ਟ੍ਰੈਫਿਕ ਪੁਲਸ ਨੇ 1748 ਚਲਾਨ ਕੱਟ ਕੇ ਵਸੂਲਿਆ 11 ਲੱਖ ਜੁਰਮਾਨਾ

08/31/2017 3:52:42 AM

ਕਪੂਰਥਲਾ,   (ਭੂਸ਼ਣ)-  ਟ੍ਰੈਫਿਕ ਪੁਲਸ ਕਪੂਰਥਲਾ ਦੀ ਟੀਮ ਨੇ ਅਗਸਤ ਮਹੀਨੇ 'ਚ ਟ੍ਰੈਫਿਕ ਨਿਯਮਾਂ ਨੂੰ ਪਟੜੀ 'ਤੇ ਲਿਆਉਣ ਨੂੰ ਲੈ ਕੇ ਚੱਲ ਰਹੀ ਮੁਹਿੰਮ ਨੂੰ ਤੇਜ਼ ਕਰਦੇ ਹੋਏ ਜਿਥੇ ਕੁਲ 11 ਲੱਖ ਰੁਪਏ ਦਾ ਜੁਰਮਾਨਾ ਵਸੂਲਿਆ। ਉਥੇ ਹੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ 1748 ਚਾਰ ਪਹੀਆ ਅਤੇ ਦੋਪਹੀਆ ਵਾਹਨਾਂ ਦੇ ਚਲਾਨ ਕੱਟੇ ਗਏ। 
ਜਾਣਕਾਰੀ ਦੇ ਅਨੁਸਾਰ ਅਪ੍ਰੈਲ ਮਹੀਨੇ ਤੋਂ ਟ੍ਰੈਫਿਕ ਪੁਲਸ ਵਲੋਂ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਦੇ ਤਹਿਤ ਸਰਕਾਰੀ ਖਜ਼ਾਨੇ ਵਿਚ ਜਮ੍ਹਾ ਹੋਈ 55 ਲੱਖ ਰੁਪਏ ਦੀ ਰਕਮ ਦੇ ਬਾਅਦ ਹੁਣ ਟ੍ਰੈਫਿਕ ਪੁਲਸ ਨੇ ਅਗਸਤ ਮਹੀਨੇ 'ਚ ਆਪਣੀ ਮੁਹਿੰਮ ਨੂੰ ਹੋਰ ਤੇਜ਼ ਕਰਦੇ ਹੋਏ ਕੁਲ 11 ਲੱਖ ਰੁਪਏ ਦੀ ਜੁਰਮਾਨਾ ਰਾਸ਼ੀ ਵਸੂਲ ਕੀਤੀ। ਟ੍ਰੈਫਿਕ ਇੰਚਾਰਜ ਦਰਸ਼ਨ ਲਾਲ ਸ਼ਰਮਾ ਦੀ ਅਗਵਾਈ ਵਿਚ ਚਲਾਈ ਗਈ ਇਸ ਮੁਹਿੰਮ ਦੌਰਾਨ ਕੁਲ ਕੱਟੇ ਗਏ 1748 ਚਲਾਨਾਂ 'ਚੋਂ ਮੌਕੇ ਤੋਂ 1030 ਚਲਾਨਾਂ ਦਾ ਜੁਰਮਾਨਾ ਵਸੂਲ ਕੀਤਾ ਗਿਆ। ਉਥੇ ਹੀ 1718 ਚਲਾਨਾਂ ਦਾ ਅਦਾਲਤਾਂ ਦੀ ਮਦਦ ਨਾਲ ਜੁਰਮਾਨਾ ਵਸੂਲ ਕੀਤਾ ਗਿਆ। ਇਸ ਮੁਹਿੰਮ ਦੌਰਾਨ ਸੜਕ ਹਾਦਸਿਆਂ ਨੂੰ ਰੋਕਣ ਲਈ ਬਿਨਾਂ ਕਾਗਜ਼ਾਤ ਦੇ ਚੱਲ ਰਹੇ 78 ਟਰਾਲਿਆਂ ਦੇ ਚਲਾਨ ਕੱਟ ਕੇ ਕੁਲ 7 ਲੱਖ 13 ਹਜ਼ਾਰ 250 ਰੁਪਏ ਦੀ ਜੁਰਮਾਨਾ ਰਾਸ਼ੀ ਵਸੂਲ ਕੀਤੀ ਗਈ ਉਥੇ ਹੀ 1130 ਚਲਾਨ ਕੱਟ ਕੇ 3 ਲੱਖ 11 ਹਜ਼ਾਰ ਰੁਪਏ ਦੀ ਰਾਸ਼ੀ ਵਸੂਲ ਕੀਤੀ ਗਈ ।  


Related News