ਕਿਸਾਨ ਅੰਦੋਲਨ ਨੂੰ ਲੈ ਕੇ ਟ੍ਰੇਨ ਰੱਦ, ਡਾਇਵਰਟ ਅਤੇ ਰੂਟ ਘੱਟ ਕਰਨ ਦਾ ਸਿਲਸਿਲਾ ਜਾਰੀ

Saturday, Nov 28, 2020 - 10:11 AM (IST)

ਕਿਸਾਨ ਅੰਦੋਲਨ ਨੂੰ ਲੈ ਕੇ ਟ੍ਰੇਨ ਰੱਦ, ਡਾਇਵਰਟ ਅਤੇ ਰੂਟ ਘੱਟ ਕਰਨ ਦਾ ਸਿਲਸਿਲਾ ਜਾਰੀ

ਜੈਤੋ (ਪਰਾਸ਼ਰ): ਕਿਸਾਨ ਅੰਦੋਲਨ ਨੇ ਰੇਲਵੇ ਦੇ ਨੱਕ ਵਿਚ ਦਮ ਕਰ ਰੱਖਿਆ ਹੈ ਜਿਸ ਕਾਰਣ ਰੇਲ ਮੰਤਰਾਲਾ ਪਿਛਲੇ 24 ਸਤੰਬਰ ਤੋਂ ਲਗਾਤਾਰ ਰੇਲ ਗੱਡੀਆਂ ਨੂੰ ਰੱਦ, ਅੰਸ਼ਕ ਰੱਦ ਅਤੇ ਕਈ ਨੂੰ ਡਾਇਵਰਟ ਕੀਤਾ ਜਾ ਰਿਹਾ ਹੈ ਰੇਲ ਮੰਤਰਾਲਾ ਨੇ 28, 29 ਅਤੇ 30 ਨਵੰਬਰ ਲ‌ਈ ਜਿਨ੍ਹਾਂ ਰੇਲਗੱਡੀਆਂ ਦੇ ਬਾਰੇ ਆਦੇਸ਼ ਜਾਰੀ ਕੀਤੇ ਗਏ ਹਨ ਉਨ੍ਹਾਂ ਵਿਚ ਟ੍ਰੇਨ ਨੰਬਰ 5531 ਸਹਰਸਾ-ਅੰਮ੍ਰਿਤਸਰ ਐਕਸਪ੍ਰੈੱਸ ਦੀ 29 ਨਵੰਬਰ ਤੋਂ ਸ਼ੁਰੂ ਹੋਣ ਵਾਲੀ ਵਿਸ਼ੇਸ਼ ਰੇਲ ਯਾਤਰਾ ਰੱਦ ਕੀਤੀ ਜਾਏਗੀ, ਜਦੋਂਕਿ 05532 ਅੰਮ੍ਰਿਤਸਰ 30 ਨਵੰਬਰ ਤੋਂ ਸ਼ੁਰੂ ਹੋਣ ਵਾਲੀ ਸਹਰਸਾ ਐਕਸਪ੍ਰੈੱਸ ਦੀ ਵਿਸ਼ੇਸ਼ ਰੇਲ ਯਾਤਰਾ ਰੱਦ ਕੀਤੀ ਜਾਵੇਗੀ। ਟ੍ਰੇਨ ਨੰਬਰ 02716 ਅੰਮ੍ਰਿਤਸਰ-ਨਾਂਦੇੜ ਐਕਸਪ੍ਰੈੱਸ ਜੇਸੀਓ 29 ਨਵੰਬਰ ਨੂੰ ਨਵੀਂ ਦਿੱਲੀ ਤੋਂ ਸ਼ੁਰੂ ਹੋਵੇਗੀ ਅਤੇ ਨਵੀਂ ਦਿੱਲੀ-ਅੰਮ੍ਰਿਤਸਰ-ਨਵੀਂ ਦਿੱਲੀ ਦੇ ਵਿਚਕਾਰ ਅੰਸ਼ਕ ਤੌਰ 'ਤੇ ਰੱਦ ਕੀਤੀ ਜਾਏਗੀ।

