ਕਈ-ਕਈ ਘੰਟੇ ਦੇਰੀ ਨਾਲ ਪੁੱਜ ਰਹੀਆਂ ਟ੍ਰੇਨਾਂ, ਇੰਨੀ ਲੰਬੀ ਉਡੀਕ ਯਾਤਰੀਆਂ ਲਈ ਬਣੀ ਪ੍ਰੇਸ਼ਾਨੀ ਦਾ ਸਬੱਬ

Friday, Nov 29, 2024 - 04:33 AM (IST)

ਕਈ-ਕਈ ਘੰਟੇ ਦੇਰੀ ਨਾਲ ਪੁੱਜ ਰਹੀਆਂ ਟ੍ਰੇਨਾਂ, ਇੰਨੀ ਲੰਬੀ ਉਡੀਕ ਯਾਤਰੀਆਂ ਲਈ ਬਣੀ ਪ੍ਰੇਸ਼ਾਨੀ ਦਾ ਸਬੱਬ

ਜਲੰਧਰ (ਪੁਨੀਤ)– ਚਹੇੜੂ ਸਟੇਸ਼ਨ ਵਾਲਾ ਟਰੈਕ ਸਾਫ ਹੋਣ ਕਾਰਨ ਸ਼ਤਾਬਦੀ ਅਤੇ ਸ਼ਾਨ-ਏ-ਪੰਜਾਬ ਸਮੇਤ ਮਹੱਤਵਪੂਰਨ ਟ੍ਰੇਨਾਂ ਦੀ ਆਵਾਜਾਈ ਸ਼ੁਰੂ ਹੋ ਚੁੱਕੀ ਹੈ, ਜਿਸ ਕਾਰਨ ਯਾਤਰੀਆਂ ਨੂੰ ਆਪਣੇ ਨੇੜਲੇ ਸਟੇਸ਼ਨਾਂ ਤੋਂ ਟ੍ਰੇਨਾਂ ਮਿਲ ਪਾਉਣਗੀਆਂ। ਹਾਲਤ ਇਹ ਹੈ ਕਿ ਰੂਟ ਸਾਫ ਹੋਣ ਦੇ ਬਾਵਜੂਦ ਟ੍ਰੇਨਾਂ ਦੇ ਲੇਟ ਹੋਣ ਦਾ ਸਿਲਸਿਲਾ ਅਜੇ ਵੀ ਜਾਰੀ ਹੈ, ਜਿਸ ਕਾਰਨ ਯਾਤਰੀਆਂ ਨੂੰ ਉਡੀਕ ਕਰਨ ’ਤੇ ਮਜਬੂਰ ਹੋਣਾ ਪੈ ਰਿਹਾ ਹੈ।

ਇਸੇ ਸਿਲਸਿਲੇ ਵਿਚ ਵੈਸ਼ਨੋ ਦੇਵੀ ਜਾਣ ਵਾਲੀ ਕਟੜਾ ਸਪੈਸ਼ਲ 09321 ਆਪਣੇ ਤੈਅ ਸਮੇਂ ਤੋਂ 11 ਘੰਟੇ ਦੀ ਦੇਰੀ ਨਾਲ ਰਾਤ 8 ਵਜੇ ਤੋਂ ਬਾਅਦ ਕੈਂਟ ਪਹੁੰਚੀ। ਇਸੇ ਤਰ੍ਹਾਂ ਸ਼ਾਨ-ਏ-ਪੰਜਾਬ, ਊਧਮਪੁਰ ਸੁਪਰਫਾਸਟ ਸਮੇਤ ਕਈ ਮਹੱਤਵਪੂਰਨ ਟ੍ਰੇਨਾਂ 6 ਘੰਟੇ ਤਕ ਲੇਟ ਰਹੀਆਂ, ਜੋ ਕਿ ਯਾਤਰੀਆਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਿਆ। ਉਥੇ ਹੀ, ਸ਼ਤਾਬਦੀ ਅਤੇ ਵੰਦੇ ਭਾਰਤ ਵਰਗੀਆਂ ਕਈ ਮੁੱਖ ਟ੍ਰੇਨਾਂ ਆਨਟਾਈਮ ਸਪਾਟ ਹੋਈਆਂ।

ਟ੍ਰੇਨਾਂ ਦੀ ਦੇਰੀ ਦੀ ਗੱਲ ਕੀਤੀ ਜਾਵੇ ਤਾਂ 2-3 ਘੰਟੇ ਉਡੀਕ ਕਰਨਾ ਯਾਤਰੀਆਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਦਾ ਹੈ। ਉਥੇ ਹੀ, ਜਦੋਂ ਟ੍ਰੇਨਾਂ 5-6 ਘੰਟੇ ਅਤੇ ਇਸ ਤੋਂ ਵੱਧ ਸਮੇਂ ਦੀ ਦੇਰੀ ਨਾਲ ਪਹੁੰਚਦੀਆਂ ਹਨ ਤਾਂ ਯਾਤਰੀਆਂ ਦਾ ਪੂਰਾ ਸ਼ੈਡਿਊਲ ਖਰਾਬ ਹੋ ਜਾਂਦਾ ਹੈ।

