ਰੇਲ ਗੱਡੀ ਹੇਠ ਆਉਣ ਨਾਲ ਇਕ ਨੌਜਵਾਨ ਦੀ ਮੌਤ, ਇਕ ਨੇ ਕੀਤੀ ਖ਼ੁਦਕੁਸ਼ੀ

Tuesday, Mar 23, 2021 - 05:35 PM (IST)

ਰੇਲ ਗੱਡੀ ਹੇਠ ਆਉਣ ਨਾਲ ਇਕ ਨੌਜਵਾਨ ਦੀ ਮੌਤ, ਇਕ ਨੇ ਕੀਤੀ ਖ਼ੁਦਕੁਸ਼ੀ

ਬਠਿੰਡਾ (ਸੁਖਵਿੰਦਰ)- ਵੱਖ-ਵੱਖ ਥਾਵਾਂ 'ਤੇ ਰੇਲ ਗੱਡੀ ਹੇਠ ਛਾਲ ਮਾਰ ਕੇ 2 ਲੋਕਾਂ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਜਾਣਕਾਰੀ ਅਨੁਸਾਰ ਬਠਿੰਡਾ ਫਿਰੋਜ਼ਪੁਰ ਰੇਲਵੇ ਲਾਈਨ 'ਤੇ ਚੰਦਭਾਨ ਡ੍ਰੇਨ ਨਜ਼ੀਦੀਕ ਇਕ ਨੌਜਵਾਨ ਰੇਲ ਗੱਡੀ ਹੇਠ ਵੱਢਿਆ ਗਿਆ। ਸੂਚਨਾ ਮਿਲਣ 'ਤੇ ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬ੍ਰਿਗੇਡ ਦੇ ਮੈਂਬਰ ਰਜਿੰਦਰ ਕੁਮਾਰ ਅਤੇ ਥਾਣਾ ਜੀ.ਆਰ.ਪੀ.ਦੇ ਗੁਰਲਾਲ ਸਿੰਘ ਪੁਲਸ ਪਾਰਟੀ ਸਮੇਤ ਘਟਨਾ ਸਥਾਨ ਪਹੁੰਚੇ। ਪੁਲਸ ਦੀ ਕਾਰਵਾਈ ਤੋਂ ਬਾਅਦ ਸਹਾਰਾ ਦੀ ਟੀਮ ਦੇ ਰਜਿੰਦਰ ਕੁਮਾਰ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਪਹੁੰਚਾਇਆ। ਮ੍ਰਿਤਕ ਦੀ ਸ਼ਨਾਖਤ ਲਵਪ੍ਰੀਤ ਸਿੰਘ (26) ਵਾਸੀ ਚੰਦਭਾਨ ਵਜੋਂ ਹੋਈ।

ਇਧਰ ਬਠਿੰਡਾ-ਪਟਿਆਲਾ ਰੇਲਵੇ ਲਾਈਨ 'ਤੇ ਇਕ ਵਿਅਕਤੀ ਨੇ ਰੇਲ ਗੱਡੀ ਹੇਠ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ। ਸਹਾਰਾ ਦੀ ਟੀਮ ਨੇ ਇਸ ਦੀ ਸੂਚਨਾ ਜੀ.ਆਰ.ਪੀ. ਨੂੰ ਦਿੱਤੀ ਜੋ ਮੌਕੇ ’ਤੇ ਪਹੁੰਚੀ। ਪੁਲਸ ਦੀ ਜਾਂਚ ਤੋਂ ਬਾਅਦ ਸਹਾਰਾ ਵਰਕਰਾਂ ਨੇ ਲਾਸ਼ ਨੂੰ ਸਿਵਲ ਹਸਪਤਾਲ ਪਹੁੰਚਾਇਆ। ਮ੍ਰਿਤਕ ਦੀ ਸ਼ਨਾਖ਼ਤ ਨਰਿੰਦਰਪਾਲ ਸਿੰਘ (58) ਪੁੱਤਰ ਦੇਵ ਪ੍ਰਕਾਸ਼ ਵਾਸੀ ਸਿਲਵਰ ਆਕਸ ਕਲੋਨੀ ਵਜੋਂ ਹੋਈ  ਹੈ। ਮ੍ਰਿਤਕ ਮਾਨਸਿਕ ਪ੍ਰੇਸ਼ਾਨ ਸੀ। ਪੁਲਸ ਨੇ ਦੋਵਾਂ ਮਾਮਲਿਆਂ ਵਿਚ ਅਗਲੀ ਕਾਰਵਾਈ ਕਰ ਰਹੀ ਹੈ।


author

Gurminder Singh

Content Editor

Related News