ਸੰਘਣੀ ਧੁੰਦ ਦਰਮਿਆਨ ਰੇਲ ਦਾ ਸਫ਼ਰ ਹੋਇਆ ਔਖਾ, ਠੰਡ 'ਚ ਠਰਦੇ ਯਾਤਰੀ ਕਰ ਰਹੇ ਟਰੇਨਾਂ ਦੀ ਉਡੀਕ
Friday, Dec 29, 2023 - 09:01 AM (IST)

ਲੁਧਿਆਣਾ (ਗੌਤਮ) : ਉੱਤਰ ਭਾਰਤ ’ਚ ਦੂਜੇ ਦਿਨ ਵੀ ਸੰਘਣੀ ਧੁੰਦ ਕਾਰਨ ਜ਼ੀਰੋ ਵਿਜ਼ੀਬਿਲਟੀ ਹੋਣ ਕਾਰਨ ਟਰੇਨਾਂ ਦੀ ਰਫ਼ਤਾਰ ਰੁਕੀ ਰਹੀ। ਦਰਜਨ ਤੋਂ ਵੱਧ ਟਰੇਨਾਂ ਆਪਣੇ ਨਿਰਧਾਰਤ ਸਮੇਂ ਤੋਂ ਕਾਫੀ ਪੱਛੜ ਕੇ ਚੱਲੀਆਂ, ਜਿਸ ਕਾਰਨ ਯਾਤਰੀਆਂ ਨੂੰ ਠਰਦੇ ਹੋਏ ਟਰੇਨਾਂ ਦਾ ਇੰਤਜ਼ਾਰ ਕਰਨਾ ਪਿਆ। ਵੀ. ਆਈ. ਪੀ. ਟਰੇਨਾਂ ਦੀ ਰਫ਼ਤਾਰ ਵੀ ਮੱਧਮ ਪੈ ਗਈ। ਹਾਲਾਂਕਿ ਵਿਭਾਗ ਵੱਲੋਂ ਟਰੇਨਾਂ ਦੀ ਸਪੀਡ ਦਰੁੱਸਤ ਰੱਖਣ ਲਈ ਲੋਕੋ ਪਾਇਲਟਾਂ ਨੂੰ ਫੌਗ ਸੇਫਟੀ ਡਿਵਾਈਸ ਵੀ ਮੁਹੱਈਆ ਕਰਵਾਏ ਗਏ ਹਨ ਪਰ ਫਿਰ ਵੀ ਧੁੰਦ ਕਾਰਨ ਟਰੇਨਾਂ ਦੀ ਰਫ਼ਤਾਰ ਮੱਧਮ ਪੈ ਗਈ ਹੈ। ਯਾਤਰੀ ਸਰਦੀ ਤੋਂ ਬਚਣ ਲਈ ਜਿੱਥੇ ਜਗ੍ਹਾ ਮਿਲ ਰਹੀ ਹੈ, ਬੈਠ ਕੇ ਸਮਾਂ ਗੁਜ਼ਾਰ ਰਹੇ ਹਨ। ਨਿਰਮਾਣ ਕਾਰਜਾਂ ਕਾਰਨ ਜਗ੍ਹਾ ਘੱਟ ਹੋਣ ਕਾਰਨ ਯਾਤਰੀ ਪੁਲਾਂ ’ਤੇ ਬੈਠਦੇ ਹਨ।
ਇਹ ਵੀ ਪੜ੍ਹੋ : ਨਵੇਂ ਸਾਲ ਤੋਂ ਪਹਿਲਾਂ AGTF ਨੂੰ ਵੱਡੀ ਸਫ਼ਲਤਾ, ਲਾਰੈਂਸ ਤੇ ਗੋਲਡੀ ਬਰਾੜ ਗੈਂਗ ਦਾ ਖ਼ਤਰਨਾਕ ਗੁਰਗਾ ਕਾਬੂ
ਵੀ. ਆਈ. ਪੀ. ਟਰੇਨਾਂ ਵੀ ਲੇਟ
ਅੰਮ੍ਰਿਤਸਰ ਤੋਂ ਨਾਂਦੇੜ ਵੱਲ ਜਾਣ ਵਾਲੀ ਐਕਸਪ੍ਰੈੱਸ 10 ਘੰਟੇ, ਸ੍ਰੀ ਮਾਤਾ ਵੈਸ਼ਣੋ ਦੇਵੀ ਵੰਦੇ ਭਾਰਤ ਐਕਸਪ੍ਰੈੱਸ 4 ਘੰਟੇ, ਨਵੀਂ ਦਿੱਲੀ ਤੋਂ ਅੰਮ੍ਰਿਤਸਰ ਜਾਣਕਾਰੀ ਸ਼ਤਾਬਦੀ ਐਕਸਪ੍ਰੈੱਸ 4 ਘੰਟੇ, ਦਿੱਲੀ ਅੰਮ੍ਰਿਤਸਰ ਸੁਪਰਫਾਸਟ 10 ਘੰਟੇ, ਨਾਂਦੇੜ ਤੋਂ ਅੰਮ੍ਰਿਤਸਰ ਵੱਲ ਜਾਣ ਵਾਲੀ 8 ਘੰਟੇ, ਪੂਨਾ ਤੋਂ ਜੰਮੂ ਵੱਲ ਜਾਣ ਵਾਲੀ ਪੂਨਾ ਜੰਮੂ ਐਕਸਪ੍ਰੈੱਸ 3 ਘੰਟੇ, ਸ੍ਰੀ ਮਾਤਾ ਵੈਸ਼ਣੋ ਦੇਵੀ ਵੱਲ ਜਾਣ ਵਾਲੀ ਅੰਡੇਮਾਨ ਐਕਸਪ੍ਰੈੱਸ 3 ਘੰਟੇ, ਨਵੀਂ ਦਿੱਲੀ ਤੋਂ ਜੰਮੂ ਵੱਲ ਜਾਣ ਵਾਲੀ ਰਾਜਧਾਨੀ ਐਕਸਪ੍ਰੈੱਸ 5 ਘੰਟੇ, ਅੰਮ੍ਰਿਤਸਰ ਤੋਂ ਬਿਲਾਸਪੁਰ ਵੱਲ ਜਾਣ ਵਾਲੀ ਅੰਮ੍ਰਿਤਸਰ ਬਿਲਾਸਪੁਰ ਐਕਸਪ੍ਰੈੱਸ 7 ਘੰਟੇ, ਮਾਲਵਾ ਐਕਸਪ੍ਰੈੱਸ 11 ਘੰਟੇ, ਐੱਮ. ਸੀ. ਟੀ. ਐੱਮ. ਕੋਟਾ ਐਕਸਪ੍ਰੈੱਸ 1 ਘੰਟਾ, ਜੰਮੂ ਨਵੀਂ ਦਿੱਲੀ ਰਾਜਧਾਨੀ ਐਕਸਪ੍ਰੈੱਸ ਡੇਢ ਘੰਟਾ, ਜੰਮੂ ਤੋਂ ਪੂਨਾ ਵੱਲ ਜਾਣ ਵਾਲੀ ਜੰਮੂ ਪੂਨਾ ਜੇਹਲਮ ਐਕਸਪ੍ਰੈੱਸ 2 ਘੰਟੇ ਲੇਟ ਰਹੀ।
ਇਹ ਵੀ ਪੜ੍ਹੋ : ਮੈਂ ਮੁੱਢ ਤੋਂ ਅਕਾਲੀ ਹਾਂ, ਕਿਸੇ ਤੋਂ ‘ਸਰਟੀਫਿਕੇਟ’ ਦੀ ਲੋੜ ਨਹੀਂ : ਬੀਬੀ ਜਗੀਰ ਕੌਰ
ਫਗਵਾੜਾ, ਦਸੂਹਾ ਅਤੇ ਟਾਂਡਾ ਉੜਮੁੜ ’ਚ ਰੁਕਣਗੀਆਂ ਟਰੇਨਾਂ
ਰੇਲ ਵਿਭਾਗ ਦੇ ਬੁਲਾਰੇ ਮੁਤਾਬਕ ਆਉਣ ਵਾਲੇ ਦਿਨਾਂ ’ਚ ਕੋਲਕਾਤਾ ਤੋਂ ਅੰਮ੍ਰਿਤਸਰ ਵੱਲ ਜਾਣ ਵਾਲੀ ਟਰੇਨ 12317 ਅਤੇ 18 ਨੂੰ ਫਗਵਾੜਾ, ਪੂਨਾ ਤੋਂ ਜੰਮੂ-ਤਵੀ ਵੱਲ ਜਾਣ ਵਾਲੀ ਟਰੇਨ 11077-78 ਨੂੰ ਦਸੂਹਾ ਅਤੇ ਕੱਟੜਾ-ਰਿਸ਼ੀਕੇਸ਼ ਐਕਸਪ੍ਰੈੱਸ ਟਰੇਨ ਨੰ. 14610 ਨੂੰ ਟਾਂਡਾ ਉੜਮੜ ’ਚ ਠਹਿਰਾਅ ਦਿੱਤਾ ਜਾਵੇਗਾ, ਤਾਂ ਜੋ ਰੇਲ ਯਾਤਰੀਆਂ ਨੂੰ ਇਨ੍ਹਾਂ ਸਟੇਸ਼ਨਾਂ ਤੋਂ ਉਤਰਨ ਅਤੇ ਚੜ੍ਹਨ ਦੀ ਸਹੂਲਤ ਦਿੱਤੀ ਜਾ ਸਕੇ।
ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8