ਮਾਨਸਾ ਪੁਲਸ ਪ੍ਰਸ਼ਾਸਨ ਨੇ ਤਿੰਨ ਥਾਣਾ ਮੁੱਖੀ ਦੇ ਕੀਤੇ ਤਬਾਦਲੇ

11/17/2017 11:46:50 AM


ਮਾਨਸਾ (ਮਿੱਤਲ) - ਮਾਨਸਾ ਪੁਲਸ ਪ੍ਰਸ਼ਾਸਨ ਵੱਲੋਂ ਬਰੇਟਾ ਥਾਣਾ ਦੇ ਮੁੱਖੀ ਨੂੰ ਜਸਵੀਰ ਸਿੰਘ ਨੂੰ ਜੋਗਾ ਥਾਣੇ ਦਾ ਮੁੱਖੀ ਲਾਇਆ ਗਿਆ ਹੈ, ਜੋਗਾ ਥਾਣੇ ਦੇ ਮੁੱਖੀ ਅਭੈ ਕੁਮਾਰ ਨੂੰ ਐੱਸ. ਐੱਸ. ਪੀ. ਦਫਤਰ ਮਾਨਸਾ ਅਤੇ ਪੁਲਸ ਲਾਈਨ ਮਾਨਸਾ ਤੋਂ ਇੰ: ਬਲਜੀਤ ਸਿੰਘ ਬਰਾੜ ਨੂੰ ਬਰੇਟਾ ਥਾਣਾ ਦਾ ਮੁੱਖੀ ਲਾਇਆ ਗਿਆ ਹੈ। ਬਰੇਟਾ ਥਾਣਾ ਦਾ ਮੁੱਖੀ ਚਾਰਜ ਸੰਭਾਲਣ ਤੋਂ ਬਾਅਦ ਜੱਗ ਬਾਣੀ ਨਾਲ ਫੋਨ ਤੇ ਗੱਲਬਾਤ ਕਰਦਿਆਂ ਸ: ਬਲਜੀਤ ਸਿੰਘ ਬਰਾੜ ਨੇ ਕਿਹਾ ਕਿ ਜ਼ਿਲ੍ਹਾ ਪੁਲਸ ਮੁੱਖੀ ਪਰਮਬੀਰ ਸਿੰਘ ਪਰਮਾਰ ਦੀਆਂ ਸਖਤ ਹਦਾਇਤਾਂ ਤੇ ਨਸ਼ਾ ਤਸਕਰਾਂ, ਗੁੰਡਾ ਅਨਸਰਾਂ ਨੂੰ ਪੁਲਸ ਸਿਰ ਚੁੱਕਣ ਨਹੀ ਦੇਵੇਗੀ। ਉਨ੍ਹਾਂ ਨੇ ਇਸ ਕੰਮ ਦੇ ਲਈ ਲੋਕਾਂ ਤੋਂ ਸਹਿਯੋਗ ਦੀ ਵੀ ਮੰਗ ਕੀਤੀ ।


Related News