ਲਾਪ੍ਰਵਾਹੀ ਕਾਰਨ ਚੰਡੀਗੜ੍ਹ ਰੇਲਵੇ ਸਟੇਸ਼ਨ ਦੇ ਸੁਪਰਡੈਂਟ ਦਾ ਤਬਾਦਲਾ

Thursday, Nov 30, 2023 - 11:26 PM (IST)

ਚੰਡੀਗੜ੍ਹ (ਹਾਂਡਾ) : ਅਣਗਹਿਲੀ ਵਰਤਣ ਕਾਰਨ ਚੰਡੀਗੜ੍ਹ ਰੇਲਵੇ ਸਟੇਸ਼ਨ ਦੇ ਸੁਪਰਡੈਂਟ (ਐੱਸ. ਐੱਸ.) ਤੋਂ ਚਾਰਜ ਵਾਪਸ ਲੈ ਕੇ ਉਨ੍ਹਾਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਚੰਡੀਗੜ੍ਹ ਰੇਲਵੇ ਸਟੇਸ਼ਨ ਮੌਜੂਦਾ ਸਮੇਂ ਬਿਨ੍ਹਾਂ ਸਟੇਸ਼ਨ ਸੁਪਰਡੈਂਟ ਦੇ ਚੱਲ ਰਿਹਾ ਹੈ। ਇਨ੍ਹੀਂ ਦਿਨੀਂ ਉਕਤ ਜ਼ਿੰਮੇਵਾਰੀ ਡਿਪਟੀ ਐੱਸ. ਐੱਸ. ਕੋਲ ਹੈ। ਹੁਕਮਾਂ ਦੇ ਤੁਰੰਤ ਬਾਅਦ ਕਮਰੇ ਦੇ ਬਾਹਰ ਲੱਗੀ ਸਟੇਸ਼ਨ ਸੁਪਰਡੈਂਟ ਦੇ ਨਾਂ ਅਤੇ ਅਹੁਦੇ ਦੀ ਪਲੇਟ ਵੀ ਹਟਾ ਦਿੱਤੀ ਗਈ। ਇਸ ਦੀ ਪੁਸ਼ਟੀ ਕਰਦਿਆਂ ਅੰਬਾਲਾ ਡਵੀਜ਼ਨਲ ਰੇਲਵੇ ਮੈਨੇਜਰ (ਡੀ. ਆਰ. ਐੱਮ.) ਮਨਦੀਪ ਸਿੰਘ ਭਾਟੀਆ ਨੇ ਦੱਸਿਆ ਕਿ ਐੱਸ. ਐੱਸ. ਦਾ ਤਬਾਦਲਾ ਲਾਪ੍ਰਵਾਹੀ ਦੇ ਦੋਸ਼ਾਂ ਤਹਿਤ ਕੀਤਾ ਗਿਆ ਹੈ, ਜਿਸ ਨਾਲ ਰੇਲਵੇ ਨੂੰ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਸਟੇਸ਼ਨ ਸੁਪਰਡੈਂਟ ਦਾ ਫਰਜ਼ ਬਣਦਾ ਹੈ ਕਿ ਉਹ ਰਵਾਨਗੀ ਤੋਂ ਪਹਿਲਾਂ ਗੱਡੀਆਂ ਦੀ ਜਾਂਚ ਕਰ ਕੇ ਯਕੀਨੀ ਬਣਾਵੇ ਕਿ ਕੀ ਹੁਕਮਾਂ ਦੀ ਸਹੀ ਢੰਗ ਨਾਲ ਪਾਲਣਾ ਹੋਈ ਹੈ ਪਰ ਉਨ੍ਹਾਂ ਨੇ ਲਾਪ੍ਰਵਾਹੀ ਵਰਤੀ। ਉਨ੍ਹਾਂ ਦੀ ਲਾਪ੍ਰਵਾਹੀ ਕਾਰਨ ਲਖਨਊ ਤੋਂ ਲਿਆਂਦਾ ਗਿਆ ਰੈਕ (ਬੋਗੀ) ਲਾਕ ਹੋਣ ਕਾਰਨ ਖਾਲ੍ਹੀ ਹੀ ਰਵਾਨਾ ਹੋ ਗਿਆ। ਵੇਟਿੰਗ ਲਿਸਟ ਦੇ ਯਾਤਰੀਆਂ ਨੂੰ ਜਗ੍ਹਾ ਨਹੀਂ ਮਿਲੀ ਅਤੇ ਰੇਲਵੇ ਨੂੰ ਰਿਫੰਡ ਕਰਨਾ ਪਿਆ। ਡੀ. ਆਰ. ਐੱਮ. ਨੇ ਦੱਸਿਆ ਕਿ ਇਕ ਰੈਕ ਵਿਚ 70 ਯਾਤਰੀ ਬੈਠਦੇ ਹਨ ਅਤੇ ਉਸ ਦਿਨ 35 ਤੋਂ 40 ਯਾਤਰੀ ਵੇਟਿੰਗ ਲਿਸਟ ਵਿਚ ਸਨ, ਜੋ ਐੱਸ. ਐਸ. ਦੀ ਲਾਪ੍ਰਵਾਹੀ ਕਾਰਨ ਟ੍ਰੇਨ ਵਿਚ ਨਹੀਂ ਚੜ੍ਹ ਸਕੇ।

