ਆਪਣੀ ਤੇ ਦੂਜਿਆਂ ਦੀ ਜਾਨ ਲਈ ਖਤਰਾ ਬਣ ਰਹੇ ਨੇ ਅੰਡਰਏਜ ਚਾਲਕ

10/26/2017 3:24:17 AM

ਲੁਧਿਆਣਾ(ਜ.ਬ.)-ਮਹਾਨਗਰ 'ਚ ਦੋਪਹੀਆ ਵਾਹਨਾਂ ਨੂੰ ਰਾਕੇਟ ਦੀ ਗਤੀ ਨਾਲ ਦੌੜਾਉਂਦੇ ਅੰਡਰਏਜ ਚਾਲਕ ਆਪਣੀ ਅਤੇ ਦੂਜਿਆਂ ਦੀ ਜਾਨ ਲਈ ਖਤਰਾ ਬਣ ਸਕਦੇ ਹਨ। ਹਾਲਾਂਕਿ ਟ੍ਰੈਫਿਕ ਪੁਲਸ ਵਲੋਂ ਸਕੂਲਾਂ 'ਚ ਸੈਮੀਨਾਰ ਕਰ ਕੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਚਲਾਨ ਵੀ ਕੀਤੇ ਜਾਂਦੇ ਹਨ ਪਰ ਟ੍ਰੈਫਿਕ ਪੁਲਸ ਦੀ ਇਹ ਸਖ਼ਤੀ ਨਾਮਾਤਰ ਸਾਬਿਤ ਹੋ ਰਹੀ ਹੈ। ਨਗਰ ਦੇ ਪ੍ਰਮੁੱਖ ਸਕੂਲਾਂ ਦੇ ਬਾਹਰ ਇਸ ਤਰ੍ਹਾਂ ਦੇ ਕੁੱਝ ਅੰਡਰਏਜ ਚਾਲਕਾਂ ਨੂੰ 'ਜਗ ਬਾਣੀ' ਟੀਮ ਨੇ ਆਪਣੇ ਕੈਮਰੇ 'ਚ ਕੈਦ ਕੀਤਾ ਹੈ, ਜੋ ਸਾਰੇ ਟ੍ਰੈਫਿਕ ਨਿਯਮਾਂ ਨੂੰ ਟਿੱਚ ਜਾਣਦੇ ਹੋਏ ਦੋਪਹੀਆ ਵਾਹਨ ਦੌੜਾ ਰਹੇ ਸਨ। ਕਈ ਚਾਲਕਾਂ ਨੇ ਤਾਂ ਸੜਕਾਂ ਨੂੰ ਪਲੇਅ ਗਰਾਊਂਡ ਹੀ ਬਣਾ ਰੱਖਿਆ ਸੀ ਅਤੇ ਵਾਹਨ ਭਜਾਉਂਦੇ ਸਮੇਂ ਸੜਕਾਂ 'ਤੇ ਹੀ ਸ਼ਰਾਰਤਾਂ ਕਰਦੇ ਦੇਖੇ ਗਏ। ਅਨਟਰੇਂਡ ਅੰਡਰਏਜ ਚਾਲਕ ਜਿਨ੍ਹਾਂ ਨੇ ਹੁਣ ਤੱਕ ਦੁਨੀਆ ਨੂੰ ਸਹੀ ਤਰੀਕੇ ਨਾਲ ਦੇਖਿਆ ਤੱਕ ਨਹੀਂ, ਕੋਈ ਹਾਦਸਾ ਹੋਣ 'ਤੇ ਆਪਣੀ ਜਾਨ ਗਵਾਉਣ ਦੇ ਨਾਲ ਹੀ ਦੂਜਿਆਂ ਦੀ ਜਾਨ ਵੀ ਲੈ ਸਕਦੇ ਹਨ। 
ਜਲਦ ਚਲਾਉਣਗੇ ਮੁਹਿੰਮ
ਉਥੇ ਇਸ ਸਬੰਧ ਵਿਚ ਏ. ਡੀ. ਸੀ. ਪੀ. ਟ੍ਰੈਫਿਕ ਸੁਖਪਾਲ ਸਿੰਘ ਬਰਾੜ ਦਾ ਕਹਿਣਾ ਹੈ ਕਿ ਟ੍ਰੈਫਿਕ ਪੁਲਸ ਅੰਡਰਏਜ ਚਾਲਕਾਂ ਖਿਲਾਫ ਰੁਟੀਨ 'ਚ ਕਾਰਵਾਈ ਕਰਦੀ ਰਹਿੰਦੀ ਹੈ। ਅੰਡਰਏਜ ਚਾਲਕਾਂ ਖਿਲਾਫ ਜਲਦ ਹੀ ਟ੍ਰੈਫਿਕ ਪੁਲਸ ਵਲੋਂ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ।


Related News