ਨੈਨਾ ਦੇਵੀ ਜਾ ਰਹੇ ਪਰਿਵਾਰ 'ਤੇ ਟੁੱਟਿਆ ਕਹਿਰ, 12 ਸਾਲਾ ਬੱਚੀ ਦੀ ਮੌਤ (ਵੀਡੀਓ)

Thursday, Aug 08, 2019 - 01:00 PM (IST)

ਸ੍ਰੀ ਆਨੰਦਪੁਰ ਸਾਹਿਬ (ਚੋਵੇਸ਼ ਲਟਾਵਾ)— ਪਿੰਡ ਨਕੀਆ 'ਚ ਇਕ 12 ਸਾਲਾ ਬੱਚੀ ਟਰੇਨ ਦੀ ਲਪੇਟ 'ਚ ਆਉਣ ਕਰਕੇ ਮੌਤ ਹੋ ਗਈ। ਮ੍ਰਿਤਕ ਲੜਕੀ ਦੀ ਪਛਾਣ ਗੰਗਾ ਵਾਸੀ ਸਮਾਣਾ ਵਜੋਂ ਹੋਈ ਹੈ। ਇਹ ਆਪਣੇ ਨਾਨਕੇ ਪਰਿਵਾਰ ਨਾਲ ਮਾਤਾ ਨੈਨਾ ਦੇਵੀ ਮੱਥਾ ਟੇਕਣ ਜਾ ਰਹੀ ਸੀ। ਪਰਿਵਾਰ ਰਸਤੇ 'ਚ ਰੁੱਕ ਕੇ ਇਕ ਨਦੀ 'ਚ ਨਹਾਉਣ ਲੱਗਾ ਤਾਂ ਲੜਕੀ ਬੱਚਿਆਂ ਪਿੱਛੇ ਰੇਲਵੇ ਟਰੈਕ 'ਤੇ ਜਾ ਪਹੁੰਚੀ।

PunjabKesari

ਇਸ ਦੌਰਾਨ ਬਾਕੀ ਬੱਚੇ ਟਰੈਕ ਪਾਰ ਕਰ ਗਏ ਪਰ ਗੰਗਾ ਟਰੈਕ ਤੋਂ ਲੰਘ ਰਹੀ ਅੰਬਾਲਾ ਜਾ ਰਹੀ ਰੇਲ ਗੱਡੀ ਦੀ ਲਪੇਟ 'ਚ ਆ ਗਈ ਅਤੇ ਗੱਡੀ ਬੱਚੀ ਨੂੰ ਕਾਫੀ ਦੂਰ ਤੱਕ ਘੜੀਸਦੀ ਲੈ ਗਈ। ਇਸ ਹਾਦਸੇ 'ਚ ਲੜਕੀ ਦਾ ਸਰੀਰ ਬੁਰੀ ਤਰ੍ਹਾਂ ਦਰੜ੍ਹਿਆ ਗਿਆ। 

PunjabKesari
ਦੱਸਿਆ ਜਾ ਰਿਹਾ ਹੈ ਰੇਲ ਅਧਿਕਾਰੀ ਅਤੇ ਜੀ. ਆਰ. ਪੀ. ਹਾਦਸਾ ਹੋਣ ਦੇ ਢੇਡ ਘੰਟੇ ਬਾਅਦ ਮੌਕੇ 'ਤੇ ਪਹੁੰਚੇ। ਫਿਲਹਾਲ ਪੁਲਸ ਨੇ ਲਾਸ਼ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

shivani attri

Content Editor

Related News