ਇਹ ਵੀ ਪੜ੍ਹੋ : ਕਰੋੜਾਂ ਖਰਚਣ ਤੋਂ ਬਾਅਦ ਵੀ ਨਹੀਂ ਘਟਿਆ ਮਹਾਨਗਰ ਦਾ ਪ੍ਰਦੂਸ਼ਣ ਪੱਧਰ, ਸਰਕਾਰ ਨੇ ਮੰਗਿਆ ਫੰਡ ਦਾ ਹਿਸਾਬ

ਇਹ ਬਣਿਆ ਚਰਚਾ ਦਾ ਵਿਸ਼ਾ
ਦਿਲਚਸਪ ਗੱਲ ਇਹ ਹੈ ਕਿ ਐੱਸ. ਐੱਸ. ਦੇ ਤਬਾਦਲੇ ਦਾ ਇਕ ਹੋਰ ਕਾਰਨ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਕੁਝ ਦਿਨ ਪਹਿਲਾਂ ਡੀ. ਆਰ. ਐੱਮ. ਸਟੇਸ਼ਨ ’ਤੇ ਸਨ ਅਤੇ ਐੱਸ. ਐਸ. ਨੂੰ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਕਰਨ ਲਈ ਕਿਹਾ ਗਿਆ ਸੀ। ਖਾਣਾ ਠੀਕ ਨਹੀਂ ਸੀ, ਜਿਸ ਕਾਰਨ ਸਟੇਸ਼ਨ ਸੁਪਰਡੈਂਟ ਨਾਲ ਬਹਿਸ ਵੀ ਹੋ ਗਈ ਸੀ। ਇਸ ਸਬੰਧੀ ਡੀ. ਆਰ. ਐੱਮ. ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਗੱਲ ਟਾਲ ਦਿੱਤੀ। ਉਨ੍ਹਾਂ ਕਿਹਾ ਕਿ ਜਲਦੀ ਹੀ ਚੰਡੀਗੜ੍ਹ ਰੇਲਵੇ ਸਟੇਸ਼ਨ ਲਈ ਸਟੇਸ਼ਨ ਸੁਪਰਡੈਂਟ ਦੀ ਨਿਯੁਕਤੀ ਕਰ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ : ਪਹਿਲਾਂ ਤਿੰਨਾਂ ਦੋਸਤਾਂ ਨੇ ਪੀਤੀ ਸ਼ਰਾਬ, ਫਿਰ ਪਾਇਆ ਭੰਗੜਾ, ਅੱਧੇ ਘੰਟੇ ਬਾਅਦ ਵਾਪਰ ਗਈ ਅਣਹੋਣੀ

 

‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Anuradha

Content Editor

Related News