ਵੱਖ-ਵੱਖ ਟ੍ਰੇਨ ਹਾਦਸਿਆਂ ''ਚ ਤਿੰਨ ਲੋਕਾਂ ਦੀ ਮੌਤ

Saturday, Nov 10, 2018 - 07:02 PM (IST)

ਵੱਖ-ਵੱਖ ਟ੍ਰੇਨ ਹਾਦਸਿਆਂ ''ਚ ਤਿੰਨ ਲੋਕਾਂ ਦੀ ਮੌਤ

ਰਾਮਪੁਰਾਫੂਲ (ਰਜਨੀਸ਼) : ਸ਼ੁੱਕਰਵਾਰ ਰਾਤ ਰਾਮਪੁਰਾ ਫੂਲ ਅਤੇ ਇਸਦੇ ਆਸਪਾਸ ਟ੍ਰੇਨ ਦੀ ਲਪੇਟ ਵਿਚ ਆਉਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ। ਰੇਲਵੇ ਪੁਲਸ ਵਲੋਂ 174 ਦੀ ਕਾਰਵਾਈ ਕਰਕੇ ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਵਾਰਿਸਾਂ ਨੂੰ ਸੌਂਪ ਦਿੱਤੀਆਂ ਹਨ। ਸਹਾਰਾ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੰਦੀਪ ਵਰਮਾ ਨੇ ਦੱਸਿਆ ਕਿ ਸ਼ੁੱਕਰਵਾਰ ਸ਼ਾਮ 7 ਵਜੇ ਦੇ ਕਰੀਬ ਰੇਲਵੇ ਫਲਾਈ ਓਵਰ ਦੇ ਨੇੜੇ ਰੇਲਵੇ ਟ੍ਰੈਕ ਕਰਾਸ ਕਰਦੇ ਸਮੇਂ ਰੁਤਾਸ਼ (35) ਪੁੱਤਰ ਗੌਰਖੀ ਰਾਮ ਵਾਸੀ ਜਵਾਹਰ ਨਗਰ ਦੀ ਟ੍ਰੇਨ ਨਾਲ ਟਕਰਾ ਕੇ ਮੌਤ ਹੋ ਗਈ। 

PunjabKesari
ਦੂਜੇ ਪਾਸੇ ਸ਼ੁੱਕਰਵਾਰ ਰਾਤ 11 ਵਜੇ ਦੇ ਕਰੀਬ ਨਜ਼ਦੀਕੀ ਪਿੰਡ ਲਹਿਰਾ ਧੂਰਕੋਟ ਸਥਿਤ ਰੇਵਲੇ ਕ੍ਰਾਸਿੰਗ ਨੇੜੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਾਮ ਚੰਦ (35) ਪੁੱਤਰ ਧਰਮ ਚੰਦ ਵਾਸੀ ਪਿੰਡ ਬਾਲਿਆਂਵਾਲੀ ਦੀ ਟ੍ਰੇਨ ਨਾਲ ਟਕਰਾ ਕੇ ਮੌਤ ਹੋ ਗਈ।

PunjabKesari

ਇਕ ਹੋਰ ਹਾਦਸੇ ਵਿਚ ਸ਼ੁੱਕਰਵਾਰ ਰਾਤ ਸਾਢੇ ਗਿਆਰਾਂ ਵਜੇ ਦੇ ਕਰੀਬ ਸਥਾਨਕ ਗਿੱਲ ਫਾਟਕ ਦੇ ਨੇੜੇ ਆਰਥਿਕ ਤੰਗੀ ਕਾਰਨ ਮਾਨਸਿਕ ਤੌਰ 'ਤੇ ਪਰੇਸ਼ਾਨ ਰਹਿਣ ਵਾਲੇ ਗੁਰਦੀਪ ਸਿੰਘ (45) ਪੁੱਤਰ ਮੰਗੀ ਵਾਸੀ ਮਹਿਰਾਜ ਬਸਤੀ ਰਾਮੁਪਰਾ ਫੂਲ ਦੀ ਟ੍ਰੇਨ ਦੀ ਲਪੇਟ ਵਿਚ ਆਉਣ ਕਾਰਨ ਮੌਤ ਹੋ ਗਈ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਸਹਾਰਾ ਵੈਲਫੇਅਰ ਸੁਸਾਇਟੀ ਦੇ ਮੈਂਬਰਾਂ ਵਲੋਂ ਸੰਸਥਾ ਦੀ ਐਂਬੂਲੈਂਸ ਨਾਲ ਸਥਾਨਕ ਸਿਵਲ ਹਸਪਤਾਲ ਪਹੁੰਚਾਇਆ ਗਿਆ।


author

Gurminder Singh

Content Editor

Related News