PunjabKesari

ਇਹ ਵੀ ਪੜ੍ਹੋ- ਨਸ਼ਾ ਛੁਡਾਊ ਕੇਂਦਰ ਰਹਿ ਕੇ ਵੀ ਨਾ ਸੁਧਰਿਆ ਮਾਪਿਆਂ ਦਾ ਇਕਲੌਤਾ ਪੁੱਤ, ਆਉਂਦੇ ਹੀ ਲਾ ਲਿਆ 'ਮੌਤ ਦਾ ਟੀਕਾ'

ਇਸੇ ਸਿਲਸਿਲੇ ਵਿਚ ਵੱਖ-ਵੱਖ ਰੂਟਾਂ ਦੀਆਂ ਟ੍ਰੇਨਾਂ ਘੰਟਿਆਬੱਧੀ ਦੇਰੀ ਨਾਲ ਪਹੁੰਚੀਆਂ, ਜਿਸ ਕਾਰਨ ਯਾਤਰੀਆਂ ਵਿਚ ਪ੍ਰੇਸ਼ਾਨੀ ਦਾ ਆਲਮ ਦੇਖਣ ਨੂੰ ਮਿਲਿਆ। ਇਨ੍ਹਾਂ ਟ੍ਰੇਨਾਂ ਵਿਚ ਅੰਮ੍ਰਿਤਸਰ ਕਰਮਭੂਮੀ ਐਕਸਪ੍ਰੈੱਸ 12407 ਲੱਗਭਗ 6 ਘੰਟੇ ਦੀ ਦੇਰੀ ਨਾਲ ਪਹੁੰਚੀ, ਜਦਕਿ ਊਧਮਪੁਰ ਸੁਪਰਫਾਸਟ 20847 ਸਾਢੇ 5 ਘੰਟੇ ਲੇਟ ਰਹੀ। ਸ਼ਾਨ-ਏ-ਪੰਜਾਬ 12497 ਦਿੱਲੀ ਤੋਂ ਆਉਂਦੇ ਸਮੇਂ ਪੌਣੇ ਘੰਟੇ ਦੀ ਦੇਰੀ ਨਾਲ ਪਹੁੰਚੀ ਜਦਕਿ ਅੰਮ੍ਰਿਤਸਰ ਤੋਂ ਦਿੱਲੀ ਜਾਂਦੇ ਸਮੇਂ 12498 ਲੱਗਭਗ 55 ਮਿੰਟ ਦੀ ਦੇਰੀ ਨਾਲ ਸ਼ਾਮ 5 ਵਜੇ ਤੋਂ ਬਾਅਦ ਸਿਟੀ ਸਟੇਸ਼ਨ ’ਤੇ ਪਹੁੰਚੀ।

ਅਰਚਨਾ ਐਕਸਪ੍ਰੈੱਸ 12355 ਆਪਣੇ ਤੈਅ ਸਮੇਂ ਸਵੇਰੇ 6.31 ਤੋਂ ਲੱਗਭਗ 3.45 ਘੰਟੇ ਦੀ ਦੇਰੀ ਨਾਲ 10.16 ਵਜੇ ਕੈਂਟ ਸਟੇਸ਼ਨ ’ਤੇ ਪਹੁੰਚੀ ਅਤੇ 12357 ਦੁਰਗਿਆਣਾ ਐਕਸਪ੍ਰੈੱਸ ਸ਼ਾਮ 3.40 ਤੋਂ 2.45 ਘੰਟੇ ਤੋਂ ਵੱਧ ਦੀ ਦੇਰੀ ਨਾਲ ਸਾਢੇ ਛੇ ਵਜੇ ਦੇ ਲੱਗਭਗ ਪਹੁੰਚੀ। ਉਥੇ ਹੀ, 1 ਘੰਟਾ ਅਤੇ ਇਸ ਤੋਂ ਵੱਧ ਲੇਟ ਰਹਿਣ ਵਾਲੀਆਂ ਟ੍ਰੇਨਾਂ ਵਿਚ ਗੋਲਡਨ ਟੈਂਪਲ, ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ, ਮਾਲਵਾ ਐਕਸਪ੍ਰੈੱਸ, ਜਨਨਾਇਕ ਐਕਸਪ੍ਰੈੱਸ, ਹਾਵੜਾ ਮੇਲ, ਅੰਮ੍ਰਿਤਸਰ ਐਕਸਪ੍ਰੈੱਸ, ਜੇਹਲਮ ਐਕਸਪ੍ਰੈੱਸ ਆਦਿ ਟ੍ਰੇਨਾਂ ਸ਼ਾਮਲ ਰਹੀਆਂ।

ਇਹ ਵੀ ਪੜ੍ਹੋ- ਘਰ ਛੱਡ ਪ੍ਰੇਮੀ ਨਾਲ ਫਰਾਰ ਹੋ ਗਈ ਮਾਂ, ਪੁੱਤ ਨੇ ਸੜਕ ਵਿਚਾਲੇ ਘੇਰ ਕੇ ਗੋਲ਼ੀਆਂ ਨਾਲ ਭੁੰਨ੍ਹ'ਤਾ ਮਾਂ ਦਾ ਆਸ਼ਕ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News