ਰੇਲ ਗੱਡੀ ਤੋਂ ਉਤਰਨ ਸਮੇਂ ਪੈਰ ਸਲਿੱਪ ਹੋਣ ਕਾਰਨ ਔਰਤ ਜ਼ਖਮੀ

Thursday, Nov 23, 2017 - 02:25 PM (IST)

ਰੇਲ ਗੱਡੀ ਤੋਂ ਉਤਰਨ ਸਮੇਂ ਪੈਰ ਸਲਿੱਪ ਹੋਣ ਕਾਰਨ ਔਰਤ ਜ਼ਖਮੀ

ਬੁਢਲਾਡਾ (ਮਨਚੰਦਾ) - ਵੀਰਵਾਰ ਸਵੇਰੇ ਰੇਲਗੱਡੀ 'ਚੋਂ ਉਤਰਨ ਸਮੇਂ ਇਕ ਔਰਤ ਦਾ ਪੈਰ ਸਲਿੱਪ ਹੋਣ ਜਾਣ ਕਾਰਨ ਉਸ ਦੇ ਗੰਭੀਰ ਰੂਪ 'ਚ ਜ਼ਖਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਰੱਤਾਖੇੜਾ ਜ਼ਿਲਾ ਸੰਗਰੂਰ ਦੀ ਵਸਨੀਕ ਲਖਵੀਰ ਕੌਰ ਪਤਨੀ ਗੁਰਬਖਸ਼ ਸਿੰਘ (45) ਦਾ ਗੁਹਾਟੀ ਐਕਸਪ੍ਰੈੱਸ ਗੱਡੀ 'ਚੋਂ ਉਤਰਨ ਸਮੇਂ ਕਿਸੇ ਅਣਜਾਣ ਵਿਅਕਤੀ ਵੱਲੋਂ ਹੱਥ ਖਿੱਚ ਦਿੱਤਾ ਗਿਆ, ਜਿਸ ਕਾਰਨ ਉਸ ਦਾ ਪੈਰ ਸਲਿੱਪ ਹੋ ਗਿਆ ਤੇ ਉਹ ਰੇਲਵੇ ਲਾਈਨਾਂ 'ਤੇ ਡਿੱਗ ਗਈ ਤੇ ਗੰਭੀਰ ਰੂਪ 'ਚ ਜ਼ਖਮੀ ਹੋ ਗਈ। ਉਸ ਨੂੰ ਤੁਰੰਤ ਉੱਥੇ ਖੜੇ ਲੋਕਾਂ ਵੱਲੋਂ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ।


Related News