ਹੋਲੀ ਵਾਲੇ ਦਿਨ ਧੂਰੀ ’ਚ ਵਾਪਰਿਆ ਦਰਦਨਾਕ ਹਾਦਸਾ, ਪਿਓ-ਧੀ ਦੀ ਹੋਈ ਮੌਤ

03/18/2022 11:24:20 PM

ਸੰਗਰੂਰ (ਵਿਜੈ ਕੁਮਾਰ ਸਿੰਗਲਾ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਧਾਨ ਸਭਾ ਹਲਕਾ ਧੂਰੀ ਅਧੀਨ ਪੈਂਦੇ ਪਿੰਡ ਰਾਜੋਮਾਜਰਾ ਵਿਖੇ ਆਮ ਆਦਮੀ ਪਾਰਟੀ ਦੇ ਸਰਗਰਮ ਆਗੂ ਕੁਲਵੀਰ ਸਿੰਘ ਕੈਂਡੀ ਅਤੇ ਉਨ੍ਹਾਂ ਦੀ ਤਿੰਨ ਸਾਲਾ ਧੀ ਦੀ ਖੇਤ ’ਚ ਬਣੇ ਡੂੰਘੇ ਟੋਏ ’ਚ ਡੁੱਬਣ ਕਾਰਨ ਦੁੱਖਦਾਈ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਥੇ ਇਹ ਗੱਲ ਜ਼ਿਕਰਯੋਗ ਹੈ ਕਿ ਅੱਜ ਰੰਗਾਂ ਦਾ ਤਿਉਹਾਰ ਹੋਲੀ ਹੋਣ ਕਾਰਨ ਜਿਥੇ ਲੋਕਾਂ ਵੱਲੋਂ ਹੋਲੀ ਦੀਆਂ ਖ਼ੁਸ਼ੀਆਂ ਤੇ ਰੰਗ ਬਿਖੇਰੇ ਜਾ ਰਹੇ ਸਨ, ਉਥੇ ਹੀ ਪਿੰਡ ਰਾਜੋਮਾਜਰਾ ਵਿਖੇ ਪਿਓ-ਧੀ ਦੀ ਅਚਾਨਕ ਮੌਤ ਹੋ ਜਾਣ ਕਾਰਨ ਸਾਰੇ ਪਿੰਡ ’ਚ ਸੰਨਾਟਾ ਛਾ ਗਿਆ ਤੇ ਸ਼ੋਕ ਦੀ ਲਹਿਰ ਦੌੜ ਗਈ।

 ਇਹ ਵੀ ਪੜ੍ਹੋ : ਵੱਡੀ ਖ਼ਬਰ : ‘ਆਪ’ ਸਰਕਾਰ ਦੇ 10 ਕੈਬਨਿਟ ਮੰਤਰੀ ਭਲਕੇ ਚੁੱਕਣਗੇ ਸਹੁੰ

ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਮੁੱਖ ਆਗੂ ਦਲਵੀਰ ਸਿੰਘ ਢਿੱਲੋਂ ਸਲੇਮਪੁਰ ਨੇ ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਕੁਲਬੀਰ ਸਿੰਘ ਕੈਂਡੀ ਆਪਣੀਆਂ ਦੋਵਾਂ ਧੀਆਂ, ਜਿਨ੍ਹਾਂ ’ਚੋਂ ਇਕ ਦੀ ਉਮਰ ਤਿੰਨ ਸਾਲ ਅਤੇ ਦੂਜੀ ਦੀ ਉਮਰ ਛੇ ਸਾਲ ਨਾਲ ਆਪਣੇ ਖੇਤਾਂ ਗਿਆ ਸੀ। ਖੇਤ ’ਚ ਆਲੂਆਂ ਦੀ ਫਸਲ ’ਚੋਂ ਵਾਧੂ ਪਾਣੀ ਕੱਢਣ ਲਈ ਡੂੰਘੇ ਟੋਏ ਪੁੱਟੇ ਹੋਏ ਸਨ।

ਇਹ ਵੀ ਪੜ੍ਹੋ : ਜਸਵਿੰਦਰ ਭੱਲਾ ਦੇ ਘਰ ਚੋਰਾਂ ਨੇ ਕੀਤਾ ਹੱਥ ਸਾਫ਼, ਮਾਂ ਨੂੰ ਬੰਧਕ ਬਣਾ ਲੁੱਟੀ ਲੱਖਾਂ ਦੀ ਨਕਦੀ (ਵੀਡੀਓ)

