ਯਾਤਰੀਆਂ ਲਈ ਅਹਿਮ ਖ਼ਬਰ: ਲੁਧਿਆਣਾ ਸਟੇਸ਼ਨ ’ਤੇ ਨਹੀਂ ਰੁਕਣਗੀਆਂ ਜਲੰਧਰ ਤੋਂ ਚੱਲਣ ਵਾਲੀਆਂ ਇਹ ਰੇਲਾਂ

Saturday, Jun 10, 2023 - 05:02 PM (IST)

ਜਲੰਧਰ (ਪੰਕੇਸ)–ਜਲੰਧਰ ਤੋਂ ਚੱਲਣ ਵਾਲੀਆਂ 11 ਟਰੇਨਾਂ ਦਾ ਸਟਾਪੇਜ 15 ਅਤੇ 20 ਜੂਨ ਤੋਂ ਬਅਦ ਲੁਧਿਆਣਾ ਸਟੇਸ਼ਨ ’ਤੇ ਨਹੀਂ ਹੋਵੇਗਾ ਕਿਉਂਕਿ ਲੁਧਿਆਣਾ ਸਟੇਸ਼ਨ ਦੀ ਰੀ-ਡਿਵੈੱਲਪਮੈਂਟ ਹੋ ਰਹੀ ਹੈ, ਭਾਵ ਪੂਰੇ ਸਟੇਸ਼ਨ ਦਾ ਨਕਸ਼ਾ ਹੀ ਬਦਲਿਆ ਜਾ ਰਿਹਾ ਹੈ।
ਟਰੇਨਾਂ ਕਾਰਨ ਕੰਮ ਪ੍ਰਭਾਵਿਤ ਨਾ ਹੋਵੇ ਅਤੇ ਹੋਰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਯਾਤਰੀ ਨੂੰ ਨਾ ਆਵੇ, ਇਸ ਦੇ ਲਈ ਫਿਰੋਜ਼ਪੁਰ ਮੰਡਲ ਨੇ ਕੁਝ ਸਮੇਂ ਲਈ ਜਲੰਧਰ ਤੋਂ ਦੂਜੇ ਸੂਬਿਆਂ ਨੂੰ ਜਾਣ ਵਾਲੀਆਂ ਟਰੇਨਾਂ ਜਿਹੜੀਆਂ ਲੁਧਿਆਣਾ ਤੋਂ ਹੋ ਕੇ ਜਾਂਦੀਆਂ ਹਨ, ਉਨ੍ਹਾਂ ਦਾ ਸਟਾਪੇਜ ਢੰਡਾਰੀ ਕਲਾਂ ਵਿਚ ਰੱਖਿਆ ਹੈ। ਇਸ ਦੇ ਨਾਲ ਹੀ ਆਰਾਮ ਕਰਨ ਅਤੇ ਰਾਤ ਰੁਕਣ ਲਈ ਰਿਟਾਇਰਿੰਗ ਰੂਮ ਵਿਚ ਬੁਕਿੰਗ ਵੀ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤੀ ਜਾਵੇਗੀ। ਸਟੇਸ਼ਨ ’ਤੇ ਕੰਮ ਚੱਲਦਾ ਹੋਣ ਕਾਰਨ ਯਾਤਰੀ ਪ੍ਰੇਸ਼ਾਨ ਨਾ ਹੋਣ, ਇਸ ਲਈ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ। ਜਲੰਧਰੋਂ ਲੁਧਿਆਣਾ ਜਾਣ ਵਾਲੀਆਂ 11 ਟਰੇਨਾਂ ਨੂੰ 6 ਕਿਲੋਮੀਟਰ ਪਹਿਲਾਂ ਹੀ ਸਟਾਪੇਜ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ- ਮਲੋਟ 'ਚ ਵੱਡੀ ਵਾਰਦਾਤ, ਤੜਕਸਾਰ ਡਾਕਟਰ ਦਾ ਬੇਰਹਿਮੀ ਨਾਲ ਕਤਲ

ਕਰੋੜਾਂ ਰੁਪਏ ਲਾ ਕੇ ਬਦਲਿਆ ਜਾ ਰਿਹਾ ਸਟੇਸ਼ਨਾਂ ਦਾ ਨਕਸ਼ਾ
ਫਿਰੋਜ਼ਪੁਰ ਮੰਡਲ ਕਰੋੜਾਂ ਰੁਪਏ ਲਾ ਕੇ ਅੰਗਰੇਜ਼ਾਂ ਦੇ ਜ਼ਮਾਨੇ ਦੇ ਸਟੇਸ਼ਨਾਂ ਵਿਚ ਬਦਲਾਅ ਕਰਨ ਜਾ ਰਿਹਾ ਹੈ, ਜਿਸ ਵਿਚ ਯਾਤਰੀਆਂ ਦੀਆਂ ਸੁੱਖ-ਸਹੂਲਤਾਂ ਦਾ ਹਰ ਤਰ੍ਹਾਂ ਦਾ ਪ੍ਰਬੰਧ ਹੋਵੇਗਾ। ਯਾਤਰੀਆਂ ਦੇ ਬੈਠਣ, ਆਰਾਮ ਕਰਨ ਅਤੇ ਉਡੀਕ ਕਰਨ ਤੋਂ ਲੈ ਕੇ ਹਰੇਕ ਸਹੂਲਤ ਦਾ ਧਿਆਨ ਰੱਖਿਆ ਗਿਆ ਹੈ। ਇਕ ਤਰ੍ਹਾਂ ਨਾਲ ਸਟੇਸ਼ਨ ਵਿਚ ਦਾਖਲ ਹੁੰਦੇ ਹੀ ਆਰਾਮ ਮਿਲੇਗਾ ਕਿਉਂਕਿ ਵੈਂਟੀਲੇਸ਼ਨ ਅਤੇ ਸਾਫ਼ ਪਾਣੀ ਦਾ ਇੰਤਜ਼ਾਮ ਪੂਰੀ ਤਰ੍ਹਾਂ ਸਟੇਸ਼ਨ ’ਤੇ ਰਹੇਗਾ। ਜਲੰਧਰ ਕੈਂਟ ਸਟੇਸ਼ਨ ਤੋਂ ਬਾਅਦ ਜਲੰਧਰ ਸਿਟੀ ਸਟੇਸ਼ਨ ਦਾ ਨਕਸ਼ਾ 300 ਕਰੋੜ ਤੋਂ ਵੱਧ ਲਾ ਕੇ ਬਦਲਿਆ ਜਾਵੇਗਾ। ਇਸ ਪ੍ਰਾਜੈਕਟ ਨੂੰ ਹਰੀ ਝੰਡੀ ਅਗਲੇ ਸਾਲ ਦੇ ਸ਼ੁਰੂਆਤ ਵਿਚ ਮਿਲ ਸਕਦੀ ਹੈ। ਅਜੇ ਫਿਲਹਾਲ ਰੇਲਵੇ ਵੱਲੋਂ ਜਲੰਧਰ ਕੈਂਟ ਅਤੇ ਲੁਧਿਆਣਾ ਸਟੇਸ਼ਨ ਦਾ ਕੰਮ ਕਾਫ਼ੀ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ।