ਇਹ ਵੀ ਪੜ੍ਹੋ: ਸ਼ਹੀਦ ਸਿਪਾਹੀ ਸੁਖਬੀਰ ਸਿੰਘ ਦੇ ਪਰਿਵਾਰ ਲਈ ਮੁੱਖ ਮੰਤਰੀ ਦਾ ਵੱਡਾ ਐਲਾਨ

02926 ਅੰਮ੍ਰਿਤਸਰ-ਬਾਂਦਰਾ ਟਰਮਿਨਸ ਐਕਸਪ੍ਰੈੱਸ 28 ਨਵੰਬਰ ਨੂੰ ਅਤੇ 29 ਨਵੰਬਰ ਨੂੰ ਚੰਡੀਗੜ੍ਹ ਤੱਕ ਚੱਲੇਗੀ ਅਤੇ ਚੰਡੀਗੜ੍ਹ-ਅੰਮ੍ਰਿਤਸਰ-ਚੰਡੀਗੜ੍ਹ ਦਰਮਿਆਨ ਰੱਦ ਕੀਤੀ ਜਾਵੇਗੀ। 02357 ਕੋਲਕਾਤਾ-ਅੰਮ੍ਰਿਤਸਰ ਐਕਸਪ੍ਰੈੱਸ ਜੇਸੀਓ 28 ਨਵੰਬਰ ਨੂੰ ਅੰਬਾਲਾ ਵਿਚ ਸਮਾਪਤ ਹੋਵੇਗੀ। 02358 ਅੰਮ੍ਰਿਤਸਰ-ਕੋਲਕਾਤਾ ਐਕਸਪ੍ਰੈੱਸ ਜੇਸੀਓ 30 ਨਵੰਬਰ ਨੂੰ ਅੰਬਾਲਾ ਵਿਖੇ ਖਤਮ ਹੋਵੇਗੀ ਅਤੇ ਅੰਬਾਲਾ-ਅੰਮ੍ਰਿਤਸਰ-ਅੰਬਾਲਾ ਦਰਮਿਆਨ ਅੰਸ਼ਕ ਤੌਰ 'ਤੇ ਰੱਦ ਕੀਤੀ ਜਾਵੇਗੀ। 02025 ਨਾਗਪੁਰ-ਅੰਮ੍ਰਿਤਸਰ ਨੂੰ 28 ਨਵੰਬਰ ਨੂੰ ਨਵੀਂ ਦਿੱਲੀ ਵਿਚ ਸਮਾਪਤ ਕੀਤੀ ਜਾਵੇਗੀ। ਨਤੀਜੇ ਵਜੋਂ, 02026 ਅੰਮ੍ਰਿਤਸਰ-ਨਾਗਪੁਰ ਐਕਸਪ੍ਰੈੱਸ ਸਪੈਸ਼ਲ 30 ਨਵੰਬਰ ਨੂੰ ਨਵੀਂ ਦਿੱਲੀ ਤੱਕ ਚੱਲੇਗੀ ਅਤੇ ਨਵੀਂ ਦਿੱਲੀ ਅਤੇ ਅੰਮ੍ਰਿਤਸਰ ਦਰਮਿਆਨ ਰੱਦ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਦਿੱਲੀ ਜਾ ਰਹੇ ਜਥੇ 'ਚ ਸ਼ਾਮਲ ਮਾਨਸਾ ਜ਼ਿਲ੍ਹੇ ਦੇ ਕਿਸਾਨ ਦੀ ਮੌਤ

04651 ਜਯਾਨਗਰ-ਅੰਮ੍ਰਿਤਸਰ ਐਕਸਪ੍ਰੈੱਸ ਵਿਸ਼ੇਸ਼ 29 ਨਵੰਬਰ ਨੂੰ ਅੰਬਾਲਾ ਵਿਚ ਸਮਾਪਤ ਹੋਵੇਗੀ। ਨਤੀਜੇ ਵਜੋਂ, 04652 ਅੰਮ੍ਰਿਤਸਰ-ਜਯਾਨਗਰ ਐਕਸਪ੍ਰੈੱਸ ਵਿਸ਼ੇਸ਼ 29 ਨਵੰਬਰ ਨੂੰ ਅੰਬਾਲਾ ਵਿਖੇ ਰੁਕੇਗੀ ਅਤੇ ਅੰਬਾਲਾ-ਅੰਮ੍ਰਿਤਸਰ ਦਰਮਿਆਨ ਰੱਦ ਕੀਤੀ ਜਾਵੇਗੀ। ਰੇਲਗੱਡੀ ਨੰਬਰ 02904 ਅੰਮ੍ਰਿਤਸਰ-ਮੁੰਬਈ ਸੈਂਟਰਲ ਐਕਸਪ੍ਰੈੱਸ ਸਪੈਸ਼ਲ ਅੰਮ੍ਰਿਤਸਰ-ਤਰਨਤਾਰਨ-ਬਿਆਸ ਦੇ ਰਸਤੇ ਚਲਾਇਆ ਜਾਵੇਗਾ।
02903 ਮੁੰਬਈ ਸੈਂਟਰਲ-ਅੰਮ੍ਰਿਤਸਰ ਐਕਸਪ੍ਰੈੱਸ ਸਪੈਸ਼ਲ ਜੇਸੀਓ ਬਿਆਸ-ਤਰਨਤਾਰਨ-ਅੰਮ੍ਰਿਤਸਰ ਦੇ ਰਸਤੇ ਚੱਲੇਗੀ। 04649/73 ਜਯਾਨਗਰ-ਅੰਮ੍ਰਿਤਸਰ ਐਕਸਪ੍ਰੈੱਸ ਸਪੈਸ਼ਲ ਨੂੰ ਬਿਆਸ-ਤਰਨਤਾਰਨ-ਅੰਮ੍ਰਿਤਸਰ ਦੇ ਰਸਤੇ ਚਲਾਇਆ ਜਾਵੇਗਾ। 04650/74 ਅੰਮ੍ਰਿਤਸਰ-ਜਯਨਗਰ ਐਕਸਪ੍ਰੈੱਸ ਸਪੈਸ਼ਲ ਨੂੰ 28 ਨਵੰਬਰ ਨੂੰ ਅੰਮ੍ਰਿਤਸਰ- ਤਰਨਤਾਰਨ-ਬਿਆਸ ਦੇ ਰਸਤੇ ਚਲਾਉਣ ਲਈ ਕਿਹਾ ਗਿਆ ਹੈ। 00464 ਅੰਮ੍ਰਿਤਸਰ-ਹਾਵੜਾ ਪਾਰਸਲ ਐਕਸਪ੍ਰੈੱਸ ਟ੍ਰੇਨ ਨੂੰ ਜੇਸੀਓ ਅੰਮ੍ਰਿਤਸਰ-ਤਰਨਤਾਰਨ-ਬਿਆਸ ਰਸਤੇ ਭੇਜਿਆ ਜਾਵੇਗਾ।

ਇਹ ਵੀ ਪੜ੍ਹੋ: ਸੜਕ ਹਾਦਸੇ ਨੇ ਖੋਹੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਸਕੇ ਭੈਣ ਭਰਾ ਦੀ ਹੋਈ 


author

Shyna

Content Editor

Related News