ਇਕ ਟੋਏ ’ਚ ਉਸ ਦੀ ਛੋਟੀ ਧੀ, ਜਿਸ ਦੀ ਉਮਰ ਤਿੰਨ ਸਾਲ ਸੀ, ਅਚਾਨਕ ਡਿੱਗ ਗਈ। ਉਸ ਨੂੰ ਬਚਾਉਣ ਲਈ ਕੁਲਵੀਰ ਸਿੰਘ ਨੇ ਉਸ ਟੋਟੇ ’ਚ ਛਾਲ ਮਾਰ ਦਿੱਤੀ ਪਰ ਦੋਵੇਂ ਹੀ ਪਿਓ-ਧੀ ਇਸ ਡੂੰਘੇ ਟੋਏ ’ਚ ਡੁੱਬਣ ਕਾਰਨ ਮੌਤ ਦੇ ਮੂੰਹ ’ਚ ਚਲੇ ਗਏ। ਦਲਵੀਰ ਸਿੰਘ ਢਿੱਲੋਂ ਨੇ ਦੱਸਿਆ ਕਿ ਸਾਰੀ ਘਟਨਾ ਦਾ ਪਤਾ ਛੇ ਸਾਲਾਂ ਦੀ ਬੱਚੀ ਵੱਲੋਂ ਰੌਲਾ ਪਾਉਣ ਤੋਂ ਬਾਅਦ ਲੱਗਿਆ ਕਿ ਇਹ ਭਿਆਨਕ ਹਾਦਸਾ ਵਾਪਰ ਚੁੱਕਿਆ ਹੈ। ਹੋਲੀ ਵਾਲੇ ਦਿਨ ਪਿਓ-ਧੀ ਦੀ ਹੋਈ ਮੌਤ ਨਾਲ ਸਾਰੇ ਇਲਾਕੇ ’ਚ ਡੂੰਘੇ ਸੋਗ ਦੀ ਲਹਿਰ ਪਾਈ ਜਾ ਰਹੀ ਹੈ।

ਇਹ ਵੀ ਪੜ੍ਹੋ : ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਭਲਕੇ ਹੋਵੇਗਾ ਅੰਤਿਮ ਸੰਸਕਾਰ

ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਬਿੱਲੂ ਔਲਖ ਧੂਰੀ ਪ੍ਰਧਾਨ ਰਾਈਸ ਮਿੱਲਰਜ਼ ਐਸੋਸੀਏਸ਼ਨ ਧੂਰੀ ਅਤੇ ਸੀਨੀਅਰ ਵਾਈਸ ਪ੍ਰਧਾਨ ਰਾਈਸ ਮਿੱਲ ਐਸੋਸੀਏਸ਼ਨ ਪੰਜਾਬ, ‘ਆਪ’ ਦੀ ਫਾਊਂਡਰ ਮੈਂਬਰ ਜਗਤਾਰ ਸਿੰਘ ਬਾਗੜੀ ਸਲੇਮਪੁਰ, ਨੌਜਵਾਨ ਆਗੂ ਅਮਰਦੀਪ ਸਿੰਘ ਧਾਂਦਰਾ ਤੋਂ ਇਲਾਵਾ ਵੱਡੀ ਗਿਣਤੀ ’ਚ ਆਗੂਆਂ ਵੱਲੋਂ ਕੁਲਬੀਰ ਸਿੰਘ ਕੈਂਡੀ ਦੀ ਬੇਵਕਤੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਜਾ ਰਹੀ ਹੈ।

ਇਹ ਵੀ ਪੜ੍ਹੋ : ਸੰਦੀਪ ਕਤਲਕਾਂਡ : ਸੰਗਰੂਰ, ਹੁਸ਼ਿਆਰਪੁਰ ਤੇ ਤਿਹਾੜ ਜੇਲ੍ਹਾਂ ’ਚੋਂ ਲਿਆਂਦੇ 3 ਗੈਂਗਸਟਰ 5 ਦਿਨਾ ਰਿਮਾਂਡ ’ਤੇ ਭੇਜੇ


Manoj

Content Editor

Related News