'ਅਸੀਂ ਪੰਜਾਬ ਜਿੱਤਾਂਗੇ ਤਾਂ ਪੂਰਾ ਭਾਰਤ ਜਿੱਤਾਂਗੇ', ਮਲਿੱਕਾਰੁਜਨ ਖੜਗੇ ਦਾ ਵੱਡਾ ਬਿਆਨ
Wednesday, Nov 04, 2026 - 02:35 PM (IST)
ਸੰਗਰੂਰ : ਇੱਥੇ ਪੰਜਾਬ ਕਾਂਗਰਸ ਦੀ ਇਨਸਾਫ਼ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ ਦੇ ਕੌਮੀ ਪ੍ਰਧਾਨ ਮੱਲਿਕਾਰੁਜਨ ਖੜਗੇ ਨੇ ਕਿਹਾ ਕਿ ਅੱਜ ਦਾ ਦਿਨ ਪੰਜਾਬੀਆਂ ਲਈ ਬੜਾ ਸ਼ੁੱਭ ਹੈ ਕਿਉਂਕਿ ਸਾਡਾ ਚੋਣ ਪ੍ਰਚਾਰ ਅੱਜ ਸੰਗਰੂਰ ਤੋਂ ਸ਼ੁਰੂ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਦੀ ਏਕਤਾ ਕਾਇਮ ਰੱਖਣ ਦੀ ਲੋੜ ਹੈ। ਖੜਗੇ ਨੇ ਕਿਹਾ ਕਿ ਵੋਟ ਚੋਰੀ ਦੀ ਸਰਕਾਰ ਹਰ ਪਾਸੇ ਚੱਲ ਰਹੀ ਹੈ। ਉਨ੍ਹਾਂ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਜੇਕਰ ਅਸੀਂ ਪੰਜਾਬ ਜਿੱਤਾਂਗੇ ਤਾਂ ਪੂਰਾ ਭਾਰਤ ਜਿੱਤਾਂਗੇ, ਇਹ ਮੇਰਾ ਦਾਅਵਾ ਹੈ। ਜਿੱਤ ਇੱਥੋਂ ਸ਼ੁਰੂ ਹੋਣੀ ਚਾਹੀਦੀ ਹੈ ਅਤੇ ਇਸ ਲਈ ਸਾਨੂੰ ਮਿਲ ਕੇ ਰਹਿਣਾ ਪਵੇਗਾ ਕਿਉਂਕਿ ਸਾਡੇ ਦੇਸ਼ 'ਚ ਫੁੱਟ ਪਾਉਣ ਵਾਲੇ ਲੋਕ ਵੀ ਹਨ।
