ਟਰੈਫਿਕ ਪੁਲਸ ਨੇ ਕੱਟੇ 9 ਬੱਸਾਂ, 15 ਟਰੱਕ ਅਤੇ 60 ਦੋਪਹੀਆ ਵਾਹਨਾਂ ਦੇ ਚਲਾਨ

01/05/2018 12:38:36 PM

ਕਪੂਰਥਲਾ (ਭੂਸ਼ਣ, ਮਲਹੋਤਰਾ)-ਧੁੰਦ ਦੇ ਮੌਸਮ 'ਚ ਸੂਬੇ ਭਰ ਵਿਚ ਹੋ ਰਹੇ ਭਿਆਨਕ ਸੜਕ ਹਾਦਸਿਆਂ ਨੂੰ ਵੇਖਦੇ ਹੋਏ ਟਰੈਫਿਕ ਪੁਲਸ ਕਪੂਰਥਲਾ ਨੇ ਡੀ. ਐੱਸ. ਪੀ. ਸਪੈਸ਼ਲ ਬ੍ਰਾਂਚ ਸੰਦੀਪ ਸਿੰਘ ਮੰਡ ਦੀ ਅਗਵਾਈ ਵਿਚ ਟਰੈਫਿਕ ਪੁਲਸ ਕਪੂਰਥਲਾ ਨੇ ਇਕ ਵੱਡੀ ਮੁਹਿੰਮ ਚਲਾਉਂਦੇ ਹੋਏ 9 ਬੱਸਾਂ ਅਤੇ 15 ਟਰੱਕ ਅਤੇ ਕੈਂਟਰ ਦੇ ਚਲਾਨ ਕੱਟਦੇ ਹੋਏ, ਜਿਥੇ ਕਈ ਵਾਹਨਾਂ ਨੂੰ ਦਸਤਾਵੇਜ਼ ਨਾ ਹੋਣ ਕਾਰਨ ਇੰਪਾਊਂਡ ਕਰ ਦਿੱਤਾ, ਉਥੇ ਹੀ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ 60 ਦੋਪਹੀਆ ਵਾਹਨਾਂ ਦੇ ਵੀ ਚਲਾਨ ਕੱਟੇ। ਵੀਰਵਾਰ ਨੂੰ ਟਰੈਫਿਕ ਪੁਲਸ ਕਪੂਰਥਲਾ ਨੇ ਡੀ. ਐੱਸ. ਪੀ. ਸਪੈਸ਼ਲ ਬ੍ਰਾਂਚ ਸੰਦੀਪ ਸਿੰਘ ਮੰਡ ਅਤੇ ਟਰੈਫਿਕ ਇੰਚਾਰਜ ਇੰਸਪੈਕਟਰ ਦਰਸ਼ਨ ਲਾਲ ਸ਼ਰਮਾ ਦੀ ਅਗਵਾਈ ਵਿਚ ਡੀ. ਸੀ. ਚੌਕ, ਜਲੰਧਰ ਮਾਰਗ ਅਤੇ ਬੱਸ ਸਟੈਂਡ ਖੇਤਰ ਵਿਚ ਵਿਸ਼ੇਸ਼ ਨਾਕਾਬੰਦੀ ਮੁਹਿੰਮ ਦੌਰਾਨ ਧੁੰਦ ਦੇ ਇਸ ਮੌਸਮ ਵਿਚ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ 9 ਬੱਸਾਂ ਦੇ ਚਲਾਨ ਕੱਟੇ ਤੇ ਇਕ ਚਾਲਕ ਦੇ ਕੋਲ ਦਸਤਾਵੇਜ਼ ਨਾ ਹੋਣ  ਕਾਰਨ ਉਸ ਦੀ ਬੱਸ ਨੂੰ ਇੰਪਾਊਂਡ ਕਰ ਦਿੱਤਾ ਗਿਆ। ਦੂਜੇ ਪਾਸੇ ਟਰੈਫਿਕ ਪੁਲਸ ਨੇ ਇਕ ਓਵਰਲੋਡ ਟਰਾਲੇ ਨੂੰ ਇੰਪਾਊਂਡ ਕੀਤਾ ਅਤੇ 9 ਟਰੱਕਾਂ ਅਤੇ 6 ਕੈਂਟਰਾਂ ਦੇ ਚਲਾਨ ਕੱਟੇ। ਜਿਸ ਦੌਰਾਨ ਸਾਰੀਆਂ ਬੱਸਾਂ ਅਤੇ ਵੱਡੇ ਵਾਹਨਾਂ ਵਿਸ਼ੇਸ਼ ਕਰ ਕੇ ਟਰੱਕਾਂ ਅਤੇ ਟਰਾਲਿਆਂ ਨੂੰ ਰੋਕ ਕੇ ਉਨ੍ਹਾਂ ਨੂੰ ਧੁੰਦ ਦੇ ਮੌਸਮ ਵਿਚ ਪੂਰੀ ਸਾਵਧਾਨੀ ਨਾਲ ਵਾਹਨ ਚਲਾਉਣ ਦੇ ਨਿਰਦੇਸ਼ ਦਿੱਤੇ ਅਤੇ ਸੰਘਣੀ ਧੁੰਦ ਦੌਰਾਨ ਆਪਣੇ ਵਾਹਨਾਂ ਨੂੰ ਪੂਰੀ ਲਾਈਟਾਂ ਨਾਲ ਲੈਸ ਕਰਨ ਦੀ ਗੱਲ ਕਹੀ ਗਈ। ਇਸ ਸਮੇਂ ਕੁੱਝ ਟਰੈਕਟਰ ਟਰਾਲੀਆਂ ਦੇ ਵੀ ਚਲਾਨ ਕੀਤੇ ਗਏ । ਟਰੈਫਿਕ ਪੁਲਸ ਦੀ ਇਸ ਪੂਰੀ ਮੁਹਿੰਮ ਦੌਰਾਨ ਕਈ ਵਾਹਨ ਸਵਾਰ ਦੂਜੇ ਰਸਤਿਆਂ ਵੱਲ ਭੱਜਦੇ ਨਜ਼ਰ ਆਏ।  


Related News