ਜਲੰਧਰ ਤੋਂ ਜਾਣ ਵਾਲੇ ਯਾਤਰੀ ਪ੍ਰੇਸ਼ਾਨ ਨਾ ਹੋਣ, ਇਸ ਲਈ ਪਹਿਲਾਂ ਦਿੱਤੀ ਗਈ ਹੈ ਜਾਣਕਾਰੀ
ਰੇਲਵੇ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੁਧਿਆਣਾ ਤੋਂ 6 ਕਿਲੋਮੀਟਰ ਪਹਿਲਾਂ ਹੀ ਢੰਡਾਰੀ ਕਲਾਂ ਵਿਚ ਵੱਡਾ ਸਟੇਸ਼ਨ ਹੈ। ਜਿਹੜੇ ਯਾਤਰੀ ਲੁਧਿਆਣਾ ਜਾ ਰਹੇ ਹਨ, ਉਹ ਪਹਿਲਾਂ ਹੀ ਆਪਣਾ ਇੰਤਜ਼ਾਮ ਕਰਕੇ ਰੱਖਣ ਤਾਂ ਕਿ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਆਵੇ। ਰੇਲਵੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 15 ਜੂਨ ਤੋਂ ਬਾਅਦ ਅਗਲੇ ਹੁਕਮਾਂ ਤਕ ਟਰੇਨਾਂ ਢੰਡਾਰੀ ਕਲਾਂ ਵਿਚ ਹੀ ਰੁਕਣਗੀਆਂ।

ਇਹ ਵੀ ਪੜ੍ਹੋ- ਬਨੂੜ ਵਿਖੇ ਮਨੀਪੁਰ ਤੋਂ ਪੜ੍ਹਨ ਆਏ ਵਿਦਿਆਰਥੀ ਨੇ ਦੇਰ ਰਾਤ ਚੁੱਕਿਆ ਖ਼ੌਫ਼ਨਾਕ ਕਦਮ

ਇਹ ਟਰੇਨਾਂ 15 ਜੂਨ ਤੋਂ ਬਾਅਦ ਢੰਡਾਰੀ ਕਲਾਂ ਸਟੇਸ਼ਨ ’ਤੇ ਰੁਕਣਗੀਆਂ
ਅੰਮ੍ਰਿਤਸਰ-ਹਰਿਦੁਆਰ (12054), ਅੰਮ੍ਰਿਤਸਰ-ਬਨਮਨਖੀ (14618), ਜਲੰਧਰ ਸਿਟੀ-ਦਰਭੰਗਾ (22552), ਅੰਮ੍ਰਿਤਸਰ-ਨਿਊ ਜਲਪਾਈਗੁੜੀ (12408), ਅੰਮ੍ਰਿਤਸਰ-ਦਰਭੰਗਾ (15212)
ਇਹ 6 ਟਰੇਨਾਂ 20 ਜੂਨ ਤੋਂ ਬਾਅਦ ਢੰਡਾਰੀ ਕਲਾਂ ਵਿਚ ਰੁਕਣਗੀਆਂ
ਅੰਮ੍ਰਿਤਸਰ-ਇੰਦੌਰ (19326), ਅੰਮ੍ਰਿਤਸਰ-ਸਹਰਸਾ (12204), ਅੰਮ੍ਰਿਤਸਰ-ਨਵੀਂ ਦਿੱਲੀ (12498), ਅੰਮ੍ਰਿਤਸਰ-ਨਵੀਂ ਦਿੱਲੀ (12460) ਅਤੇ ਅੰਮ੍ਰਿਤਸਰ-ਜਯਨਗਰ (14674)।

ਇਹ ਵੀ ਪੜ੍ਹੋ-ਭਾਰੀ ਮੀਂਹ ਮਗਰੋਂ ਗਰਮੀ ਕੱਢਾਉਣ ਲੱਗੀ ਵੱਟ, ਜਾਣੋ ਅਗਲੇ ਦਿਨਾਂ ਦੀ ਮੌਸਮ ਦੀ ਤਾਜ਼ਾ ਅਪਡੇਟ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


shivani attri

Content Editor

Related News