ਚੱਲਦੀ ਟਰੇਨ ਦੇ ਇੰਜਣ ਨੂੰ ਲੱਗੀ ਅੱਗ, ਡਰਾਈਵਰ ਦੀ ਸੂਝ-ਬੂਝ ਨਾਲ ਟਲਿਆ ਵੱਡਾ ਹਾਦਸਾ

Saturday, May 06, 2023 - 06:14 PM (IST)

ਚੱਲਦੀ ਟਰੇਨ ਦੇ ਇੰਜਣ ਨੂੰ ਲੱਗੀ ਅੱਗ, ਡਰਾਈਵਰ ਦੀ ਸੂਝ-ਬੂਝ ਨਾਲ ਟਲਿਆ ਵੱਡਾ ਹਾਦਸਾ

ਅਬੋਹਰ (ਸੁਨੀਲ) : ਹਿੰਦੂਮਲਕੋਟ ਫਾਟਕ ਨੇੜੇ ਫਿਰੋਜ਼ਪੁਰ-ਸ਼੍ਰੀਗੰਗਾਨਗਰ ਰੇਲ ਗੱਡੀ ਨੰਬਰ 14601 ਦੇ ਇੰਜਣ ਨੂੰ ਅਚਾਨਕ ਅੱਗ ਲੱਗ ਗਈ। ਇੰਜਣ ਚਾਲਕਾਂ ਨੇ ਇੰਜਣ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਜਾਣਕਾਰੀ ਅਨੁਸਾਰ ਜਦੋਂ ਫਿਰੋਜ਼ਪੁਰ-ਸ਼੍ਰੀਗੰਗਾਨਗਰ ਇੰਟਰਸਿਟੀ ਰੇਲ ਗੱਡੀ ਹਿੰਮਲ ਕੋਟ ਨੇੜੇ ਪੁੱਜੀ ਤਾਂ ਅਚਾਨਕ ਸ਼ਾਰਟ ਸਰਕਟ ਹੋਣ ਕਾਰਨ ਇਸ ਦੇ ਇੰਜਣ ਨੂੰ ਅੱਗ ਲੱਗ ਗਈ, ਜਿਵੇਂ ਹੀ ਟਰੇਨ ਦੇ ਡਰਾਈਵਰ ਨੂੰ ਅੱਗ ਲੱਗਣ ਦਾ ਪਤਾ ਲੱਗਾ ਤਾਂ ਉਸ ਨੇ ਤੁਰੰਤ ਗੱਡੀ ਦੀਆਂ ਬ੍ਰੇਕਾਂ ਲਗਾ ਦਿੱਤੀਆਂ। 

ਡਰਾਈਵਰ ਨੇ ਆਪਣੀ ਜਾਨ ਬਚਾਉਣ ਲਈ ਛਾਲ ਮਾਰ ਕੇ ਤੁਰੰਤ ਅੱਗ ਬੁਝਾਉਣੀ ਸ਼ੁਰੂ ਕਰ ਦਿੱਤੀ। ਇਸ ਤਰ੍ਹਾਂ ਡਰਾਈਵਰ ਦੀ ਸੂਝਬੂਝ ਨਾਲ ਨਾ ਸਿਰਫ ਉਸ ਦੀ ਜਾਨ ਬਚ ਗਈ ਸਗੋਂ ਸਵਾਰੀਆਂ ਦੀ ਵੀ ਜਾਨ ਬਚ ਗਈ ਅਤੇ ਵੱਡਾ ਹਾਦਸਾ ਹੋਣੋਂ ਟਲ ਗਿਆ। ਟਰੇਨ ਕਰੀਬ ਤਿੰਨ ਘੰਟੇ ਬਾਅਦ ਇੱਥੋਂ ਰਵਾਨਾ ਹੋ ਸਕੀ।


author

Gurminder Singh

Content Editor

Related News