ਚੱਲਦੀ ਰੇਲ ਗੱਡੀ ’ਤੇ ਚਡ਼੍ਹਨ ਸਮੇਂ ਨੌਜਵਾਨ ਡਿੱਗਿਆ, ਜ਼ਖ਼ਮੀ

Wednesday, Jul 25, 2018 - 05:26 AM (IST)

ਚੱਲਦੀ ਰੇਲ ਗੱਡੀ ’ਤੇ ਚਡ਼੍ਹਨ ਸਮੇਂ ਨੌਜਵਾਨ ਡਿੱਗਿਆ, ਜ਼ਖ਼ਮੀ

 ਜੈਤੋ,   (ਜਿੰਦਲ)-  ਅੱਜ ਸਵੇਰੇ ਜੰਮੂ ਤਵੀ ਐਕਸਪ੍ਰੈੱਸ ਗੱਡੀ ਰੇਲਵੇ ਸਟੇਸ਼ਨ ਜੈਤੋ ਵਿਖੇ ਰੁਕਣ ਉਪਰੰਤ ਚੱਲ ਪਈ ਸੀ ਅਤੇ ਉਸ ਸਮੇਂ ਇਕ ਨੌਜਵਾਨ ਜੋਗਿੰਦਰ ਸਿੰਘ ਪੁੱਤਰ ਜਸਕਰਨ ਸਿੰਘ ਵਾਸੀ ਨਾਨਕਸਰ ਦੌਡ਼ਦਾ ਹੋਇਆ ਆਇਆ ਅਤੇ ਚੱਲਦੀ ਹੋਈ ਗੱਡੀ ’ਤੇ ਚਡ਼੍ਹਨ ਲੱਗਾ ਤਾਂ ਉਸ ਦਾ ਪੈਰ ਗੱਡੀ ਦੇ ਪਾਏਦਾਨ ’ਤੇ ਨਹੀਂ ਰੱਖਿਆ ਗਿਆ, ਜਿਸ ਕਾਰਨ ਉਹ  ਡਿੱਗ ਗਿਆ। ਉਸ ਦੀ ਜਾਨ ਤਾਂ ਮੁਸ਼ਕਲ ਨਾਲ ਬਚ ਗਈ ਪਰ ਉਸ ਦੇ ਕਾਫ਼ੀ ਸੱਟਾਂ ਲੱਗੀਆਂ ਹਨ। 
ਇਸ ਬਾਰੇ ਸੂਚਨਾ ਮਿਲਦੇ ਹੀ ਜੈਤੋ ਦੀ ਸਮਾਜ ਸੇਵੀ ਸੰਸਥਾ ਗਊਮੁਖ ਸਹਾਰਾ ਲੰਗਰ ਕਮੇਟੀ ਦੇ ਪ੍ਰਧਾਨ ਨਵਦੀਪ ਸਪਰਾ  ਸਾਥੀਅਾਂ ਨਾਲ ਮੌਕੇ ’ਤੇ ਪਹੁੰਚੇ ਅਤੇ ਜ਼ਖ਼ਮੀ ਜੋਗਿੰਦਰ ਸਿੰਘ ਨੂੰ ਸਿਵਲ ਹਸਪਤਾਲ, ਜੈਤੋ ਪਹੁੰਚਾਇਆ। 
 


Related News