐੱਚ.ਓ ਪਰਮਿੰਦਰ ਸਿੰਘ ਦੀ ਥਾਂ 'ਤੇ ਹੁਣ ਮੁਕੇਸ਼ ਕੁਮਾਰ ਨੂੰ ਥਾਣਾ ਨੰ. 7 ਵਿਚ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਉੱਥੇ ਹੀ ਸੁਰਿੰਦਰ ਕੌਰ ਦੀ ਜਗ੍ਹਾ ਹੁਣ ਅਨੂੰ ਪਲਿਆਲ ਨੂੰ ਮਹਿਲਾ ਥਾਣੇ ਦੀ ਮੁਖੀ ਨਿਯੁਕਤ ਕੀਤਾ ਗਿਆ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News